"ਵਰਲਡ ਬੋਸ਼ੀਆ ਚੈਲੇਂਜਰ 2024 ਇਜ਼ਿਪਟ" ਲਈ ਜਾਣ ਵਾਲੇ ਭਾਰਤ ਦੇ 8 ਖਿਡਾਰੀਆਂ ਲਈ " ਵੇਲੇਡਿਕਸ਼ਨ ਸੈਰੇਮਨੀ ਸਮਾਰੋਹ" ਕਰਵਾਇਆ

Wednesday, Jul 17, 2024 - 05:40 PM (IST)

ਜੈਤੋ,( ਰਘੂਨੰਦਨ ਪਰਾਸ਼ਰ): "ਵਰਲਡ ਬੋਸ਼ੀਆ ਚੈਲੇਂਜਰ 2024 ਇਜ਼ਿਪਟ" ਜੋ ਕਿ 17ਜੁਲਾਈ ਤੋਂ 22 ਜੁਲਾਈ 2024 ਤੱਕ ਕਾਇਰੋ (ਇਜ਼ਿਪਟ) ਵਿੱਚ ਹੋਣ ਜਾ ਰਹੀਆਂ ਹਨ। ਇਹਨਾਂ ਖੇਡਾਂ ਦੇ ਲਈ ਭਾਰਤ ਵੱਲੋਂ ਖੇਡਣ ਲਈ ਜਾਣ ਵਾਲੇ ਬੋਸ਼ੀਆ ਖਿਡਾਰੀਆਂ ਲਈ ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ  " ਵੇਲੇਡਿਕਸ਼ਨ ਸੈਰੇਮਨੀ ਸਮਾਰੋਹ" ਦਿੱਲੀ ਦੇ ਮਸ਼ਹੂਰ 'ਏਅਰਪੋਰਟ ਅਥੋਰਿਟੀ ਆਫ ਇੰਡੀਆ ਆਫ਼ੀਸਰ ਇੰਸਟੀਟਿਊਟ, ਨਿਊ ਦਿੱਲੀ' ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਅਸ਼ੋਕ ਬੇਦੀ ਐਡੀਸ਼ਨਲ ਚੇਅਰਮੈਨ ਬੋਸੀਆ ਇੰਡੀਆ, ਸ਼੍ਰੀ ਲੈਫਟੀਨੈਂਟ ਜਨਰਲ ਐੱਨ ਐੱਸ ਰਾਜਾ ਸੂਬਰਾਮਨੀ ਵਾਈਸ ਚੀਫ਼ ਆਫ਼ ਆਰਮੀ ਸਟਾਫ਼, ਇੰਡੀਅਨ ਆਰਮੀ, ਡਾ ਸੁਧੀਰ ਕੁਮਾਰ ਜੈਨ ਜੱਜ ਦਿੱਲੀ ਹਾਈ ਕੋਰਟ, ਡਾਕਟਰ ਏ  ਸੇਂਥਿਲ ਵੇਲ ਮੈਂਬਰ ਨੈਸ਼ਨਲ ਗਰੀਨ ਟ੍ਰਿਬਿਊਨਲ ਦਿੱਲੀ, ਸ਼੍ਰੀ ਰਾਜਿੰਦਰ ਕਸ਼ਯਪ ਸਾਬਕਾ ਸਪੈਸ਼ਲ ਸੈਕਟਰੀ ਲਾਅ ਐਂਡ ਜਸਟਿਸ ਭਾਰਤ ਸਰਕਾਰ ਤੇ ਮੈਂਬਰ ਕੈਟ, ਗੁਰਸ਼ਰਨ ਸਿੰਘ ਸਾਬਕਾ ਪ੍ਰਧਾਨ ਪੀ ਸੀ ਆਈ ਭਾਰਤ, ਜਸਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ ਬੋਸ਼ੀਆ ਇੰਡੀਆ, ਸ਼ਮਿੰਦਰ ਸਿੰਘ ਢਿੱਲੋਂ ਸੈਕਟਰੀ ਜਨਰਲ ਬੋਸੀਆ ਇੰਡੀਆ, ਡਾ ਆਸ਼ੂ ਗਰੋਵਰ ਆਈ ਸੀ ਐਮ ਆਰ ਸਾਇੰਟਿਸਟ, ਜੱਜ ਜਗਮਿੰਦਰ ਸਿੰਘ, ਪ੍ਰਵੀਨ ਕੁਮਾਰ ਡਿਸਟ੍ਰਿਕਟ ਜੱਜ ਦਿੱਲੀ, ਅਨਿਲ ਸੋਨੀ ਸੈਕਟਰੀ ਬੋਸ਼ੀਆ ਦਿੱਲੀ , ਐਮ ਐਸ ਨਫੀਸਾ ਬੋਸ਼ੀਆ ਪ੍ਰਧਾਨ ਰਾਜਸਥਾਨ, ਆਰਕੇ ਸਰਕਾਰ ਆਦਿ ਨੇ ਕੀਤੀ। 

