ਪੰਜਾਬ ਦੇ ਹੜ੍ਹ ਪੀੜਤਾਂ ਲਈ ਅੱਗੇ ਆਇਆ ਧਾਕੜ ਕ੍ਰਿਕਟਰ, IPL ''ਚ ਕਰ ਚੁੱਕਿਐ ਪੰਜਾਬ ਦੀ ''ਸਰਪੰਚੀ''
Wednesday, Sep 10, 2025 - 01:02 PM (IST)

ਸਪੋਰਟਸ ਡੈਸਕ- ਪੰਜਾਬ ਇਸ ਸਮੇਂ ਹੜ੍ਹ ਦੀ ਮਾਰ ਝੱਲ ਰਿਹਾ ਹੈ। ਹੜ੍ਹ ਨੇ ਪੰਜਾਬ 'ਚ ਭਾਰੀ ਤਹਾਬੀ ਮਚਾਈ ਹੈ। ਲੱਖਾਂ ਏਕੜ ਫਸਲ ਪਾਣੀ ਨਾਲ ਬਰਬਾਦ ਹੋ ਗਈ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ। ਪੰਜਾਬ ਦੀ ਇਸ ਔਖੀ ਘੜੀ 'ਚ ਕਈ ਲੋਕ ਵੱਧ-ਚੜ੍ਹ ਕੇ ਮਦਦ ਕਰ ਰਹੇ ਹਨ। ਖੇਡ ਜਗਤ ਤੋਂ ਕਈ ਖਿਡਾਰੀ ਤੇ ਫਿਲਮ ਜਗਤ ਤੋਂ ਕਈ ਅਦਾਕਾਰ ਮਦਦ ਲਈ ਅੱਗੇ ਆਏ ਹਨ। ਇਸੇ ਤਹਿਤ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਤੇ ਆਈਪੀਐੱਲ 'ਚ ਪੰਜਾਬ ਕਿੰਗਜ਼ ਦੇ ਸਾਬਕਾ ਕਪਤਾਨ ਸ਼ਿਖਰ ਧਵਨ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਕੇ ਪੰਜਾਬ ਦੀ ਇਸ ਔਖੀ ਘੜੀ 'ਚ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਮਦਦ ਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸ਼ਿਖਰ ਧਵਨ ਨੇ ਕਿਹਾ, ''ਪੰਜਾਬ ਉਸ ਦੇ ਦਿਲ ਦਾ ਹਿੱਸਾ ਹੈ। ਪੰਜਾਬ ਦੀ ਬੋਲੀ ਤੇ ਉਸ ਦੀ ਖੁਸ਼ਬੂ ਨਿਵੇਕਲੀ ਹੈ। ਮੈਂ ਪੰਜਾਬ ਲਈ ਬਹੁਤ ਮੈਚ ਖੇਡਿਆ ਹਾਂ। ਅੱਜ ਪੰਜਾਬ ਦਾ ਹੜ੍ਹ ਨਾਲ ਜੋ ਹਾਲ ਹੈ ਉਹ ਦੇਖ ਕੇ ਬਹੁਤ ਦੁਖ ਹੋ ਰਿਹਾ ਹੈ। ਮੈਂ ਆਪਣੇ ਤੇ ਆਪਣੀ ਫਾਊਂਡੇਸ਼ਨ ਰਾਹੀਂ ਜਿੰਨੀ ਮਦਦ ਕਰ ਸਕਦਾ ਹਾਂ ਕਰ ਰਿਹਾ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਇਸ ਔਖੀ ਘੜੀ ਵਿਚ ਪੰਜਾਬ ਦੀ ਜਿੰਨੀ ਹੋ ਸਕੇ ਮਦਦ ਕਰੋ। ਪੰਜਾਬ ਦੇ ਲੋਕਾਂ ਨੂੰ ਇਸ ਸਮੇਂ ਸਾਡੀ ਮਦਦ ਦੀ ਲੋੜ ਹੈ। ਕਿਸੇ ਵਲੋਂ ਕੀਤੀ ਗਈ ਛੋਟੀ ਜਿਹੀ ਮਦਦ ਵੀ ਕਿਸੇ ਲਈ ਬਹੁਤ ਵੱਡੀ ਬਣ ਸਕਦੀ ਹੈ। ਆਓ ਪੰਜਾਬ ਨੂੰ ਮੁੜ ਹਰਾ-ਭਰਿਆ ਕਰੀਏ ਤੇ ਇੱਥੇ ਖੁਸ਼ੀਆਂ ਦੀ ਲਹਿਰ ਦੌੜਾਈਏ। ਪਰਮਾਤਮਾ ਤੇ ਬਾਬਾ ਜੀ ਦੀ ਮਿਹਰ ਨਾਲ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਤੇ ਅੱਗੇ ਵੀ ਰਹੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8