ਭਾਰਤੀ ਨਿਸ਼ਾਨੇਬਾਜ਼ਾਂ ਲਈ ਟੋਕੀਓ ਓਲੰਪਿਕ ''ਚ ਤਮਗਾ ਜਿੱਤਣ ਦਾ ਮੌਕਾ : ਬਿੰਦਰਾ

Friday, Jan 31, 2020 - 11:13 AM (IST)

ਭਾਰਤੀ ਨਿਸ਼ਾਨੇਬਾਜ਼ਾਂ ਲਈ ਟੋਕੀਓ ਓਲੰਪਿਕ ''ਚ ਤਮਗਾ ਜਿੱਤਣ ਦਾ ਮੌਕਾ : ਬਿੰਦਰਾ

ਨਵੀਂ ਦਿੱਲੀ— ਓਲੰਪਿਕ 'ਚ ਦੇਸ਼ ਦੇ ਇਕਲੌਤੇ ਨਿੱਜੀ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਨੇ ਕਿਹਾ ਕਿ ਭਾਰਤ ਦੇ ਯੁਵਾ ਨਿਸ਼ਾਨੇਬਾਜ਼ਾਂ ਦੇ ਕੋਲ ਟੋਕੀਓ ਓਲੰਪਿਕ 'ਚ ਸਫਲਤਾ ਹਾਸਲ ਕਰਨ ਦਾ ਅਸਲ ਮੌਕਾ ਰਹੇਗਾ। ਭਾਰਤ ਨੇ ਨਿਸ਼ਾਨੇਬਾਜ਼ੀ 'ਚ ਰਿਕਾਰਡ 15 ਕੋਟਾ ਸਥਾਨ ਹਾਸਲ ਕੀਤੇ ਹਨ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਰਾਈਫਲ ਪਿਸਟਲ ਵਿਸ਼ਵ ਕੱਪ ਅਤੇ ਸੈਸ਼ਨ ਦੇ ਆਖਰੀ ਵਿਸ਼ਵ ਕੱਪ ਫਾਈਨਲਸ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਰੀਓ ਓਲੰਪਿਕ 'ਚ ਭਾਰਤੀ ਨਿਸ਼ਾਨੇਬਾਜ਼ ਤਮਗਾ ਜਿੱਤਣ 'ਚ ਅਸਫਲ ਰਹੇ ਸਨ।

ਬਿੰਦਰਾ ਨੇ 'ਓਲੰਪਿਕ ਚੈਨਲ' ਨੂੰ ਕਿਹਾ, ''ਸਾਡੇ ਦੇਸ਼ 'ਚ ਹੁਨਰ ਦੀ ਕਮੀ ਨਹੀਂ ਹੈ ਅਤੇ ਉਨ੍ਹਾਂ ਨੂੰ ਬਹੁਤ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਕਈ ਖਿਡਾਰੀਆਂ ਨੇ 16-17 ਸਾਲ ਦੀ ਉਮਰ 'ਚ ਓਲੰਪਿਕ 'ਚ ਜਗ੍ਹਾ ਬਣਾਈ ਹੈ ਅਤੇ ਉਨ੍ਹਾਂ ਕੋਲ ਖੇਡਾਂ 'ਚ ਤਮਗਾ ਜਿੱਤਣ ਦਾ ਅਸਲ ਮੌਕਾ ਹੈ।'' ਉਨ੍ਹਾਂ ਕਿਹਾ, ''ਇਸ ਨੌਜਵਾਨੀ 'ਚ ਐਲੀਟ ਪੱਧਰ 'ਤੇ ਪਹੁੰਚਣ ਦਾ ਮਤਲਬ ਹੈ ਕਿ ਖਿਡਾਰੀ ਅਸਲ 'ਚ ਬੇਹੱਦ ਪ੍ਰਤਿਭਾਸ਼ਾਲੀ ਹਨ। ਉਨ੍ਹਾਂ ਨੇ ਵਿਸ਼ਵ ਪੱਧਰ 'ਚ ਚੋਟੀ ਦੀਆਂ ਪ੍ਰਤੀਯੋਗਿਤਾਵਾਂ 'ਚ ਜਿੱਤ ਦਰਜ ਕੀਤੀ ਹੈ ਅਤੇ ਹਰੇਕ ਨੇ ਇਸ ਦੇ ਦਮ 'ਤੇ ਓਲੰਪਿਕ 'ਚ ਜਗ੍ਹਾ ਬਣਾਈ ਹੈ। ਮੈਨੂੰ ਉਮੀਦ ਹੈ ਕਿ ਉਹ ਕੁਝ ਸੋਨ ਤਮਗੇ ਜਿੱਤ ਕੇ ਲਿਆਉਣਗੇ ਅਤੇ ਮੇਰੇ ਕਲੱਬ 'ਚ ਸ਼ਾਮਲ ਹੋਣਗੇ ਕਿਉਂਕਿ ਮੈਂ ਇਸ 'ਚ ਇਕੱਲਾ ਅੱਕ ਚੁੱਕਾ ਹਾਂ।''


author

Tarsem Singh

Content Editor

Related News