ਜੀ-20 ਮੰਥਨ ਨਾਲ ਭਾਰਤ ਨੂੰ ਮਿਲੇਗੀ ਵਿਸ਼ਵ ਪੱਧਰੀ ਪਛਾਣ

03/19/2023 9:08:02 PM

ਇਕ ਦੇ ਬਾਅਦ ਇਕ ਘਟਨਾਕ੍ਰਮ ਭਾਰਤ ਦੀ ਵਧਦੀ ਵਿਸ਼ਵ ਪੱਧਰੀ ਤਾਕਤ ਵਲ ਐਵੇਂ ਹੀ ਨਹੀਂ ਇਸ਼ਾਰਾ ਕਰ ਰਹੇ ਹਨ। ਭਾਰਤ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਨਾਲ ਹੀ ਜੀ-20 ਦੇਸ਼ਾਂ ਦੇ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਇਹ ਗੱਲ ਜਿੱਥੇ ਵਿਸ਼ਵ ਪੱਧਰੀ ਦ੍ਰਿਸ਼ ’ਚ ਮਹੱਤਵਪੂਰਨ ਹੈ ਉੱਥੇ ਹੀ ਭੁਗੋਲਿਕ-ਸਿਆਸੀ ਨਜ਼ਰੀਏ ਤੋਂ ਇਸ ਦਾ ਵੱਖਰਾ ਹੀ ਸਥਾਨ ਹੈ।

ਜਦੋਂ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਸੌਂਪੀ ਗਈ ਅਤੇ ਜਦੋਂ ਭਾਰਤ ਨੇ ਕਿਹਾ ਕਿ ਉਹ ਭਾਰਤ 250 ਸ਼ਹਿਰਾਂ ’ਚ ਜੀ-20 ਦੀ ਬੈਠਕ ਆਯੋਜਿਤ ਕਰੇਗਾ ਉਦੋਂ ਜੀ-20 ਦਾ ਸਕੱਤਰੇਤ ਇਸ ਗੱਲ ਤੋਂ ਹੈਰਾਨ ਰਹਿ ਗਿਆ ਕਿ ਭਾਰਤ ’ਚ ਕੀ ਅਜਿਹੇ 250 ਸ਼ਹਿਰ ਹਨ ਜਿੱਥੇ ਅਜਿਹੀ ਮੁੱਢਲੀਆਂ ਸਹੂਲਤਾਂ ਹਨ ਜੋ ਉਸ ਦੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਲਈ ਚਾਹੀਦੀਆਂ ਹਨ ਜਿਵੇਂ ਕਿ ਹਵਾਈ ਅੱਡੇ, ਹੋਟਲ, ਟਰਾਂਸਪੋਰਟੇਸ਼ਨ, 24 ਘੰਟੇ ਬਿਜਲੀ, ਸੁਰੱਖਿਆ ਆਦਿ।

ਕਿਉਂਕਿ ਜੀ-20 ਦੇ ਸਕੱਤਰੇਤ ਨੂੰ 10 ਸਾਲ ਪਹਿਲਾਂ ਇਹ ਜਾਣਕਾਰੀ ਸੀ ਕਿ ਭਾਰਤ ’ਚ ਸਿਰਫ 20 ਜਾਂ 40 ਸ਼ਹਿਰਾਂ ਨੂੰ ਛੱਡ ਕੇ ਬਾਕੀ ਸ਼ਹਿਰਾਂ ’ਚ ਸਾਰੀਆਂ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ।

