ਅਭੈ ਸਿੰਘ ਗੁੱਡਫੈਲੋ ਕਲਾਸਿਕ ਸਕੁਐਸ਼ ਦੇ ਸੈਮੀਫਾਈਨਲ ’ਚ
Friday, Feb 23, 2024 - 07:06 PM (IST)

ਨਵੀਂ ਦਿੱਲੀ–ਏਸ਼ੀਆਈ ਖੇਡਾਂ ਦਾ ਤਮਗਾ ਜੇਤੂ ਅਭੈ ਸਿੰਘ ਟੋਰਾਂਟੋ ਵਿਚ ਚੈਲੰਜਰ ਟੂਰ ਦੇ 9000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਗੁੱਡਫੈਲੋ ਕਲਾਸਿਕ ਸਕੁਐਸ਼ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ। ਚੋਟੀ ਦਰਜਾ ਪ੍ਰਾਪਤ ਅਭੈ ਨੇ ਫਰਾਂਸ ਦੇ ਮੇਸ਼ੀਓ ਲੇਵੀ ਨੂੰ 13-11, 11-7, 11-3 ਨਾਲ ਹਰਇਆ। ਹਾਂਗਝੋਊ ਏਸ਼ੀਆਈ ਖੇਡਾਂ ਵਿਚ ਟੀਮ ਵਰਗ ਵਿਚ ਸੋਨ ਤੇ ਮਿਕਸਡ ਡਬਲਜ਼ ਦਾ ਕਾਂਸੀ ਤਮਗਾ ਜਿੱਤਣ ਵਾਲੇ ਅਭੈ ਦਾ ਸਾਹਮਣਾ ਹੁਣ ਮਿਸਰ ਦੇ ਅਬਦੁੱਲਰਹਿਮਾਨ ਅਬਦੁੱਲਖਾਲਿਕ ਨਾਲ ਹੋਵੇਗਾ। ਪਿਛਲੇ ਮਹੀਨੇ ਅਭੈ ਨੇ ਮੁੰਬਈ ਵਿਚ ਜੇ. ਐੱਸ. ਡਬਲਯੂ. ਵਿਲਿੰਗਡਨ ਪੀ. ਐੱਸ. ਏ. ਟੂਰਨਾਮੈਂਟ ਜਿੱਤਿਆ ਸੀ।