ਯੂਕ੍ਰੇਨ ਫੁੱਟਬਾਲ ਟੀਮ ''ਚ ਕੋਰੋਨਾ ਦੇ 25 ਮਾਮਲੇ ਪਾਜ਼ੇਟਿਵ
Wednesday, Jun 03, 2020 - 07:44 PM (IST)
ਵਾਸ਼ਿੰਗਟਨ— ਯੂਕ੍ਰੇਨ ਦੀ ਇਕ ਫੁੱਟਬਾਲ ਟੀਮ 'ਚ ਖਿਡਾਰੀਆਂ ਤੇ ਸਟਾਫ 'ਚ ਕੋਰੋਨਾ ਵਾਇਰਸ ਦੇ 25 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਯੂਕ੍ਰੇਨ ਫੁੱਟਬਾਲ ਸੰਘ ਨੇ ਕਿਹਾ ਕਿ ਕਾਰਪਾਟੀ ਐਲਵਿਵ ਟੀਮ 'ਚ 65 ਲੋਕਾਂ ਦੀ ਜਾਂਚ ਕਰਵਾਈ ਗਈ ਸੀ ਪਰ ਕਿਸੇ ਵੀ ਖਿਡਾਰੀ ਜਾਂ ਸਟਾਫ ਦਾ ਨਾਂ ਨਹੀਂ ਦੱਸਿਆ ਗਿਆ ਹੈ। ਯੂਕ੍ਰੇਨ ਲੀਗ ਪਿਛਲੇ ਹਫਤੇ ਸ਼ੁਰੂ ਹੋਈ ਸੀ। ਇਸ ਟੀਮ ਦਾ ਪਹਿਲਾ ਮੈਚ ਸ਼ੱਕੀ ਮਾਮਲਿਆਂ ਦੇ ਕਾਰਨ ਰੱਦ ਹੋ ਗਿਆ ਸੀ ਤੇ ਹੁਣ ਲੀਗ ਦੇ 2 ਹੋਰ ਮੈਚਾਂ ਦੇ ਲਈ ਮੁਅੱਲਤ ਕਰ ਦਿੱਤਾ ਗਿਆ ਹੈ।
ਟੀਮ ਨੇ ਕਿਹਾ ਕਿ ਪਾਜ਼ੇਟਿਵ ਆਏ ਹਰ ਵਿਅਕਤੀ ਨੂੰ ਕੁਆਰੰਟੀਨ 'ਚ ਰੱਖਿਆ ਗਿਆ ਹੈ। ਕਾਰਪਾਟੀ ਦੇ ਖਿਡਾਰੀ ਇਗੋਰ ਨਾਜਾਰਿਨਾ ਨੇ ਯੂਕ੍ਰੇਨ ਟੀ. ਵੀ. ਚੈਨਲ 'ਫੁੱਟਬਾਲ' ਨੂੰ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਲੱਬ 'ਚ ਕਿਸੇ 'ਚ ਵੀ ਕੋਵਿਡ-19 ਦੇ ਲੱਛਣ ਸਨ।