ਇਸ ਮੌਕੇ ਔਰੰਗਾ ਰਾਉ ਆਰ ਆਰ ਆਰ  ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਅਸ਼ੋਕ ਬੇਦੀ ਦੇ ਸਹਿਯੋਗ ਸਦਕਾ ਬੋਸੀਆ ਖਿਡਾਰਨ ਅੰਜਲੀ ਦੇਵੀ ਨੂੰ ਇਲੈਕਟਰੋਨਿਕ ਵਹੀਲ ਚੇਅਰ ਦਾਨ ਵਜੋਂ ਦਿੱਤੀ ਗਈ। ਬੋਸ਼ੀਆ ਇੰਡੀਆ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ "ਵਰਲਡ ਬੋਸ਼ੀਆ ਚੈਲੇਂਜਰ 2024 ਇਜ਼ਿਪਟ" ਖੇਡ ਮੁਕਾਬਲੇ ਲਈ ਬੋਸ਼ੀਆ ਖਿਡਾਰੀਆਂ ਮੇਲ ਬੀ ਸੀ 3 ਕੈਟਾਗਰੀ ਲਈ ਸਚਿਨ ਚਾਮਰੀਆ ਦਿੱਲੀ, ਫੀਮੇਲ ਵਿੱਚੋਂ ਅੰਜਲੀ ਦੇਵੀ ਹਿਮਾਚਲ ਪ੍ਰਦੇਸ਼, ਬੀ, ਅਜਿਆ ਰਾਜ, ਜੈ ਸਾਂਈ ਪੂਰਨਾ ਚੰਦਰਾ, ਸਰਿਤਾ ਦਵਿਵੇਦੀ, ਗਾਈਥਰੀ ਹੁੜੇੜੇ, ਉਮਾਯਾ ਸਰਵਣਨ ਕੁੰਜਾਰਾਮ, ਗੋਬਿੰਦਭਾਈ ਬੀ ਚੌਧਰੀ 8 ਖਿਡਾਰੀ ਅਤੇ ਅੰਤਰਰਾਸ਼ਟਰੀ ਹੈਡ ਰੈਫਰੀ ਵਜੋਂ ਜਸਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ ਬੋਸ਼ੀਆ ਇੰਡੀਆ,ਸ਼ਮਿੰਦਰ ਸਿੰਘ ਢਿੱਲੋਂ, ਹੈਡ ਕੋਚ ਟਫੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸੂਬਾ ਬਰਾੜ ਭਾਰਤ ਦੇਸ਼ ਦੀ ਨੁਮਾਇੰਦਗੀ ਕਰਨ ਲਈ ਇਜ਼ਿਪਟ ਗਏ ਹਨ। ਇਹਨਾ "ਵਰਲਡ ਬੋਸ਼ੀਆ ਚੈਲੇਂਜਰ 2024 ਇਜ਼ਿਪਟ" ਖੇਡਾਂ ਵਿੱਚ ਜਾਣ ਵਾਲੀ ਬੋਸੀਆ ਇੰਡੀਆ ਦੇ ਖਿਡਾਰੀਆਂ ਦੀ ਟੀਮ ਨੂੰ ਡਾਕਟਰ ਰਮਨਦੀਪ ਸਿੰਘ ਹੈੱਡ ਕਲਾਸੀਫਾਈਡ, ਗੁਰਮਨ ਧਾਲੀਵਾਲ ਐਮ ਡੀ ਮਾਰਕਫੈੱਡ ਬਠਿੰਡਾ ,ਲਵੀ ਸ਼ਰਮਾ, ਖੁਸ਼ਦੀਪ ਸਿੰਘ ਆਦਿ ਨੇ ਸਮੂਹ ਬੋਸ਼ੀਆ ਖ਼ਿਡਾਰੀਆਂ ਨੂੰ ਭਾਰਤ ਲਈ ਮੈਡਲ ਜਿੱਤ ਕੇ ਆਉਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ। 


Tarsem Singh

Content Editor

Related News