ਕੁਝ ਮਹੀਨੇ ਪਹਿਲਾਂ ਨਹੀਂ ਸੀ ਬੂਟ ਖਰੀਦਣ ਦੇ ਪੈਸੇ, ਹੁਣ ਕਾਰਤਿਕ ਦੀ ਟੀਮ ਨੂੰ ਜਿਤਾਇਆ ਮੈਚ

11/09/2019 6:05:42 PM

ਨਵੀਂ ਦਿੱਲੀ : ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਵਿਚ ਸ਼ੁੱਕਰਵਾਰ ਨੂੰ ਤਾਮਿਲਨਾਡੂ ਅਤੇ ਕੇਰਲ ਵਿਚਾਲੇ ਮਹੱਤਵਪੂਰਨ ਮੁਕਾਬਲਾ ਖੇਡਿਆ ਗਿਆ। ਗਰੁਪ-ਬੀ ਵਿਚ ਖੇਡੇ ਗਏ ਇਸ ਮੈਚ ਨੂੰ ਤਾਮਿਲਨਾਡੂ ਨੇ ਆਪਣੇ ਨਾਂ ਕੀਤਾ। ਤਾਮਿਲਨਾਡੂ ਵੱਲੋਂ ਤੇਜ਼ ਗੇਂਦਬਾਜ਼ ਜੀ. ਪੇਰਿਆਸਾਮੀ ਨੇ ਕੇਰਲ ਖਿਲਾਫ ਡੈਬਿਊ ਕੀਤਾ। ਇਸ ਤੋਂ ਪਹਿਲਾਂ ਜੀ. ਪੇਰਿਆਸਾਮੀ ਪੰਜਾਬ ਟੀਮ ਦਾ ਹਿੱਸਾ ਸੀ ਪਰ ਉਸ ਨੇ ਉੱਥੇ ਪਲੇਇੰਗ ਇਲੈਵਨ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ। ਇਸ ਸੀਜ਼ਨ ਸੱਯਦ ਮੁਸ਼ਤਾਕ ਅਲੀ ਟਰਾਫੀ ਵਿਚ ਜੀ. ਪੇਰਿਆਸਾਮੀ ਨੂੰ ਤਾਮਿਲਨਾਡੂ ਵੱਲੋਂ ਖੇਡਣ ਦਾ ਮੌਕਾ ਮਿਲਿਆ ਅਤੇ ਪਹਿਲਾਂ ਹੀ ਮੈਚ ਵਿਚ ਆਪਣੇ ਪ੍ਰਦਰਸ਼ਨ ਤੋਂ ਉਸ ਨੇ ਸਭ ਦਾ ਦਿਲ ਜਿੱਤ ਲਿਆ। ਜੀ. ਪੇਰਿਆਸਾਮੀ ਨੇ ਕੇਰਲ ਦੇ 3 ਮਹੱਤਵਪੂਰਨ ਵਿਕਟਾਂ ਹਾਸਲ ਕਰ ਕੇ ਮੈਚ ਨੂੰ ਤਾਮਿਲਨਾਡੂ ਦੇ ਹੱਕ ਵਿਚ ਕਰ ਦਿੱਤਾ। ਦੱਸ ਦਈਏ ਕਿ ਪੇਰਿਆਸਾਮੀ ਦੇ ਕੋਲ ਕੁਝ ਮਹੀਨੇ ਪਹਿਲਾਂ ਇੰਨੇ ਵੀ ਪੈਸੇ ਨਹੀਂ ਸੀ ਕਿ ਉਹ ਬੂਟ ਖਰੀਦ ਸਕੇ।

PunjabKesari

ਕੁਝ ਮਹੀਨੇ ਪਹਿਲਾਂ ਇਕ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਉਸ ਨੇ ਆਪਣੇ ਦੋਸਤ ਤੋਂ ਬੂਟ ਉਧਾਰ ਲੈ ਕੇ ਮੈਦਾਨ 'ਤੇ ਗੇਂਦਬਾਜ਼ੀ ਕੀਤੀ ਸੀ। ਜੀ. ਪੇਰਿਆਸਾਮੀ ਦੇ ਬਾਰੇ ਵਿਚ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਇਕ ਅੱਖ ਤੋਂ ਘੱਟ ਦਿਸਦਾ ਹੈ। ਇਨ੍ਹਾਂ ਸਾਰੀਆਂ ਪਰੇਸ਼ਾਨੀ ਦੇ ਬਾਵਜੂਦ ਜੀ ਪੇਰਿਆਸਾਮੀ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਆਪਣੇ ਖੇਡ 'ਤੇ ਧਿਆਨ ਰੱਖਿਆ। ਪੇਰਿਆਸਾਮੀ ਅਤੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਨੇ ਮਿਲ ਕੇ ਦਿਨੇਸ਼ ਕਾਰਤਿਕ ਦੀ ਕਪਤਾਨੀ ਵਾਲੀ ਤਾਮਿਲਨਾਡੂ ਨੂੰ ਜਿੱਤ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।


Related News