‘ਲੇਹ ’ਚ 6ਵੀਂ IHAI ਰਾਸ਼ਟਰੀ ਆਈਸ ਹਾਕੀ ਚੈਂਪੀਅਨਸ਼ਿਪ ਆਯੋਜਿਤ’

02/07/2021 8:59:31 PM

ਸ਼੍ਰੀਨਗਰ/ਲੇਹ (ਜ.ਬ)- ਆਈਸ ਹਾਕੀ ਐਸੋਸੀਏਸ਼ਨ ਆਫ ਇੰਡੀਆ ਨੇ ਲੇਹ ਵਿਚ 6ਵੀਂ ਆਈ. ਐੱਚ. ਏ. ਆਈ. ਰਾਸ਼ਟਰੀ ਆਈਸ ਹਾਕੀ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ। ਚੈਂਪੀਅਨਸ਼ਿਪ 20 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਲਈ ਆਯੋਜਿਤ ਕੀਤੀ ਗਈ ਸੀ। ਇਸ ਨੂੰ ਲੱਦਾਖ ਸਕਾਊਂਟਸ ਰੈਜੀਮੈਂਟ ਸੈਂਟਰ ਆਈਸ ਰਿੰਕ ਵਿਚ ਆਯੋਜਿਤ ਕੀਤਾ ਗਿਆ ਸੀ।
ਐੱਲ. ਐੱਸ. ਆਰ. ਸੀ. ਨੇ ਚੈਂਪੀਅਨਸ਼ਿਪ ਦੇ ਆਯੋਜਨ ਵਿਚ ਆਈ. ਐੱਚ. ਏ. ਦੀ ਮਦਦ ਕੀਤੀ। ਕਈ ਨੌਜਵਾਨ ਲੜਕਿਆਂ ਨੇ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਆਈਸ ਹਾਕੀ ਦੀ ਖੇਡ ਦੇ ਪ੍ਰਤੀ ਆਪਣਾ ਪਿਆਰ ਦਿਖਾਇਆ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News