8 ਸਾਲ ਛੋਟੀ ਮਾਡਲ ਨੂੰ ਦਿਲ ਦੇ ਬੈਠਾ ਭਾਰਤ ਦਾ ਧਾਕੜ ਕ੍ਰਿਕਟਰ ! ਸ਼ਰੇਆਮ ਕਰਨ ਲੱਗਾ ਰੋਮਾਂਸ

Wednesday, Nov 05, 2025 - 04:52 PM (IST)

8 ਸਾਲ ਛੋਟੀ ਮਾਡਲ ਨੂੰ ਦਿਲ ਦੇ ਬੈਠਾ ਭਾਰਤ ਦਾ ਧਾਕੜ ਕ੍ਰਿਕਟਰ ! ਸ਼ਰੇਆਮ ਕਰਨ ਲੱਗਾ ਰੋਮਾਂਸ

ਐਂਟਰਟੇਨਮੈਂਟ ਡੈਸਕ- ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਇਨ੍ਹੀਂ ਦਿਨੀਂ ਕ੍ਰਿਕਟ ਦੀ ਬਜਾਏ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸਾਲ 2024 ਵਿੱਚ ਅਦਾਕਾਰਾ ਅਤੇ ਮਾਡਲ ਪਤਨੀ ਨਤਾਸ਼ਾ ਸਟੇਨਕੋਵਿਕ ਤੋਂ ਤਲਾਕ ਲੈਣ ਤੋਂ ਬਾਅਦ ਹਾਰਦਿਕ ਨੇ ਹੁਣ ਆਪਣੀ ਨਵੀਂ ਲਵ ਲਾਈਫ ਬਾਰੇ ਖੁੱਲ੍ਹ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਹਾਰਦਿਕ ਪਾਂਡਿਆ ਇਨ੍ਹੀਂ ਦਿਨੀਂ ਮਾਡਲ ਮਾਹੀਕਾ ਸ਼ਰਮਾ ਨੂੰ ਡੇਟ ਕਰ ਰਹੇ ਹਨ, ਜੋ ਉਨ੍ਹਾਂ ਤੋਂ 8 ਸਾਲ ਛੋਟੀ ਹੈ। ਅਕਤੂਬਰ 2025 ਵਿੱਚ ਹਾਰਦਿਕ ਨੇ ਮਾਹੀਕਾ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਪੋਸਟਾਂ ਕਰ ਰਹੇ ਹਨ। ਹਾਰਦਿਕ ਨੇ ਆਪਣਾ ਜਨਮਦਿਨ ਵੀ ਮਾਹੀਕਾ ਨਾਲ ਹੀ ਮਨਾਇਆ ਸੀ।

