ਕ੍ਰਿਕਟਰ ਏ.ਬੀ. ਡਿਵਿਲੀਅਰਸ ਦੇ ਘਰ ਆਈ ਵੱਡੀ ਖ਼ੁਸ਼ਖ਼ਬਰੀ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ (ਤਸਵੀਰਾਂ)

Friday, Nov 20, 2020 - 11:28 AM (IST)

ਕ੍ਰਿਕਟਰ ਏ.ਬੀ. ਡਿਵਿਲੀਅਰਸ ਦੇ ਘਰ ਆਈ ਵੱਡੀ ਖ਼ੁਸ਼ਖ਼ਬਰੀ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ (ਤਸਵੀਰਾਂ)

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਦਿੱਗਜ ਬੱਲਬਾਜ਼ ਅਤੇ ਮਿਸਟਰ 360 ਡਿਗਰੀ ਦੇ ਨਾਮ ਨਾਲ ਮਸ਼ਹੂਰ ਏ.ਬੀ. ਡਿਵਿਲੀਅਰਸ ਤੀਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਨੰਨ੍ਹੀ ਪਰੀ ਦਾ ਜਨਮ ਹੋਇਆ ਹੈ। ਆਈ.ਪੀ.ਐਲ. 2020 ਤੋਂ ਬਾਅਦ ਸਾਊਥ ਅਫਰੀਕਾ ਪਹੁੰਚਦੇ ਹੀ ਏ.ਬੀ. ਡਿਵਿਲੀਅਰਸ ਨੂੰ ਵੱਡੀ ਖ਼ੁਸ਼ਖ਼ਬਰੀ ਮਿਲੀ। ਆਈ.ਪੀ.ਐਲ. 2020 ਵਿਚ ਏ.ਬੀ. ਡਿਵਿਲੀਅਰਸ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਵੱਲੋਂ ਖੇਡਦੇ ਨਜ਼ਰ ਆਏ ਸਨ। ਡਿਵਿਲੀਅਰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਇਹ ਖ਼ਬਰ ਮਿਲਦੇ ਹੀ ਪ੍ਰਸ਼ੰਸਕਾਂ ਨੇ ਵਧਾਈਆਂ ਦੇਣੀਆ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ: 48 ਦਿਨਾਂ ਦੀ ਸ਼ਾਂਤੀ ਮਗਰੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ



ਏ.ਬੀ. ਡਿਵਿਲੀਅਰਸ ਅਤੇ ਉਨ੍ਹਾਂ ਦੀ ਪਤਨੀ ਡੈਨੀਅਲ ਡਿਵਿਲੀਅਰਸ ਨੇ ਆਪਣੀ ਧੀ ਨਾਲ ਇਕ ਤਸਵੀਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਡਿਵਿਲੀਅਰਸ ਦੀ ਧੀ ਦਾ ਜਨਮ 11 ਨਵੰਬਰ 2020 ਨੂੰ ਹੋਇਆ ਹੈ। ਏ.ਬੀ. ਡਿਵਿਲੀਅਰਸ ਅਤੇ ਡੈਨੀਅਲ ਡਿਵਿਲੀਅਰਸ ਨੇ ਧੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਦਿੱਤੀ, ' ਅਸੀਂ ਆਪਣੀ ਦੁਨੀਆ ਵਿਚ ਇਕ ਖ਼ੂਬਸੂਰਤ ਬੇਬੀ ਗਰਲ ਦਾ ਸਵਾਗਤ ਕਰਦੇ ਹਾਂ।' ਏ.ਬੀ. ਡਿਵਿਲੀਅਰਸ ਨੇ ਆਪਣੀ ਨੂੰ ਨਾਮ ਦਿੱਤਾ ਹੈ- 'ਯੇਂਤੇ ਡਿਵਿਲੀਅਰਸ।' ਉਨ੍ਹਾਂ ਲਿਖਿਆ, 'ਤੁਸੀਂ ਸਾਡੇ ਪਰਿਵਾਰ ਲਈ ਆਸ਼ੀਰਵਾਦ ਹੋ, ਅਸੀਂ ਤੁਹਾਡੇ ਲਈ ਧੰਨਵਾਦੀ ਹਾਂ।'

PunjabKesari

ਏ.ਬੀ. ਡਿਵਿਲੀਅਰਸ ਅਤੇ ਡੈਨੀਅਲ ਡਿਵਿਲੀਅਰਸ ਦੇ ਇਸ ਤੋਂ ਪਹਿਲਾਂ 2 ਪੁੱਤਰ ਹਨ। ਅਬਰਾਹਮ ਡਿਵਿਲੀਅਰਸ ਜੂਨੀਅਰ ਅਤੇ ਜੌਨ ਰਿਚਰਡ ਡਿਵਿਲੀਅਰਸ। ਏ.ਬੀ. ਅਤੇ ਡੈਨੀਅਲ ਨੇ 30 ਮਾਰਚ 2013 ਵਿਚ ਵਿਆਹ ਕਰਾਇਆ ਸੀ।

PunjabKesari

PunjabKesari

PunjabKesari


author

cherry

Content Editor

Related News