ਮੁੰਬਈ ਦੇ ਕ੍ਰਿਕਟਰ ਦਾ ਚਾਕੂ ਮਾਰ ਕੇ ਕਤਲ, ਸ਼ੱਕ ਦੇ ਘੇਰੇ 'ਚ ਮਹਿਲਾ ਦੋਸਤ

Friday, Jun 07, 2019 - 06:34 PM (IST)

ਮੁੰਬਈ ਦੇ ਕ੍ਰਿਕਟਰ ਦਾ ਚਾਕੂ ਮਾਰ ਕੇ ਕਤਲ, ਸ਼ੱਕ ਦੇ ਘੇਰੇ 'ਚ ਮਹਿਲਾ ਦੋਸਤ

ਸਪੋਰਟਸ ਡੈਸਕ : ਮੁੰਬਈ ਦੇ ਭਾਂਡੂਪ ਇਲਾਕੇ 'ਚ ਗੁਜ਼ਰੀ ਦੇਰ ਰਾਤ ਤਿੰਨ ਅਣਪਛਾਤੇ ਲੋਕਾਂ ਨੇ ਕ੍ਰਿਕਟਰ ਰਾਕੇਸ਼ ਪੰਵਾਰ ਦਾ ਕਤਲ ਕਰ ਦਿੱਤਾ। ਜਾਣਕਾਰੀ ਦੇ ਮੁਤਾਬਕ ਕ੍ਰਿਕੇਟਰ 'ਤੇ ਧਾਰਦਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਜਦੋਂ ਰਾਕੇਸ਼ 'ਤੇ ਹਮਲਾ ਹੋਇਆ ਤਾਂ ਉਹ ਆਪਣੀ ਮਹਿਲਾ ਦੋਸਤ ਨਾਲ ਬਾਈਕ 'ਤੇ ਕਿਤੇ ਜਾ ਰਿਹਾ ਸੀ। 

ਇਸ ਘਟਨਾ ਤੋਂ ਬਾਅਦ ਭਾਂਡੁਪ ਪੁਲਸ ਨੇ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਰਾਕੇਸ਼ ਨੂੰ ਨਜਦੀਕੀ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮਰਿਆ ਐਲਾਨ ਕਰ ਦਿੱਤਾ। ਸ਼ੱਕ ਦੇ ਘੇਰੇ 'ਚ ਰਾਕੇਸ਼ ਦੀ ਮਹਿਲਾ ਦੋਸਤ ਨੂੰ ਪੁਲੱਸ ਨੇ ਪੁੱਛਗਿਛ ਲਈ ਹਿਰਾਸਤ 'ਚ ਲਿਆ ਹੈ।

ਪੇਸ਼ੇਵਰ ਕ੍ਰਿਕਟਰ ਰਾਕੇਸ਼ ਪਵਾਰ ਸ਼ਾਦੀਸ਼ੁਦਾ ਸੀ ਤੇ ਉਨ੍ਹਾਂ ਦੇ 2 ਬੱਚੇ ਵੀ ਹਨ। ਉਹ ਕਈ ਸਾਲਾਂ ਤੋਂ ਜਿਲਾ ਪੱਧਰ 'ਤੇ ਕ੍ਰਿਕਟ ਖੇਡ ਰਹੇ ਸਨ ਤੇ ਬੱਚਿਆਂ ਨੂੰ ਕ੍ਰਿਕਟ ਦੀ ਕੋਚਿੰਗ ਵੀ ਦਿੰਦੇ ਸਨ।


Related News