ਕੋਵਿਡ-19 ਕਾਰਨ 2020 ਵਿਸ਼ਵ ਤੀਰਅੰਦਾਜ਼ੀ ਫੀਲਡ ਚੈਂਪੀਅਨਸ਼ਿਪ 2022 ਤਕ ਮੁਲਤਵੀ

06/06/2020 6:04:42 PM

ਲੁਸਾਨੇ (ਭਾਸ਼ਾ)- ਅਮਰੀਕਾ ਦੇ ਯਾਂਕਟਨ ਵਿਚ ਪ੍ਰਸਤਾਵਿਤ ਵਿਸ਼ਵ ਤੀਰਅੰਦਾਜ਼ੀ ਫੀਲਡ ਚੈਂਪੀਅਨਸ਼ਿਪ ਨੂੰ ਕੋਵਿਡ-19 ਮਹਾਮਾਰੀ ਕਾਰਨ 2022 ਤਕ ਮੁਲਤਵੀ ਕਰ ਦਿੱਤਾ ਗਿਆ। ਪ੍ਰਤੀਯੋਗਿਤਾ ਦਾ ਆਯੋਜਨ ਇਸ ਸਾਲ ਸਤੰਬਰ ਵਿਚ ਯਾਂਕਟਨ ਦੇ ਐੱਨ. ਐੱਫ. ਏ. ਤੀਰਅੰਦਜ਼ੀ ਕੇਂਦਰ ਵਿਚ ਹੋਣਾ ਸੀ। ਇਹ ਤੀਰਅੰਦਾਜ਼ੀ ਸਹੂਲਤ ਦਾ ਸਭ ਤੋਂ ਵੱਡਾ ਕੇਂਦਰ ਹੈ। ਇਸ ਜਗ੍ਹਾ ਨੇ ਵਿਸ਼ਵ ਯੂਥ ਅਤੇ ਵਿਸ਼ਵ ਇੰਡੋਰ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਹੈ। ਵਿਸ਼ਵ ਤੀਰਅੰਦਾਜ਼ੀ (ਡਬਲਯੂ. ਏ.) ਅਤੇ ਯਾਂਕਟਨ ਆਯੋਜਨ ਕਮੇਟੀ ਨੇ ਐਥਲੀਟਾਂ ਦੀ ਸੁਰੱਖਿਆ ਅਤੇ ਮਹਾਮਾਰੀ ਕਾਰਨ ਲਾਗੂ ਪਾਬੰਦੀਆਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਹੈ। 

ਡਬਲਯੂ. ਏ. ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਉਸ ਨੇ 2021 ਦੇ ਰੁੱਝੇ ਕੈਲੰਡਰ ਦੀ ਨਾਲ ਇਕ ਸਾਲ ਦੀ ਮੁਲਤਵੀ ਖਿਲਾਫ਼ ਫੈਸਲਾ ਕੀਤਾ। ਯਾਂਕਟਨ ਵਿਚ ਹੀ ਅਗਲੇ ਸਾਲ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦਾ ਆਯੋਜਨ ਹੋਣਾ ਹੈ।ਡਬਲਯੂ. ਏ. ਜਰਨਲ ਸਕੱਤਰ ਟਾਮ ਡਿਲੇਨ ਨੇ ਕਿਹਾ ਕਿ ਸਾਨੂੰ ਅਫਸੋਸ ਹੈ ਕਿ ਫੀਲਡ ਚੈਂਪੀਅਨਸ਼ਿਪ ਦੇ ਆਯੋਜਨ ਵਿਚ ਕਾਫੀ ਦੇਰੀ ਹੋਵੇਗੀ ਪਰ ਇਹ ਫੈਸਲਾ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਲਿਆ ਗਿਆ ਹੈ।


Ranjit

Content Editor

Related News