AFC U-23 ਏਸ਼ੀਆਈ ਕੱਪ ਕੁਆਲੀਫਾਇਰ ''ਚ ਕਤਰ, ਬਹਿਰੀਨ ਤੇ ਬਰੁਨੇਈ ਨਾਲ ਭਿੜੇਗਾ ਭਾਰਤ

Friday, May 30, 2025 - 11:38 AM (IST)

AFC U-23 ਏਸ਼ੀਆਈ ਕੱਪ ਕੁਆਲੀਫਾਇਰ ''ਚ ਕਤਰ, ਬਹਿਰੀਨ ਤੇ ਬਰੁਨੇਈ ਨਾਲ ਭਿੜੇਗਾ ਭਾਰਤ

ਸਪੋਰਟਸ ਡੈਸਕ- ਭਾਰਤੀ ਅੰਡਰ-23 ਪੁਰਸ਼ ਰਾਸ਼ਟਰੀ ਟੀਮ ਨੂੰ ਵੀਰਵਾਰ ਏ.ਐੱਫ.ਸੀ. ਅੰਡਰ-23 ਏਸ਼ਾਆਈ ਕੱਪ ਕੁਆਲੀਫਾਇਰ ਦੇ ਗਰੁੱਪ ਐੱਚ. ਵਿਚ ਰੱਖਿਆ ਗਿਆ ਅਤੇ ਉਹ ਮੇਜ਼ਬਾਨ ਕਤਰ, ਬਹਿਰੀਨ ਤੇ ਬਰੁਨੇਈ ਦਾਰੂਸਲਾਮ ਨਾਲ ਭਿੜੇਗਾ। ਡਰਾਅ ਦਾ ਆਯੋਜਨ ਕੋਆਲਾਲੰਪੁਰ ’ਚ ਏ.ਐੱਫ.ਸੀ. ਹਾਊਸ ’ਚ ਕੀਤਾ ਗਿਆ। ਗਰੁੱਪ ਐੱਚ. ਦੀ ਮੇਜ਼ਬਾਨੀ ਗਰੁੱਪ ਦੀ ਚੋਟੀ ਦਾ ਦਰਜਾ ਪ੍ਰਾਪਤ ਟੀਮ ਕਤਰ ਨੂੰ ਮਿਲੀ ਹੈ ਅਤੇ ਗਰੁੱਪ ਦੇ ਮੈਚ 1 ਤੋਂ 9 ਸਤੰਬਰ ਵਿਚਾਲੇ ਖੇਡੇ ਜਾਣਗੇ।

ਕੁਆਲੀਫਾਇਰ ਲਈ 44 ਟੀਮਾਂ ਨੂੰ 4-4 ਟੀਮਾਂ ਦੇ 11 ਗਰੁੱਪ ਵਿਚ ਵੰਡਿਆ ਗਿਆ ਹੈ। ਹਰੇਕ ਗਰੁੱਪ ਦੇ ਜੇਤੂ ਅਤੇ 8 ਸਰਵਸ਼੍ਰੇਸ਼ਠ ਉੱਪ-ਜੇਤੂ ਦੇ ਇਲਾਵਾ ਮੇਜ਼ਬਾਨ ਸਾਊਦੀ ਅਰਬ ਸਮੇਤ 16 ਟੀਮਾਂ ਜਨਵਰੀ 2026 ’ਚ ਹੋਣ ਵਾਲੇ ਏ.ਐੱਫ. ਸੀ. ਅੰਡਰ-23 ਏਸ਼ੀਆਈ ਕੱਪ ਦੇ 7ਵੇਂ ਸੈਸ਼ਨ ’ਚ ਹਿੱਸਾ ਲੈਣਗੀਆਂ। 

ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਡੀ. ਗੁਕੇਸ਼ ਦੀ ਸ਼ਾਨਦਾਰ ਵਾਪਸੀ, ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨੂੰ ਹਰਾ ਕੇ ਖੋਲ੍ਹਿਆ ਖਾਤਾ

ਟੂਰਨਾਮੈਂਟ ਦੇ ਪਿਛਲੇ 3 ਸੈਸ਼ਨ ’ਚ ਆਖਰੀ ਰੈਂਕਿੰਗ ਦੇ ਆਧਾਰ ’ਤੇ ਤਿਆਰ ਕੀਤੀ ਗਈ ਅੰਕ ਪ੍ਰਣਾਲੀ ਦੇ ਆਧਾਰ ’ਤੇ ਡਰਾਅ ਦੌਰਾਨ ਦਰਜਾ ਦਿੱਤਾ ਗਿਆ। ਭਾਰਤ ਨੂੰ ‘ਪਾਰਟ’ 3 ਵਿਚ ਰੱਖਿਆ ਗਿਆ ਸੀ। ਭਾਰਤ ਨੇ ਇਸ ਤੋਂ ਪਹਿਲਾਂ ਨੌਸ਼ਾਦ ਮੂਸਾ ਨੂੰ ਅੰਡਰ-23 ਰਾਸ਼ਟਰੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ। ਮੂਸਾ 1 ਜੂਨ ਤੋਂ ਅਹੁਦਾ ਸੰਭਾਲੇਗਾ, ਜਦੋਂ ਭਾਰਤੀ ਟੀਮ ਟ੍ਰੇਨਿੰਗ ਲਈ ਕੋਲਕਾਤਾ ਜਾਵੇਗੀ। ਟੀਮ ਇਸ ਤੋਂ ਬਾਅਦ ਤਜਾਕਿਸਤਾਨ (18 ਜੂਨ) ਅਤੇ ਕਿਰਗਿਸਤਾਨ (21 ਜੂਨ) ਖਿਲਾਫ 2 ਮੈਚ ਖੇਡਣ ਲਈ ਤਜ਼ਾਕਿਸਤਾਨ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ- 'ਅਸੀਂ ਸਿਰਫ਼ ਲੜਾਈ ਹਾਰੇ ਹਾਂ, ਜੰਗ ਨਹੀਂ...', ਪਲੇਆਫ਼ ਦੀ ਹਾਰ ਤੋਂ ਬਾਅਦ ਬੋਲੇ 'ਸਰਪੰਚ ਸਾਬ੍ਹ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News