ਬਾਰਸਿਲੋਨਾ ਦੇ ਪੰਜ ਖਿਡਾਰੀ ਅਤੇ ਦੋ ਕੋਚ ਕੋਰੋਨਾ ਵਾਇਰਸ ਦੇ ਹੋਏ ਸ਼ਿਕਾਰ
Wednesday, Jun 03, 2020 - 12:18 PM (IST)
ਸਪੋਰਟਸ ਡੈਸਕ— ਫੁੱਟਬਾਲ ਕਲੱਬ ਐੱਫ. ਸੀ. ਬਾਰਸਿਲੋਨਾ ਦੇ ਪੰਜ ਖਿਡਾਰੀ ਅਤੇ ਦੋ ਕੋਚਿੰਗ ਸਟਾਫ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਕਲੱਬ ਨੇ ਹਾਲਾਂਕਿ ਇਸ ਖਿਡਾਰੀਆਂ ਅਤੇ ਸਟਾਫ ਦੇ ਨਾਂ ਨਹੀਂ ਦੱਸੇ ਹਨ ਪਰ ਕਿਹਾ ਕਿ ਇਸ ਸਾਰੇ ਦਾ ਇਲਾਜ ਜਾਰੀ ਹੈ। ਸਪੇਨ ਦੀ ਫੁੱਟਬਾਲ ਲੀਗ ਲਿਆ ਲੀਗਾ ਨੇ ਕੋਰੋਨਾ ਟੈਸਟ ਕਰਾਏ ਸਨ ਜਿਸ ’ਚ ਇਨ੍ਹਾਂ ਲੋਕਾਂ ਦੇ ਨਤੀਜੇ ਪਾਜ਼ੇਟਿਵ ਪਾਏ ਗਏ। ਸਪੇਨ ’ਚ ਲੀਗਾ ਸੇਂਟੇਂਡਰ ਅਤੇ ਲੀਗ ਸਮਾਟਰਬੈਂਕ ਦੇ ਕੋਰੋਨਾ ਕਾਰਣ ਤਿੰਨ ਮਹੀਨੇ ਬਾਅਦ ਸ਼ੁਰੂ ਹੋਣ ਤੋਂ ਪਹਿਲਾਂ ਫੁੱਟਬਾਲ ਕਲੱਬਾਂ ਨੂੰ ਪੂਰੀ ਟੀਮ ਦੇ ਨਾਲ ਟ੍ਰੇਨਿੰਗ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਸੀ। ਇਹ ਲੀਗ 13 ਜੂਨ ਤੋਂ ਸ਼ੁਰੂ ਹੋਣੀ ਹੈ।