ਅਫਗਾਨਿਸਤਾਨ ਬੰਬ ਧਮਾਕੇ ''ਚ ਅੰਤਰਰਾਸ਼ਟਰੀ ਅੰਪਾਇਰ ਦੀ ਮੌਤ

Sunday, Oct 04, 2020 - 11:22 AM (IST)

ਅਫਗਾਨਿਸਤਾਨ ਬੰਬ ਧਮਾਕੇ ''ਚ ਅੰਤਰਰਾਸ਼ਟਰੀ ਅੰਪਾਇਰ ਦੀ ਮੌਤ

ਕਾਬੁਲ (ਵਾਰਤਾ) : ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ ਵਿਚ ਸ਼ਨੀਵਾਰ ਨੂੰ ਹੋਏ ਇਕ ਬੰਬ ਧਮਾਕੇ ਵਿਚ ਅੰਤਰਰਾਸ਼ਟਰੀ ਅੰਪਾਇਰ ਬਿਸਮਿੱਲਾਹ ਜਾਨ ਸ਼ਿੰਵਾਰੀ ਦੀ ਮੌਤ ਹੋ ਗਈ। 36 ਸਾਲਾ ਬਿਸਮਿੱਲਾਹ ਨੇ ਅਫਗਾਨਿਸਤਾਨ ਅਤੇ ਕਈ ਅੰਤਰਰਾਸ਼ਟਰੀ ਮੈਚ ਵਿਚ ਅੰਪਾਇਰਿੰਗ ਕੀਤੀ ਹੈ। ਇਸ ਹਾਦਸੇ ਵਿਚ ਉਨ੍ਹਾਂ ਦੇ ਪਰਿਵਾਰ ਦੇ 7 ਮੈਬਰਾਂ ਦੀ ਵੀ ਮੌਤ ਹੋਈ ਹੈ। ਨਾਂਗਰਹਾਰ ਸੂਬੇ ਦੇ ਗਵਰਨਰ ਦੇ ਬੁਲਾਰੇ ਅਤਾਉੱਲਾਹ ਖੋਗਯਾਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: IPL 2020 : ਅੱਜ ਮੁੰਬਈ ਦੀ ਹੈਦਰਾਬਾਦ ਅਤੇ ਪੰਜਾਬ ਦੀ ਚੇਨਈ ਨਾਲ ਹੋਵੇਗੀ ਟੱਕਰ

ਗਵਰਨਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਬੰਬ ਧਮਾਕਾ ਨਾਂਗਰਹਾਰ ਸੂਬੇ ਦੇ ਸ਼ਿਨਵਾਰ ਜ਼ਿਲ੍ਹੇ ਵਿਚ ਦੁਪਹਿਰ ਬਾਅਦ 12 ਵੱਜ ਕੇ 20 ਮਿੰਟ 'ਤੇ ਹੋਇਆ। ਅੱਤਵਾਦੀਆਂ ਨੇ ਪੁਲਸ ਸਟੇਸ਼ਨ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਤਹਿਤ ਇਹ ਧਮਾਕਾ ਕੀਤਾ।  ਸਥਾਨਕ ਮੀਡੀਆ ਅਨੁਸਾਰ ਇਸ ਹਮਲੇ ਵਿਚ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋਈ ਹੈ ਅਤੇ 30 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਕਿਸੇ ਅੱਤਵਾਦੀ ਸੰਗਠਨ ਨੇ ਹਾਲਾਂਕਿ ਇਸ ਹਮਲੇ ਦੀ ਫਿਲਹਾਲ ਜ਼ਿੰਮੇਦਾਰੀ ਨਹੀਂ ਲਈ ਹੈ।


author

cherry

Content Editor

Related News