ਅਨਿਲ ਕੁੰਬਲੇ ਨੇ ਸ਼ੇਅਰ ਕੀਤੀ ਚੀਤੇ ਦੀ ਤਸਵੀਰ
Thursday, May 21, 2020 - 01:13 AM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਟੈਸਟ ਕਪਤਾਨ ਤੇ ਸਾਬਕਾ ਕੋਚ ਅਨਿਲ ਕੁੰਬਲੇ ਵੀ ਇਸ ਸਮੇਂ ਕੋਰੋਨਾ ਵਾਇਰਸ ਦੇ ਕਾਰਨ ਆਪਣੇ ਘਰ 'ਚ ਹੀ ਹਨ। ਫੋਟੋਗ੍ਰਾਫੀ ਕਰਨ ਦੇ ਸ਼ੌਕੀਨ ਕੁੰਬਲੇ ਅੱਜ ਆਪਣੇ ਟਵਿੱਟਰ ਅਕਾਊਂਟ 'ਤੇ ਚੀਤੇ ਦੀ ਤਸਵੀਰ ਸ਼ੇਅਰ ਕੀਤੀ ਹੈ। ਕੁੰਬਲੇ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ- 'ਇਕ ਹੋਰ ਅੱਛਾ ਦਿਨ, ਜਿਸ 'ਚ ਇਸ ਪਿਆਰੀ ਚੀਜ਼ ਨੂੰ ਦੇਖਿਆ।' ਦੇਸ਼ ਭਰ 'ਚ ਇਸ ਸਮੇਂ ਲਾਕਡਾਊਨ ਦੇ ਚੱਲਦੇ ਸੰਨਾਟਾ ਪਿਆ ਹੋਇਆ ਹੈ। ਇਸ ਸੰਨਾਟੇ ਦੇ ਚੱਲਦੇ ਜੰਗਲਾਂ 'ਚ ਰਹਿਣ ਵਾਲੇ ਜਾਨਵਰ ਹੁਣ ਸ਼ਹਿਰਾਂ 'ਚ ਆਉਣ ਲੱਗੇ ਹਨ। ਸ਼ਾਇਦ ਅਨਿਲ ਕੁੰਬਲੇ ਦੇ ਘਰ ਦੇ ਕੋਲ ਇਹ ਚੀਤਾ ਵੀ ਦਿਖਾਈ ਦਿੱਤਾ ਹੈ। ਹਾਲਾਂਕਿ ਕੁੰਬਲੇ ਨੇ ਇਹ ਨਹੀਂ ਦੱਸਿਆ ਕਿ ਆਖਿਰ ਇਹ ਜੀਵ ਉਨ੍ਹਾਂ ਨੇ ਕਿੱਥੇ ਦੇਖਿਆ।
Just another wonderful day with this spotted beauty. #WildlifeWednesday #Kabini @SonyAlpha #sonyalphaindia pic.twitter.com/frBHqKkBjZ
— Anil Kumble (@anilkumble1074) May 20, 2020