ਖੇਲੋ ਇੰਡੀਆ : ਤਲਵਾਰਬਾਜ਼ੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 2 ਸੋਨ ਤਮਗੇ

Tuesday, Feb 25, 2020 - 11:47 AM (IST)

ਖੇਲੋ ਇੰਡੀਆ : ਤਲਵਾਰਬਾਜ਼ੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 2 ਸੋਨ ਤਮਗੇ

ਸਪੋਰਟਸ ਡੈਸਕ— ਪੰਜਾਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਥੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਤਲਵਾਰਬਾਜ਼ੀ ਪ੍ਰਤੀਯੋਗਿਤਾ ਵਿਚ ਪੁਰਸ਼ਾਂ ਦੀ ਸੀਨੀਅਰ. ਈ. ਪੀ. ਤੇ ਸੀਨੀਅਰ ਸੇਬਰ ਵਰਗ ਵਿਚ ਸੋਨ ਤਮਗੇ ਜਿੱਤੇ ਜਦਕਿ  ਚੰਡੀਗੜ੍ਹ  ਦੀ ਪੰਜਾਬ ਯੂਨੀਵਰਸਿਟੀ ਨੇ ਮਹਿਲਾਵਾਂ ਦੀ ਸੀਨੀਅਰ ਫੋਈਲ ਵਿਚ ਸੋਨਾ ਹਾਸਲ ਕੀਤਾ।

ਅੰਕ ਸੂਚੀ ਵਿਚ ਚੋਟੀ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ : ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਲੋ ਇੰਡੀਆ ਦੇ ਚੌਥੇ ਦਿਨ ਤਮਗਾ ਅੰਕ ਸੂਚੀ ਵਿਚ 6 ਸੋਨ ਸਮੇਤ 11 ਤਮਗਿਆਂ ਨਾਲ  ਚੋਟੀ 'ਤੇ ਕਾਬਜ਼ ਹੈ। ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਤੋਂ ਹਾਲਾਂਕਿ ਅੰਮ੍ਰਿਤਸਰ ਸਥਿਤ ਯੂਨੀਵਰਸਿਟੀ ਨੂੰ ਸਖਤ ਚੁਣੌਤੀ ਮਿਲ ਰਹੀ ਹੇ। ਪੰਜਾਬ ਯੂਨੀਵਰਸਿਟੀ ਕੁਲ ਤਮਗਿਆਂ ਦੀ ਗਿਣਤੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੱਗੇ ਹੈ ਪਰ 5 ਸੋਨ ਤਮਗਿਆਂ ਕਾਰਣ ਉਹ ਦੂਜੇ ਸਥਾਨ 'ਤੇ ਹੈ। ਪੰਜਾਬ ਯੂਨੀਵਰਸਿਟੀ ਦੇ ਨਾਂ 5 ਸੋਨ ਦੇ ਇਲਾਵਾ 6 ਚਾਂਦੀ ਤੇ 5 ਕਾਂਸੀ ਦੇ ਤਮਗੇ ਹਨ।


Related News