ਅਭਿਸ਼ੇਕ ਸ਼ਰਮਾ ਤੇ ਸਮ੍ਰਿਤੀ ਮੰਧਾਨਾ ICC ਦੇ ਮਹੀਨੇ ਦੇ ਸ੍ਰੇਸ਼ਠ ਖਿਡਾਰੀ

Friday, Oct 17, 2025 - 12:56 AM (IST)

ਅਭਿਸ਼ੇਕ ਸ਼ਰਮਾ ਤੇ ਸਮ੍ਰਿਤੀ ਮੰਧਾਨਾ ICC ਦੇ ਮਹੀਨੇ ਦੇ ਸ੍ਰੇਸ਼ਠ ਖਿਡਾਰੀ

ਦੁਬਈ (ਭਾਸ਼ਾ)– ਭਾਰਤ ਦੇ ਸਟਾਰ ਓਪਨਿੰਗ ਬੈਟਸਮੈਨ ਅਭਿਸ਼ੇਕ ਸ਼ਰਮਾ ਅਤੇ ਸਮ੍ਰਿਤੀ ਮੰਧਾਨਾ ਨੂੰ ਏਸ਼ੀਆ ਕੱਪ ਅਤੇ ਆਸਟ੍ਰੇਲੀਆ ਖ਼ਿਲਾਫ਼ ਹੋਈ ਮਹਿਲਾ ਵਨ ਡੇ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਵੱਖ-ਵੱਖ ਸ਼੍ਰੇਣੀਆਂ ’ਚ ਸਤੰਬਰ ਮਹੀਨੇ ਲਈ ਆਈ. ਸੀ. ਸੀ. ਦੇ ਮਹੀਨੇ ਦੇ ਸ੍ਰੇਸ਼ਠ ਖਿਡਾਰੀ ਚੁਣਿਆ ਗਿਆ।

ਅਭਿਸ਼ੇਕ ਨੇ ਇਸ ਦੌਰਾਨ 7 ਮੈਚਾਂ ਵਿਚ 44.85 ਦੀ ਔਸਤ ਅਤੇ 200 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ 314 ਦੌੜਾਂ ਬਣਾਈਆਂ। 25 ਸਾਲਾ ਅਭਿਸ਼ੇਕ, ਜੋ ਏਸ਼ੀਆ ਕੱਪ ਵਿਚ ‘ਟੂਰਨਾਮੈਂਟ ਦਾ ਖਿਡਾਰੀ’ ਚੁਣਿਆ ਗਿਆ ਸੀ, ਨੇ ਟੀ-20 ਅੰਤਰਰਾਸ਼ਟਰੀ ਬੈਟਿੰਗ ਰੈਂਕਿੰਗ ’ਚ ਆਪਣੇ ਕਰੀਅਰ ਦੇ ਸਭ ਤੋਂ ਵਧੀਆ ਰੇਟਿੰਗ ਅੰਕ ਪ੍ਰਾਪਤ ਕੀਤੇ।

ਉੱਥੇ ਹੀ ਸਮ੍ਰਿਤੀ ਮੰਧਾਨਾ ਨੇ ਆਸਟ੍ਰੇਲੀਆ ਖ਼ਿਲਾਫ਼ ਘਰੇਲੂ ਵਨ ਡੇ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਿੰਨ ਮੈਚਾਂ ’ਚ ਉਸ ਨੇ 58, 117 ਅਤੇ 125 ਦੌੜਾਂ ਬਣਾਈਆਂ। ਭਾਰਤੀ ਮਹਿਲਾ ਟੀਮ ਦੀ ਉੱਪ-ਕਪਤਾਨ ਨੇ ਕੁੱਲ 4 ਮੈਚਾਂ ਵਿਚ 77 ਦੀ ਔਸਤ ਅਤੇ 135.68 ਦੇ ਸਟ੍ਰਾਈਕ ਰੇਟ ਨਾਲ 308 ਦੌੜਾਂ ਬਣਾਈਆਂ।

ਸਮ੍ਰਿਤੀ ਨੇ ਆਸਟ੍ਰੇਲੀਆ ਖਿਲਾਫ਼ ਤੀਜੇ ਮੈਚ ’ਚ ਸਿਰਫ 50 ਗੇਂਦਾਂ ’ਤੇ ਸੈਂਕੜਾ ਮਾਰਿਆ, ਜੋ ਕਿਸੇ ਭਾਰਤੀ ਮਹਿਲਾ ਬੱਲੇਬਾਜ਼ ਵੱਲੋਂ ਆਸਟ੍ਰੇਲੀਆ ਵਿਰੁੱਧ ਸਭ ਤੋਂ ਤੇਜ਼ ਸੈਂਕੜਾ ਸੀ। ਦੱਖਣੀ ਅਫਰੀਕਾ ਦੀ ਤਜਮੀਨ ਬ੍ਰਿਟਿਸ਼ ਅਤੇ ਪਾਕਿਸਤਾਨ ਦੀ ਸਿਦਰਾ ਅਮੀਨ ਵੀ ਇਸ ਇਨਾਮ ਦੀ ਦੌੜ ’ਚ ਸ਼ਾਮਿਲ ਸਨ।


author

Hardeep Kumar

Content Editor

Related News