ਸ਼ੋਏਬ ਮਲਿਕ ਨਾਲ ਅਫੇਅਰ ਦੀਆਂ ਖ਼ਬਰਾਂ 'ਤੇ ਅਦਾਕਾਰਾ ਨੇ ਤੋੜੀ ਚੁੱਪੀ, ਵਿਆਹ ਨੂੰ ਲੈ ਕੇ ਦਿੱਤਾ ਇਹ ਬਿਆਨ
Wednesday, Nov 30, 2022 - 01:22 PM (IST)

ਨਵੀਂ ਦਿੱਲੀ- ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਪਿਛਲੇ ਕਈ ਦਿਨਾਂ ਤੋਂ ਆਪਣੇ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ 'ਚ ਹਨ। ਕਈ ਦਿਨਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਦੋਵਾਂ ਨੇ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਸਾਨੀਆ ਅਤੇ ਸ਼ੋਏਬ ਦਾ ਵਿਆਹ ਟੁੱਟਣ ਦਾ ਕਾਰਨ ਪਾਕਿਸਤਾਨੀ ਅਦਾਕਾਰਾ ਆਇਸ਼ਾ ਉਮਰ ਨੂੰ ਦੱਸਿਆ ਗਿਆ। ਹੁਣ ਆਇਸ਼ਾ ਉਮਰ ਨੇ ਸ਼ੋਏਬ ਮਲਿਕ ਨਾਲ ਆਪਣੇ ਅਫੇਅਰ ਨੂੰ ਲੈ ਕੇ ਚੁੱਪੀ ਤੋੜੀ ਹੈ।
ਇਹ ਵੀ ਪੜ੍ਹੋ: ਚੀਨ ਦੀ ਅਮਰੀਕਾ ਨੂੰ ਸਿੱਧੀ ਚੇਤਾਵਨੀ, ਭਾਰਤ ਨਾਲ ਉਸ ਦੇ ਸਬੰਧਾਂ 'ਚ ਨਾ ਦੇਵੇ ਦਖ਼ਲ
ਦਰਅਸਲ, ਇਕ ਯੂਜ਼ਰ ਨੇ ਆਇਸ਼ਾ ਨੂੰ ਸ਼ੋਏਬ ਮਲਿਕ ਬਾਰੇ ਸਵਾਲ ਕੀਤਾ ਸੀ। ਯੂਜ਼ਰ ਦੇ ਸਵਾਲ ਦਾ ਆਇਸ਼ਾ ਵੱਲੋਂ ਦਿੱਤਾ ਜਵਾਬ ਹੁਣ ਵਾਇਰਲ ਹੋ ਰਿਹਾ ਹੈ। ਯੂਜ਼ਰ ਨੇ ਆਇਸ਼ਾ ਨੂੰ ਪੁੱਛਿਆ- ਕੀ ਤੁਹਾਡੇ ਦੋਵਾਂ ਦਾ ਵਿਆਹ ਦਾ ਪ੍ਰੋਗਰਾਮ ਹੈ? ਇਸ ਦੇ ਜਵਾਬ 'ਚ ਆਇਸ਼ਾ ਨੇ ਕਿਹਾ- ਨਹੀਂ, ਬਿਲਕੁਲ ਨਹੀਂ। ਉਹ ਵਿਆਹਿਆ ਹੋਇਆ ਹੈ ਅਤੇ ਉਹ ਆਪਣੀ ਪਤਨੀ ਨਾਲ ਬਹੁਤ ਖੁਸ਼ ਹੈ। ਮੈਂ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦੋਵਾਂ ਦੀ ਬਹੁਤ ਇੱਜ਼ਤ ਕਰਦੀ ਹਾਂ। ਸ਼ੋਏਬ ਅਤੇ ਮੈਂ ਇੱਕ-ਦੂਜੇ ਦੇ ਚੰਗੇ ਦੋਸਤ ਹਾਂ ਅਤੇ ਇੱਕ-ਦੂਜੇ ਦਾ ਬਹੁਤ ਧਿਆਨ ਰੱਖਦੇ ਹਾਂ। ਅਜਿਹੇ ਵੀ ਰਿਸ਼ਤੇ ਹੁੰਦੇ ਹਨ ਦੁਨੀਆ ਵਿਚ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।