ਹਾਕੀ ਕੈਂਪ ਲਈ 39 ਸੰਭਾਵਿਤ ਖਿਡਾਰਨਾਂ ਦੀ ਚੋਣ

11/04/2019 12:50:49 AM

ਨਵੀਂ ਦਿੱਲੀ— ਹਾਕੀ ਇੰਡੀਆ ਨੇ ਬੈਂਗਲੁਰੂ ਦੇ ਸਾਈ ਕੇਂਦਰ ਵਿਚ ਲੱਗਣ ਵਾਲੇ ਭਾਰਤੀ ਮਹਿਲਾ ਟੀਮ ਦੇ ਕੋਚਿੰਗ ਕੈਂਪ ਲਈ ਐਤਵਾਰ 39 ਸੰਭਾਵਿਤਾਂ ਦੇ ਨਾਂ ਦਾ ਐਲਾਨ ਕਰ ਦਿੱਤਾ।  ਖਿਡਾਰਨਾਂ 28 ਨਵੰਬਰ ਤਕ ਚੱਲਣ ਵਾਲੇ ਇਸ ਕੈਂਪ ਵਿਚ ਕੋਚ ਬਲਜੀਤ ਸਿੰਘ ਸੈਣੀ ਦੀ ਦੇਖ-ਰੇਖ ਵਿਚ ਹਿੱਸਾ ਲੈਣਗੀਆਂ। ਭਾਰਤੀ ਜੂਨੀਅਰ ਮਹਿਲਾ ਟੀਮ ਨੇ ਆਸਟਰੇਲੀਆ ਵਿਚ 3  ਦਸੰਬਰ ਤੋਂ ਤਿਕੋਣੀ ਟੂਰਨਾਮੈਂਟ ਵਿਚ ਹਿੱਸਾ ਲੈਣਾ ਹੈ।
ਸੰਭਾਵਿਤ ਖਿਡਾਰਨਾਂ : ਗੋਲਕੀਪਰ-ਰਸ਼ਨਪ੍ਰੀਤ ਕੌਰ, ਖੁਸ਼ਬੂ ਤੇ ਐੱਫ. ਰਾਮੇਂਗਸਮਾਵੀ। ਡਿਫੈਂਡਰ-ਪ੍ਰਿਯੰਕਾ, ਸਿਮਰਨ ਸਿੰਘ, ਮਾਰਿਨ ਲਾਲਰਾਮਗਾਂਕੀ, ਗਗਨਦੀਪ ਕੌਰ, ਇਸ਼ਿਕਾ ਚੌਧਰੀ, ਜਯੋਤਿਕਾ ਕਲਸੀ, ਸੁਮਿਤਾ, ਅਕਸ਼ਤਾ ਢੇਕਾਲੇ, ਊਸ਼ਾ, ਪ੍ਰਣੀਤ ਕੌਰ, ਮਹਿਮਾ ਚੌਧਰੀ ਤੇ ਸੁਮਨ ਦੇਵੀ ਥੌਦਾਮ। ਮਿਡਫੀਲਡਰ-ਬਲਜੀਤ ਕੌਰ, ਮਾਰਿਆਨਾ ਕੁਜੁਰ, ਕਰਣਦੀਪ ਕੌਰ, ਪ੍ਰਭਲੀਨ ਕੌਰ, ਪ੍ਰੀਤੀ, ਅਜਮਿਨਾ ਕੁਜੁਰ, ਵੈਸ਼ਣਵੀ ਫਾਲਕੇ, ਕਵਿਤਾ ਬਾਗੜੀ, ਬਲਜਿੰਦਰ ਕੌਰ, ਸੁਸ਼ਮਾ ਕੁਮਾਰੀ, ਰੀਤ, ਚੇਤਨਾ ਤੇ ਬਿਚੂ ਦੇਵੀ ਖਾਰਿਬਾਮ। ਫਾਰਵਰਡ-ਮੁਮਤਾਜ ਖਾਨ, ਬਿਊਟੀ ਡੁੰਗਡੁੰਗ, ਗੁਰਮੇਲ ਕੌਰ, ਦੀਪਿਕਾ ਲਾਲਰਿੰਦਿਕੀ, ਜੀਵਨ ਕਿਸ਼ੋਰੀ ਟੋਪੋ, ਰੁਤੂਜਾ ਪਿਸਲ, ਸੰਗੀਤਾ ਕੁਮਾਰ, ਯੋਗਿਤਾ ਬੋਰਾ, ਅਨੂ ਤੇ ਸ਼ਰਮੀਲਾ ਦੇਵੀ।


Gurdeep Singh

Content Editor

Related News