ਰਾਸ਼ਟਰੀ ਹਾਕੀ ਕੈਂਪ ਲਈ 60 ਖਿਡਾਰਨਾਂ ਦੀ ਚੋਣ

04/25/2019 9:41:08 PM

ਨਵੀਂ ਦਿੱਲੀ- ਹਾਕੀ ਇੰਡੀਆ (ਐੱਚ. ਆਈ.) ਨੇ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ਵਿਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੈਂਪ ਲਈ 60 ਸੀਨੀਅਰ ਹਾਕੀ ਖਿਡਾਰਨਾਂ ਦੇ ਨਾਵਾਂ ਦਾ ਵੀਰਵਾਰ ਨੂੰ ਐਲਾਨ ਕਰ ਦਿੱਤਾ। ਐੱਚ. ਆਈ. ਨੇ 9ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ (ਏ ਤੇ ਬੀ ਡਵੀਜ਼ਨ) ਵਿਚ ਖਿਡਾਰਨਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਉਨ੍ਹਾਂ ਦੀ ਰਾਸ਼ਟਰੀ ਕੈਂਪ ਲਈ ਚੋਣ ਕੀਤੀ  ਹੈ, ਜਿਹੜੀਆਂ 26 ਅਪ੍ਰੈਲ ਤੋਂ 9 ਜੂਨ ਤਕ ਸਾਈ  ਸੈਂਟਰ ਵਿਚ ਅਭਿਆਸ ਕਰਨਗੀਆਂ।
8 ਗੋਲਕੀਪਰਾਂ 'ਚ ਸਵਿਤਾ ਸਮੇਤ ਰਜਨੀ ਇਤਿਮਾਰਪੂ, ਸਵਾਤਿ, ਸੋਨਲ ਮਿੰਜ, ਬੀਚੂ ਦੇਵੀ ਖਾਰੀਬਮ, ਚੰਚਲ ਸੰਧਿਆ, ਐੱਮ. ਜੀ.  ਤੇ ਮਹਿਮਾ ਨੂੰ ਕੈਂਪ 'ਚ ਜਗ੍ਹਾ ਦਿੱਤੀ ਗਈ ਹੈ ਜਦਕਿ ਡਿਫੇਂਡਰਾਂ 'ਚ ਦੀਪ ਗ੍ਰੇਸ ਏਕਾ ਤੇ ਸੁਸ਼ਾਲੀ ਚਾਨੂ ਵਰਗੇ ਵੱਡੇ ਨਾਂ ਸ਼ਾਮਲ ਹਨ। ਕੈਂਪ ਦੇ ਲਈ 17 ਮਿਡਫੀਲਡਰਾਂ ਦੀ ਚੋਣ ਕੀਤੀ ਗਈ ਹੈ। ਜਿਸ 'ਚ ਨਿੱਕੀ ਪ੍ਰਧਾਨ, ਲਿਲਿਮਾ ਮਿੰਜ, ਪ੍ਰੀਤੀ ਦੁਬੇ ਜਦਕਿ ਫਾਖਡਰ 'ਚ ਰਾਣੀ , ਨਵਜੋਤ ਕੌਰ, ਵੰਦਨਾ ਕਟਾਰੀਆ, ਲਾਲਰੇਮਸਿਆਮੀ ਵਰਗੀਆਂ ਖਿਡਾਰਨਾਂ ਨੂੰ ਰਾਸ਼ਟਰੀ ਕੈਂਪ 'ਚ ਜਗ੍ਹਾ ਮਿਲੀ ਹੈ।


Gurdeep Singh

Content Editor

Related News