ਫਿਰ ਜਦੋਂ ਭਾਰਤ ਸਰਕਾਰ ਨੇ 250 ਸ਼ਹਿਰਾਂ ਦੀ ਸੂਚੀ ਜੀ-20 ਸਕੱਤਰੇਤ ਨੂੰ ਸੌਂਪੀ ਅਤੇ ਦੱਸਿਆ ਕਿ ਇਨ੍ਹਾਂ ਸਾਰੇ ਸ਼ਹਿਰਾਂ ’ਚ ਹਵਾਈ ਅੱਡੇ, ਹਵਾਈ ਪੱਟੀ, ਹਵਾਈ ਟ੍ਰੈਫਿਕ ਕੰਟ੍ਰੋਲਰ, ਚੰਗੇ ਹੋਟਲ, ਚੰਗੀਆਂ ਸੜਕਾਂ, ਚੰਗੀ ਸੁਰੱਖਿਆ-ਵਿਵਸਥਾ ਭਾਵ ਉਹ ਸਾਰੀਆਂ ਸਹੂਲਤਾਂ ਹਨ ਜੋ ਚਾਹੀਦੀਆਂ ਹੁੰਦੀਆਂ ਹਨ। ਫਿਰ ਜਦੋਂ ਜੀ-20 ਦੇ ਲੋਕਾਂ ਨੇ ਇਨ੍ਹਾਂ ਸ਼ਹਿਰਾਂ ਦਾ ਦੌਰਾ ਕੀਤਾ ਤਾਂ ਉਹ ਹੈਰਾਨ ਰਹਿ ਗਏ ਕਿ ਸਿਰਫ 10 ਸਾਲਾਂ ’ਚ ਭਾਰਤ ’ਚ ਕਿੰਨਾ ਵੱਡਾ ਪਰਿਵਰਤਨ ਆ ਚੁੱਕਾ ਹੈ। ਕਿੰਨੇ ਨਵੇਂ ਹਾਈੇਵੇਅ ਬਣ ਚੁਕੇ ਹਨ, ਕਿੰਨੀਆਂ ਨਵੀਆਂ ਰੇਲ ਲਾਈਨਾਂ ਬਣੀਆਂ, ਕਿੰਨੀਆਂ ਰੇਲਵੇ ਲਾਈਨਾਂ ਦਾ ਬਿਜਲਈਕਰਨ ਹੋਇਆ, ਕਿੰਨੇ ਨਵੇਂ ਪਾਵਰ ਗ੍ਰਿਡ ਬਣੇ।

ਪਿਛਲੇ ਲਗਭਗ 9 ਸਾਲਾਂ ’ਚ ਭਾਰਤ ’ਚ ਮੁੱਢਲੇ ਢਾਂਚੇ ਦੇ ਨਿਰਮਾਣ ’ਚ ਤੇਜ਼ੀ ਨਾਲ ਕੰਮ ਹੋਇਆ ਤੇ ਭਾਰਤੀ ਢਾਂਚਾ ਨਿਰਮਾਣ ਵਿਸ਼ਵ ਪੱਧਰ ਨੂੰ ਟੱਕਰ ਦਿੰਦਾ ਦਿੱਸ ਰਿਹਾ ਹੈ। ਅੱਜ ਜਦੋਂ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ ਤਾਂ ਭਾਰਤ ਦੀਆਂ ਅੰਦਰੂਨੀ ਪ੍ਰਾਪਤੀਆਂ ਵੀ ਮਾਈਨੇ ਰੱਖਦੀਆਂ ਹਨ।

ਮੇਰੇ ਵਿਚਾਰ ਨਾਲ ਇਨ੍ਹਾਂ ਸਭ ਕਾਰਨਾਂ ਹੀ ਇੰਨੇ ਵੱਡੇ ਆਯੋਜਨ ਦਾ ਮੌਕਾ ਮਿਲਿਆ। ਭਾਰਤ ਦੀਆਂ 10 ਪ੍ਰਾਪਤੀਆਂ ਜੋ ਗੇਮ ਚੇਂਜਰ ਸਾਬਤ ਹੋਈਆਂ ਉਨ੍ਹਾਂ ’ਚ ਪਹਿਲੀ ਰਾਮ ਮੰਦਰ ਸੱਭਿਆਚਾਰਕ ਰੈਨੋਵੇਸ਼ਨ ਹੈ, ਯੂ.ਪੀ.ਆਈ. ਦੀ ਤਾਕਤ ਨੂੰ ਪੂਰੇ ਵਿਸ਼ਵ ’ਚ ਸਥਾਪਿਤ ਕੀਤਾ। ਕੋਰੋਨਾ ਵੈਕਸੀਨੇਸ਼ਨ ਵੀ ਸਭ ਤੋਂ ਵੱਡੀ ਪ੍ਰਾਪਤੀ ਰਹੀ ਹੈ।

