ਬੀ. ਐੱਸ. ਐੱਫ. ਆਈ. ਦੀਆਂ ਚੋਣਾਂ ਲੜੇਗਾ ਅਡਵਾਨੀ
Monday, Mar 18, 2019 - 02:55 AM (IST)

ਮੁੰਬਈ— ਤਜਰਬੇਕਾਰ ਕਿਊ ਖਿਡਾਰੀ ਪੰਕਜ ਅਡਵਾਨੀ ਭਾਰਤੀ ਬਿਲੀਅਰਡਸ ਤੇ ਸਨੂਕਰ ਮਹਾਸੰਘ ਦੀਆਂ ਚੋਣਾਂ ਵਿਚ ਉਪ ਮੁਖੀ ਅਹੁਦੇ ਲਈ ਖੜ੍ਹਾ ਹੋਵੇਗਾ। ਇੱਥੇ ਸੀ. ਸੀ. ਆਈ. ਓਪਨ ਸਨੂਕਰ ਟੂਰਨਾਮੈਂਟ ਦੌਰਾਨ ਅਡਵਾਨੀ ਨੇ ਪ੍ਰੈੱਸ ਨੂੰ ਕਿਹਾ, ''ਮੈਂ ਬੀ. ਐੱਸ. ਐੱਫ. ਆਈ. ਦੇ ਉਪ ਮੁਖੀ ਦੀਆਂ ਚੋਣਾਂ ਲੜਾਂਗਾ। ਦੇਖਦੇ ਹਾਂ ਕਿ ਕੀ ਹੁੰਦਾ ਹੈ। ਇਹ ਚੰਗਾ ਹੋਵੇਗਾ ਕਿ ਖੇਡ ਦੀ ਬਿਹਤਰੀਨ ਲਈ ਸਭ ਮਿਲ ਕੇ ਕੰਮ ਕਰਨਗੇ।'' ਬੀ. ਐੱਸ. ਐੱਫ. ਆਈ. ਦੀਆਂ ਚੋਣਾਂ 23 ਮਾਰਚ ਨੂੰ ਬੇਂਗਲੁਰੂ ਵਿਚ ਹੋਣਗੀਆਂ, ਜਿਨ੍ਹਾਂ ਵਿਚ ਆਲੋਕ ਕੁਮਾਰ ਤੇ ਦੇਵੇਂਦ੍ਰ ਜੋਸ਼ੀ ਵੀ ਦੌੜ ਵਿਚ ਹੋਣਗੇ। ਅਡਵਾਨੀ ਨੇ ਕਿਹਾ ਕਿ ਖਿਡਾਰੀ ਹੁਣ ਪ੍ਰਸ਼ਾਸਕਾਂ ਦੇ ਨਾਲ ਮਿਲਕੇ ਕਿਸੇ ਵੀ ਮਸਲੇ 'ਤੇ ਫੈਸਲਾ ਲੈ ਸਕਣਗੇ। ਉਨ੍ਹਾ ਨੇ ਕਿਹਾ ਕਿ ਮੇਰੀ ਪ੍ਰਾਥਮਿਕਤਾ ਪਹਿਲੇ ਬਤੌਰ ਖਿਡਾਰੀ ਆਪਣਾ ਖੇਡ ਹੀ ਹੈ। ਇਸ ਤੋਂ ਬਾਅਦ ਪ੍ਰਸ਼ਾਸਨਿਕ ਭੂਮੀਕਾ ਆਵੇਗੀ ਜਾਂ ਮੈਂ ਚੋਣ ਜਿੱਤਦਾ ਹਾਂ ਤਾਂ ਵੀ ਪਹਿਲਾਂ ਮੈਂ ਖਿਡਾਰੀ ਰਹਾਂਗਾ।