PunjabKesari

ਇਹ ਵੀ ਪੜ੍ਹੋ-ਵੀਡੀਓ ਨੂੰ ਆਉਣ 1 ਲੱਖ ਵਿਊਜ਼ ਤਾਂ ਕਿੰਨੇ ਪੈਸੇ ਮਿਲਣਗੇ ? ਜਾਣੋ ਕੀ ਹੈ 'ਪਰ ਵਿਊ ਇਨਕਮ' ਦਾ ਹਿਸਾਬ
ਰੋਮਾਂਟਿਕ ਕਾਰ ਵਾਸ਼ ਦਾ ਵੀਡੀਓ ਵਾਇਰਲ
ਹਾਰਦਿਕ ਪਾਂਡਿਆ ਨੇ ਹਾਲ ਹੀ ਵਿੱਚ ਆਪਣੀ ਗਰਲਫ੍ਰੈਂਡ ਮਾਹੀਕਾ ਨਾਲ ਕੁਝ ਖਾਸ ਤਸਵੀਰਾਂ ਅਤੇ ਇੱਕ ਵੀਡੀਓ ਸਾਂਝਾ ਕੀਤਾ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇਹ ਜੋੜਾ ਇਕੱਠੇ ਮਿਲ ਕੇ ਆਪਣੀ ਕਾਰ ਧੋਂਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਾਰਦਿਕ ਕੱਪੜੇ ਨਾਲ ਸਾਬਣ ਲਗਾ ਕੇ ਕਾਰ ਨੂੰ ਸਾਫ਼ ਕਰ ਰਹੇ ਹਨ, ਜਦਕਿ ਮਾਹੀਕਾ ਉਨ੍ਹਾਂ 'ਤੇ ਪਾਣੀ ਪਾ ਰਹੀ ਹੈ। ਇਸੇ ਦੌਰਾਨ ਇੱਕ ਅਜਿਹਾ ਪਲ ਆਉਂਦਾ ਹੈ ਜਦੋਂ ਮਾਹੀਕਾ ਬਹੁਤ ਹੀ ਪਿਆਰ ਨਾਲ ਹਾਰਦਿਕ ਦੇ ਗੱਲ੍ਹਾਂ 'ਤੇ ਕਿੱਸ (kiss) ਕਰਦੀ ਹੈ। ਦੋਵਾਂ ਦਾ ਇਹ ਰੋਮਾਂਟਿਕ ਮੋਮੈਂਟ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਤਸਵੀਰਾਂ ਵਿੱਚ ਹਾਰਦਿਕ ਅਤੇ ਮਾਹੀਕਾ ਇਕ-ਦੂਜੇ ਦੇ ਬੇਹੱਦ ਕਰੀਬ ਦਿਖਾਈ ਦਿੱਤੇ, ਨਾਲ ਹੀ ਹਾਰਦਿਕ ਦੇ ਬੇਟੇ ਅਗਸਤਿਆ ਨਾਲ ਸਮਾਂ ਬਿਤਾਉਣ ਦੀਆਂ ਤਸਵੀਰਾਂ ਵੀ ਇਸ ਪੋਸਟ ਵਿੱਚ ਸ਼ਾਮਲ ਹਨ।

ਇਹ ਵੀ ਪੜ੍ਹੋ ਵੱਡੀ ਖ਼ਬਰ ; BJP ਸਾਂਸਦ ਤੇ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੰਜਾਬ ਤੋਂ ਗ੍ਰਿਫ਼ਤਾਰ
ਫ਼ੈਨਜ਼ ਨੇ ਲੁਟਾਇਆ ਪਿਆਰ ਅਤੇ ਕੀਤੇ ਮਜ਼ਾਕੀਆ ਕਮੈਂਟ
ਹਾਰਦਿਕ ਦੀ ਇਸ ਪੋਸਟ 'ਤੇ ਫ਼ੈਨਜ਼ ਨੇ ਖੂਬ ਪਿਆਰ ਲੁਟਾਇਆ। ਬਹੁਤ ਸਾਰੇ ਲੋਕਾਂ ਨੇ ਟਿੱਪਣੀ ਕੀਤੀ ਕਿ ਹਾਰਦਿਕ ਹੁਣ ਸੱਚਮੁੱਚ ਖੁਸ਼ ਨਜ਼ਰ ਆ ਰਹੇ ਹਨ।
ਇੱਕ ਯੂਜ਼ਰ ਨੇ ਮਜ਼ਾਕੀਆ ਟਿੱਪਣੀ ਕਰਦਿਆਂ ਲਿਖਿਆ, "ਹਾਰਦਿਕ ਪਾਂਡਿਆ ਪੱਕੇ ਗੁਜਰਾਤੀ ਹਨ.. ਕਰੋੜਾਂ ਦੇ ਮਾਲਕ ਹੋ ਕੇ ਵੀ ਕਾਰ ਦੀ ਧੁਲਾਈ ਦੇ 300 ਬਚਾ ਲਏ।"। ਇੱਕ ਹੋਰ ਨੇ ਇਸ ਵੀਡੀਓ ਨੂੰ ਨਤਾਸ਼ਾ ਸਟੇਨਕੋਵਿਕ ਦੀ ਪੁਰਾਣੀ ਜ਼ਿੰਦਗੀ ਨਾਲ ਜੋੜਦਿਆਂ ਕਿਹਾ ਕਿ ਜੇਕਰ ਨਤਾਸ਼ਾ ਨੇ ਅਜਿਹਾ ਵੀਡੀਓ ਪਾਇਆ ਹੁੰਦਾ ਤਾਂ ਟਰੋਲਰ ਉਸ ਦੇ ਪਿੱਛੇ ਪੈ ਜਾਂਦੇ। 


author

Aarti dhillon

Content Editor

Related News