ਧਾਰਾ 370 ਨੂੰ ਖਤਮ ਕਰਨਾ। ਨਾਗਾਲੈਂਡ ਸਮਝੌਤਾ ਕਰਵਾਉਣਾ, ਆਈ.ਐੱਨ.ਐੱਸ ਵਿਕ੍ਰਾਂਤ ਰੂਪੀ ਵੱਡੇ ਸਮੁੰਦਰੀ ਬੇੜੇ ਨੂੰ ਸਮੁੰਦਰ ’ਚ ਉਤਾਰਨਾ। ਪੂਰੇ ਭਾਰਤ ’ਚ ਹਾਈਵੇਅ ਨਿਰਮਾਣ ਦੇ ਰੂਪ ’ਚ ਮੁੱਢਲਾ ਢਾਂਚਾ ਸਥਾਪਿਤ ਕਰਨਾ, ਜਨਧਨ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਉਜਵਲਾ ਯੋਜਨਾ ਆਦਿ ਪ੍ਰਸਿੱਧ ਯੋਜਨਾਵਾਂ ਜਨਤਾ ਨੂੰ ਸਮਰਪਿਤ ਕਰਨਾ। ਆਯੂਸ਼ਮਾਨ ਮੈਡੀਕਲ ਕਾਰਡ ਨਾਲ ਸਿਹਤ ਕ੍ਰਾਂਤੀ ਕਰਨੀ, ਵੰਦੇ ਭਾਰਤ ਟ੍ਰੇਨ। 3.5 ਟ੍ਰਿਲੀਅਨ ਡਾਲਰ ਦੇ ਨਾਲ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਭਾਰਤ ਨੂੰ ਬਣਾਉਣਾ।

ਕੁਲ ਮਿਲਾ ਕੇ ਨਰਿੰਦਰ ਮੋਦੀ ਵਰਗੀ ਮਜ਼ਬੂਤ ਲੀਡਰਸ਼ਿਪ ਕਾਰਨ ਭਾਰਤ ਦਾ ਢਾਂਚੇ ਵਿਕਾਸ ਦਾ ਨਿਰਮਾਣ ਹੋਇਆ। ਭਾਰਤ ਹੁਣ ਵਿਸ਼ਵ ਦੀਆਂ ਮਹਾਸ਼ਕਤੀਆਂ ਦਾ ਮੁਕਾਬਲਾ ਕਰ ਰਿਹਾ ਹੈ।

ਇਸੇ ਦਾ ਦੂਜਾ ਪਹਿਲੂ ਇਹ ਹੈ ਕਿ ਜਿਵੇਂ ਹਿਮਾਚਲ ਦੇ ਧਰਮਸ਼ਾਲਾ ’ਚ ਜੀ-20 ਦੇ ਵਿਗਿਆਨ ਤੇ ਤਕਨੀਕ ਸਮੂਹ ਦੀ ਬੈਠਕ ਹੋਵੇਗੀ ਤਾਂ ਧਰਮਸ਼ਾਲਾ ਦੇ ਨੇੜੇ-ਤੇੜੇ ਸਹੂਲਤਾਂ ’ਚ ਵਾਧਾ ਹੋਵੇਗਾ ਹੀ। ਹਿਮਾਚਲ ਦੇ ਸੱਭਿਆਚਾਰ ਨੂੰ ਪੂਰੀ ਦੁਨੀਆ ’ਚ ਪਛਾਣ ਮਿਲੇਗੀ। ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਦਲਾਈਲਾਮਾ ਦੇ ਸ਼ਹਿਰ ’ਚ ਭਾਰਤ ਆਪਣੀ ਲੀਡਰਸ਼ਿਪ ਦੀ ਤਾਕਤ ਦਿਖਾਉਂਦੇ ਹੋਏ ਚੀਨ ਨੂੰ ਉਸ ਦੀ ਔਕਾਤ ਵੀ ਦਿਖਾ ਦੇਵੇਗਾ। ਨਰਿੰਦਰ ਮੋਦੀ ਸੱਚ ’ਚ ਇਕ ਤੀਰ ਨਾਲ ਕਈ ਨਿਸ਼ਾਨੇ ਲਗਾ ਲੈਂਦੇ ਹਨ।

