ਬਾਲੀਵੁੱਡ ਐਕਟ੍ਰੈੱਸ ਕੰਗਨਾ ਰਾਣੌਤ ਨੇ ਦੱਸਿਆ ਕੌਣ ਹੈ ਟੀਮ ਇੰਡੀਆ ਦਾ ''ਪੰਗਾ ਕਿੰਗ''

1/22/2020 8:40:03 PM

ਨਵੀਂ ਦਿੱਲੀ - ਬਾਲੀਵੁੱਡ ਐਕਟ੍ਰੈਸ ਕੰਗਨਾ ਰਾਣੌਤ ਨੇ ਆਪਣੀ ਅਗਲੀ ਫਿਲਮ 'ਪੰਗਾ' ਦੇ ਪ੍ਰਮੋਸ਼ਨਲ ਇਵੈਂਟ ਦੌਰਾਨ ਵਿਰਾਟ ਕੋਹਲੀ ਨੂੰ ਭਾਰਤੀ ਟੀਮ ਦਾ 'ਪੰਗਾ ਕਿੰਗ' ਦੱਸਿਆ ਹੈ। ਅਸਲ ਵਿਚ ਕੰਗਨਾ ਕੋਲੋਂ ਇਵੈਂਟ ਦੌਰਾਨ ਪੁੱਛਿਆ ਗਿਆ ਸੀ ਕਿ ਉਸ ਨੂੰ ਕੀ ਲਗਦਾ ਹੈ ਕਿ ਭਾਰਤੀ ਕ੍ਰਿਕਟ ਵਿਚ ਉਹ 'ਪੰਗਾ ਕਿੰਗ' ਨਿਸ਼ਚਿਤ ਰੂਪ ਨਾਲ ਵਿਰਾਟ ਕੋਹਲੀ ਹੈ। ਉਹ ਨਿਡਰ ਹੈ ਅਤੇ ਆਪਣੇ ਰਸਤੇ 'ਤੇ ਆਉਣ ਵਾਲੀ ਕਿਸੇ ਵੀ ਚੁਣੌਤੀ ਲਈ ਤਿਆਰ ਹੈ। ਇਸ ਵਾਰ ਅਸੀਂ ਦੋਨੋਂ ਇਕ ਹੀ ਦਿਨ ਪੰਗਾ ਲਵਾਂਗੇ—ਮੇਰਾ ਸਿਨਮਾ ਘਰਾਂ ਵਿਚ ਹੋਵੇਗਾ ਤੇ ਉਹ ਨਿਊਜ਼ੀਲੈਂਡ ਟੀਮ ਖਿਲਾਫ ਘਰੇਲੂ ਮੈਦਾਨ 'ਤੇ ਲਵੇਗਾ। ਇਹ ਮਜ਼ੇਦਾਰ ਹੋਵੇਗਾ।

 
 
 
 
 
 
 
 
 
 
 
 
 
 

No stress about pictures when you’ve got the best photographer taking them for you 😃😍 @anushkasharma

A post shared by Virat Kohli (@virat.kohli) on Dec 31, 2019 at 3:26am PST

PunjabKesari
ਕੰਗਨਾ ਇਨੀਂ ਦਿਨੀਂ ਆਪਣੀ ਫਿਲਮ 'ਪੰਗਾ' ਦੇ ਪ੍ਰਮੋਸ਼ਨਲ ਇਵੈਂਟ ਵਿਚ ਰੁੱਝੀ ਹੋਈ ਹੈ। ਇਹ ਫਿਲਮ ਵਿਆਹ ਤੋਂ ਬਾਅਦ ਕਬੱਡੀ ਟੀਮ ਵਿਚ ਵਾਪਸੀ ਕਰ ਰਹੀ ਇਹ ਮਹਿਲਾ ਦੇ ਸੰਘਰਸ਼ ਨੂੰ ਬਿਆਨ ਕਰਦੀ ਹੈ। ਫਿਲਮ 'ਚ ਕੰਗਨਾ ਦੇ ਪਤੀ ਦਾ ਰੋਲ ਪੰਜਾਬੀ ਸਿੰਗਰ ਜੱਸੀ ਗਿੱਲ ਨੇ ਨਿਭਾਇਆ ਹੈ।

PunjabKesari
ਦੱਸ ਦੇਈਏ ਕਿ ਟੀਮ ਇੰਡੀਆ ਅਜੇ ਨਿਊਜ਼ੀਲੈਂਡ ਦੌਰੇ 'ਤੇ ਹੈ। ਟੀਮ ਨੇ ਉਥੇ 5 ਟੀ-20, 3 ਵਨ ਡੇ ਅਤੇ 2 ਟੈਸਟ ਮੈਚ ਖੇਡਣੇ ਹਨ। ਪਹਿਲਾ ਮੈਚ 24 ਜਨਵਰੀ ਨੂੰ ਖੇਡਿਆ ਜਾਣਾ ਹੈ। ਇਸੇ ਦਿਨ ਕੰਗਨਾ ਦੀ ਫਿਲਮ ਵੀ ਥੀਏਟਰ ਵਿਚ ਆਉਣੀ ਹੈ। ਫਿਲਹਾਲ ਭਾਰਤੀ ਟੀਮ ਵਿਚ ਸੱਟ ਕਾਰਨ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਸ਼ਾਮਿਲ ਨਹੀਂ ਹਨ। ਉਸ ਦੀ ਜਗ੍ਹਾ ਟੀ-20 ਵਿਚ ਸੰਜੂ ਸੈਮਸਨ ਅਤੇ ਵਨ ਡੇ ਵਿਚ ਪ੍ਰਿਥਵੀ ਸ਼ਾਹ ਨੂੰ ਮੌਕਾ ਦਿੱਤਾ ਗਿਆ ਹੈ।

 

 


Gurdeep Singh

Edited By Gurdeep Singh