ਭਾਰਤ ਦੇ ਵਿਸ਼ਵਗੁਰੂ ਵਲ ਵੱਧਦੇ ਕਦਮ ਭਾਰਤ ਦੀ 140 ਕਰੋੜ ਜਨਤਾ ਦੀ ਤਾਕਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਮਰੱਥਾ ਨੂੰ ਦਰਸਾਉਂਦੀ ਹੈ। ਵਿਸ਼ਵ ’ਚ ਸਭ ਤੋਂ ਮਜ਼ਬੂਤ ਸਮੂਹ ਜੀ-20 ਦੀ ਪ੍ਰਧਾਨਗੀ, 5ਵੀਂ ਸਭ ਤੋਂ ਵੱਡੀ ਅਰਥਵਿਵਸਥਾ, ਡਿਜੀਟਲ ਕਾਂਤੀ ’ਚ ਮੋਹਰੀ ਹੋਣ ਦੇ ਨਾਲ-ਨਾਲ ਪਿਛਲੇ 9 ਸਾਲਾਂ ’ਚ ਵਿਸ਼ਵ ਮੰਚ ’ਚ ਇਕ ਮਜ਼ਬੂਤ ਹਸਤਾਖਰ ਬਣ ਕੇ ਉਭਰਿਆ ਹੈ।

ਭਾਰਤ ਦੀ ਜੀ-20 ਪ੍ਰਧਾਨਗੀ ’ਚ ਹੋਣ ਵਾਲੀਆਂ 200 ਤੋਂ ਵੱਧ ਬੈਠਕਾਂ ਦੀ ਸਮਾਪਤੀ ਦੇ ਬਾਅਦ ਜੀ-20 ਸਿਖਰ ਸੰਮੇਲਨ 9-10 ਸਤੰਬਰ, 2023 ਨੂੰ ਹੋਵੇਗਾ। ਇਸ ’ਚ ਜੀ-20 ਮੈਂਬਰ ਦੇਸ਼ਾਂ ਅਤੇ ਸੱਦੇ ਹੋਏ ਦੇਸ਼ਾਂ ਦੇ ਚੋਟੀ ਦੇ ਨੇਤਾ ਤੇ ਮੁਖੀ ਸ਼ਮੂਲੀਅਤ ਕਰਨਗੇ।

ਨਵੀਂ ਦਿੱਲੀ ਸਿਖਰ ਸੰਮੇਲਨ ਦੇ ਦੌਰਾਨ ਸਾਰੇ ਦੇਸ਼ਾਂ ਦੇ ਚੋਟੀ ਦੇ ਨੇਤਾ ਜੀ-20 ਏਜੰਡੇ ਦੇ ਆਰਥਿਕ ਅਤੇ ਦੁਨੀਆ ਦੀਆਂ ਮੌਜੂਦਾ ਹਾਲਤਾਂ ’ਤੇ ਚਰਚਾ ਕਰਨਗੇ, ਜਿਨ੍ਹਾਂ ’ਚ ਜੀ-20 ਬੈਠਕਾਂ ਦੇ ਦੌਰਾਨ ਹੋਈ ਚਰਚਾ ’ਚੋਂ ਨਿਕਲੇ ਸੂਤਰ ਸਮੁੰਦਰ ਮੰਥਨ ਦੀ ਤਰਜ਼ ’ਤੇ ਜੋ ਅੰਮ੍ਰਿਤ ਨਿਕਲੇਗਾ ਉਹ ਪੂਰੀ ਮਨੁੱਖਤਾ ਲਈ ਲਾਭਦਾਇਕ ਹੋਵੇਗਾ।

ਇਹ ਸਭ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਮਰੱਥਾ ਦੇ ਕਾਰਨ ਸੰਭਵ ਹੋ ਸਕੇਗਾ। ਭਾਰਤ ‘ਕ੍ਰਿਨ ਵਤੋ ਵਿਸ਼ਵ ਆਰੀਅਮ’ ਦੀ ਤਰਜ਼ ’ਤੇ ‘ਵਸੂਧੈਵ ਕਟੁੰਬਕਮ’ ਦੀ ਧਾਰਨਾ ਨੂੰ ਅਮਲੀਜਾਮਾ ਪਹਿਣਾਇਆ ਜਾਵੇਗਾ।

-ਤ੍ਰਿਲੋਕ ਕਪੂਰ (ਜਨਰਲ ਸਕੱਤਰ ਭਾਜਪਾ ਹਿਮਾਚਲ)


Mukesh

Content Editor

Related News