ਚੀਨ ਦੀ ਤਾਨਾਸ਼ਾਹੀ ਤੋਂ ਟੀ. ਵੀ. ਅਤੇ ਕਾਮੇਡੀਅਨ ਵੀ ਸੁਰੱਖਿਅਤ ਨਹੀਂ

05/29/2023 11:38:51 PM

ਚੀਨ ਦੀ ਕਮਿਊਨਿਸਟ ਸਰਕਾਰ ਖੁਦ ਨੂੰ ਕਿੰਨਾ ਅਸੁਰੱਖਿਅਤ ਮਹਿਸੂਸ ਕਰਦੀ ਹੈ, ਇਹ ਪਤਾ ਲੱਗਾ ਹੈ ਕਿ ਦੇਸ਼ ਦੇ ਅੰਦਰ ਉਸ ਨੇ ਆਪਣੇ ਹੀ ਲੋਕਾਂ ਨੂੰ ਕਿੰਨੇ ਮੋਟੇ ਫੰਦੇ ਨਾਲ ਜਕੜ ਰੱਖਿਆ ਹੈ। ਚੀਨ ਸਰਕਾਰ ਕਦੀ ਨਹੀਂ ਚਾਹੇਗੀ ਕਿ ਉਸ ਦਾ ਕੋਈ ਵੀ ਨਾਗਰਿਕ ਸਰਕਾਰ ਜਾਂ ਕਮਿਊਨਿਸਟ ਪਾਰਟੀ ਵਿਰੁੱਧ ਆਵਾਜ਼ ਉਠਾਏ। ਜੇਕਰ ਕੋਈ ਆਵਾਜ਼ ਉਠਾਉਂਦਾ ਹੈ ਤਾਂ ਕਮਿਊਨਿਸਟ ਪਾਰਟੀ ਦੇ ਗੁਰਗੇ ਉਸ ਨੂੰ ਉਠਾ ਲੈਂਦੇ ਹਨ। ਹਾਲ ਹੀ ’ਚ ਚੀਨ ਦੀ ਕਮਿਊਨਿਸਟ ਸਰਕਾਰ ਨੇ ਚੀਨ ’ਚ ਇਕ ਸਟੈਂਡਅਪ ਕਾਮੇਡੀਅਨ ਲੀ ਹਾਓਸ਼ਰ ਦੇ ਇਕ ਕਾਮੇਡੀ ਸ਼ੋਅ ’ਤੇ ਨਾ ਸਿਰਫ ਪਾਬੰਦੀ ਲਗਾਈ ਸਗੋਂ ਜਿਸ ਟੀ. ਵੀ. ’ਤੇ ਲੀ ਦਾ ਕਾਮੇਡੀ ਸ਼ੋਅ ਚੱਲ ਰਿਹਾ ਸੀ, ਉਸ ’ਤੇ 19 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾ ਦਿੱਤਾ। ਇਸ ਕਾਮੇਡੀਅਨ ਦਾ ਕਸੂਰ ਸਿਰਫ ਇੰਨਾ ਸੀ ਕਿ ਇਸ ਨੇ ਚੀਨ ਦੇ ਤਾਨਾਸ਼ਾਹੀ ਸ਼ੀ ਜਿਨਪਿੰਗ ਦਾ ਮਜ਼ਾਕ ਬਣਾਇਆ ਸੀ। ਚੀਨ ’ਚ ਕਮਿਊਨਿਸਟ ਪਾਰਟੀ ਇੰਨੀ ਅਸੁਰੱਖਿਅਤ ਹੈ ਕਿ ਉਹ ਆਪਣੇ ਵਿਰੁੱਧ ਇਕ ਸ਼ਬਦ ਵੀ ਨਹੀਂ ਸੁਣ ਸਕਦੀ। ਇਸ ਖਬਰ ਨੂੰ ਦੁਨੀਆ ਭਰ ਦੇ ਪ੍ਰਮੁੱਖ ਮੀਡੀਆ ਨੇ ਉਠਾਇਆ, ਇਨ੍ਹਾਂ ’ਚ ਅਮਰੀਕੀ ਮੀਡੀਆ ਸੀ. ਐੱਨ. ਐੱਨ. ਨੇ ਲਿਖਿਆ ਕਿ ਇਕ ਮਜ਼ਾਕ ਜੋ 20 ਲੱਖ ਡਾਲਰ ਦਾ ਰਿਹਾ। ਦੁਨੀਆ ਭਰ ਦੇ ਸਾਰੇ ਮੀਡੀਆ ਘਰਾਣਿਆਂ ਨੇ ਜਾਂ ਤਾਂ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਸ਼ੀ ਜਿਨਪਿੰਗ ’ਤੇ ਟਿੱਪਣੀ ਵਜੋਂ ਲਿਖਿਆ ਜਾਂ ਫਿਰ ਚੀਨ ਦੀ ਤਾਨਾਸ਼ਾਹੀ ਦੀ ਬੁਰਾਈ ਕੀਤੀ। ਚੀਨ ਦੀ ਕਮਿਊਨਿਸਟ ਸਰਕਾਰ ਨੇ ਸ਼ਾਂਗਹਾਈ ਸ਼ਯਾਓਕੁਓ ਸੱਭਿਆਚਾਰਕ ਮੀਡੀਆ ਕੰਪਨੀ ’ਤੇ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ 21 ਲੱਖ 30 ਹਜ਼ਾਰ ਅਮਰੀਕੀ ਡਾਲਰ ਦਾ ਹੈ ਕਿਉਂਕਿ ਇਸ ਕੰਪਨੀ ਨੇ ਆਪਣੇ ਇਕ ਟੀ. ਵੀ. ਸ਼ੋਅ ’ਚ ਚੀਨ ਦੀ ਫੌਜ ਦਾ ਮਜ਼ਾਕ ਉਡਾਇਆ ਸੀ। ਦਰਅਸਲ ਇਹ ਮੀਡੀਆ ਕੰਪਨੀ ਟੀ. ਵੀ. ਚੈਨਲਾਂ ਲਈ ਕੰਟੈਂਟ ਬਣਾਉਂਦੀ ਹੈ ਅਤੇ ਇਸ ਦੌਰਾਨ ਇਹ ਲੋਕ ਚੀਨ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਟੈਲੇਂਟ ਨੂੰ ਲੱਭ ਕੇ ਲਿਆਉਂਦੇ ਹਨ ਅਤੇ ਸ਼ੋਅ ਬਣਾ ਕੇ ਟੀ. ਵੀ. ਚੈਨਲਾਂ ਨੂੰ ਵੇਚਦੇ ਹਨ ਪਰ ਇਸ ਵਾਰ ਸ਼ਾਂਗਹਾਈ ਸ਼ਯਾਓਕੁਓ ਸੱਭਿਆਚਾਰਕ ਮੀਡੀਆ ਕੰਪਨੀ ਨੂੰ ਇਹ ਕੰਟੈਂਟ ਬਹੁਤ ਭਾਰੀ ਪੈ ਗਿਆ। ਚੀਨ ’ਚ ਅਜਿਹਾ ਕਰਨਾ ਕਿਸੇ ਗੰਭੀਰ ਅਪਰਾਧ ਨਾਲੋਂ ਘੱਟ ਨਹੀਂ ਹੁੰਦਾ। ਇਸ ਲਈ ਚੀਨ ਦੇ ਲੋਕ ਕਦੀ ਵੀ ਸਰਕਾਰ, ਕਮਿਊਨਿਸਟ ਪਾਰਟੀ ਅਤੇ ਫੌਜ ’ਤੇ ਸਿੱਧੀ ਿਟੱਪਣੀ ਨਹੀਂ ਕਰਦੇ। ਜੇਕਰ ਉਨ੍ਹਾਂ ਨੇ ਕੁਝ ਬੋਲਣਾ ਹੁੰਦਾ ਹੈ ਤਾਂ ਉਹ ਬਹੁਤ ਦੱਬੇ-ਲੁਕੇ ਤਰੀਕੇ ਨਾਲ ਬੋਲਦੇ ਹਨ। ਬੋਲਦੇ ਸਮੇਂ ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਹਨ ਜਿਸ ਨਾਲ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਨਾ ਟੁੱਟੇ। ਅਸਲ ’ਚ ਟੀ. ਵੀ. ’ਤੇ ਇਕ ਚੀਨੀ ਕਾਮੇਡੀਅਨ ਲੀ ਹਾਓਸ਼ਰ ਜਿਸ ਦਾ ਨਿਕ ਨੇਮ ਹਾਊਸ ਹੈ, ਉਸ ਨੇ ਇਕ ਉਦਾਹਰਣ ਦੇ ਕੇ ਸ਼ੀ ਜਿਨਪਿੰਗ ’ਤੇ ਵਿਅੰਗ ਕੱਸਿਆ। ਲੀ ਹਾਓਸ਼ਰ ਨੇ ਕਿਹਾ ਕਿ ਇਕ ਦਿਨ ਮੈਨੂੰ ਦੋ ਕੁੱਤੇ ਮਿਲੇ ਜਿਨ੍ਹਾਂ ਨੂੰ ਮੈਂ ਪਾਲ ਲਿਆ। ਫਿਰ ਇਕ ਦਿਨ ਦੋਵਾਂ ਕੁੱਤਿਆਂ ਨੂੰ ਇਕ ਗਲਹਿਰੀ ਮਿਲੀ, ਜਿਸ ਦਾ ਉਹ ਪਿੱਛਾ ਕਰਨ ਲੱਗੇ। ਉਸ ਸਮੇਂ ਮੇਰੇ ਦਿਮਾਗ ’ਚ 8 ਚੀਨੀ ਅੱਖਰ ਆਏ ਜਿਸ ਦਾ ਮਤਲਬ ਹੁੰਦਾ ਹੈ ਆਪਣਾ ਚਰਿੱਤਰ ਸਹੀ ਰੱਖੋ, ਜਿਸ ਨਾਲ ਤੁਸੀਂ ਜੰਗ ਜਿੱਤ ਸਕਦੇ ਹੋ।

ਇਹ ਗੱਲ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਕਿਉਂ ਚੁੱਭਣ ਲੱਗੀ ਕਿਉਂਕਿ ਇਹ ਸ਼ਬਦ ਸਾਲ 2013 ’ਚ ਸ਼ੀ ਜਿਨਪਿੰਗ ਨੇ ਫੌਜ ਦੀ ਵਰਦੀ ਪਾ ਕੇ ਪੀ. ਐੱਲ. ਏ. ਨੂੰ ਕਹੇ ਸਨ। ਲੀ ਹਾਓਸ਼ਰ ਨੇ ਇਕ ਵੱਡੇ ਮੰਚ ਤੋਂ ਸ਼ੀ ਜਿਨਪਿੰਗ ਨੂੰ ਅਾਵਾਰਾ ਕੁੱਤਾ ਕਹਿ ਦਿੱਤਾ ਜਿਸ ਕਾਰਨ ਚੀਨ ਦਾ ਪ੍ਰਸ਼ਾਸਨਿਕ ਵਰਗ ਕਾਮੇਡੀਅਨ ਤੋਂ ਨਾਰਾਜ਼ ਹੋ ਗਿਆ ਹੈ। ਸਮੇਂ ਦੇ ਨਾਲ ਸ਼ੀ ਜਿਨਪਿੰਗ ਦੇ ਭਾਸ਼ਣ ਦੀ ਇਹ ਲਾਈਨ ਲੋਕ ਮਜ਼ਾਕ, ਟਿੱਪਣੀ ’ਚ ਵਰਤਣ ਲੱਗੇ। ਸਾਰੇ ਚੀਨੀਆਂ ਨੂੰ ਇਹ ਗੱਲ ਅੰਦਰੋਂ ਪਤਾ ਹੈ ਕਿ ਸ਼ੀ ਜਿਨਪਿੰਗ ਦਾ ਅਕਸ ਦੇਸ਼ ਦੇ ਅੰਦਰ ਅਤੇ ਪੂਰੀ ਦੁਨੀਆ ’ਚ ਬਹੁਤ ਖਰਾਬ ਹੋ ਚੁੱਕਾ ਹੈ। ਸ਼ੀ ਜਿਨਪਿੰਗ ਨੂੰ ਕੋਵਿਡ ਮਹਾਮਾਰੀ ਦੀ ਰੋਕਥਾਮ ਲਈ ਬੇਰਹਿਮੀ ਦਿਖਾਉਣ ਲਈ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੈਂਡੇਮਿਕ ਪ੍ਰੈਜ਼ੀਡੈਂਟ ਤੱਕ ਕਿਹਾ ਜਾਣ ਲੱਗਾ ਹੈ। ਲੋਕ ਇਹ ਵੀ ਜਾਣਦੇ ਹਨ ਕਿ ਆਪਣੇ ਖਰਾਬ ਅਕਸ ਨੂੰ ਸੁਧਾਰਨ ਲਈ ਵੀ ਜਿਨਪਿੰਗ ਪੂਰੇ ਦੇਸ਼ ਨੂੰ ਜੰਗ ਦੀ ਅੱਗ ’ਚ ਧੱਕ ਦੇਵੇਗਾ, ਸਾਲਾਂ ਪਹਿਲਾਂ ਅਜਿਹਾ ਕੰਮ ਚੀਨ ਦੇ ਪਹਿਲੇ ਚੇਅਰਮੈਨ ਮਾਓ ਤਸੇ ਤੁੰਗ ਨੇ ਕੀਤਾ ਸੀ। ਜਿਸ ਕਾਮੇਡੀਅਨ ਨੇ ਸ਼ੀ ਜਿਨਪਿੰਗ ’ਤੇ ਵਿਅੰਗ ਕੀਤਾ ਸੀ, ਉਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਨੇ ਚੁੱਕ ਲਿਆ ਹੈ। ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਕਿੱਥੇ ਅਤੇ ਕਿਸ ਹਾਲ ’ਚ ਹੈ। ਭਾਵ ਉਹ ਕਾਮੇਡੀਅਨ ਇਸ ਸਮੇਂ ਲਾਪਤਾ ਹੈ। ਚੀਨ ’ਚ ਸਰਕਾਰ ਵਿਰੁੱਧ ਬੋਲਣ ਵਾਲਿਆਂ ਦੇ ਨਾਲ ਅਜਿਹਾ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਸਾਲ 2021 ’ਚ ਵੈੱਬਸਾਈਟ ਚਲਾਉਣ ਵਾਲੇ 2 ਚੀਨੀ ਪ੍ਰੋਡਿਊਸਰਾਂ ਨੇ ਵੀ ਸ਼ੀ ਜਿਨਪਿੰਗ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਨੂੰ ਵੀ ਕਮਿਊਨਿਸਟ ਪਾਰਟੀ ਨੇ ਗਾਇਬ ਕਰ ਿਦੱਤਾ ਸੀ। ਅੱਜ ਤੱਕ ਉਨ੍ਹਾਂ ਦੋਵਾਂ ਪ੍ਰੋਡਿਊਸਰਾਂ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ?

ਘਰ ’ਚ ਆਪਣੇ ਖਰਾਬ ਅਕਸ ਨੂੰ ਸੁਧਾਰਨ ਲਈ ਸ਼ੀ ਜਿਨਪਿੰਗ ਆਪਣੇ ਦੇਸ਼ ਦੀ ਨੌਜਵਾਨ ਆਬਾਦੀ ਨੂੰ ਜੰਗ ਲਈ ਤਿਆਰ ਕਰ ਰਹੇ ਹਨ। ਉਨ੍ਹਾਂ ਨੂੰ ਇਸ ਲਈ ਫੌਜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਅਜਿਹੀਆਂ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ ਜੋ ਜੰਗ ਅਤੇ ਫੌਜ ਨਾਲ ਜੁੜੀਆਂ ਹਨ, ਜਿਸ ਨਾਲ ਨੌਜਵਾਨਾਂ ਦੇ ਦਿਮਾਗ ’ਤੇ ਕਬਜ਼ਾ ਕੀਤਾ ਜਾ ਸਕੇ ਅਤੇ ਉਨ੍ਹਾਂ ਕੋਲੋਂ ਉਹ ਸਭ ਕਰਵਾਇਆ ਜਾਵੇ ਜੋ ਸ਼ੀ ਜਿਨਪਿੰਗ ਚਾਹੁੰਦੇ ਹਨ। ਸ਼ੀ ਜਿਨਪਿੰਗ ਰਣਨੀਤਕ ਤਰੀਕੇ ਨਾਲ ਆਪਣੇ ਦੇਸ਼ ਨੂੰ ਫੌਜੀ ਸ਼ਕਤੀ ਦੇ ਰੂਪ ’ਚ ਵਿਕਸਿਤ ਕਰ ਰਹੇ ਹਨ। ਸ਼ੀ ਨੇ 20ਵੀਂ ਰਾਸ਼ਟਰੀ ਕਾਂਗਰਸ ਬੈਠਕ ’ਚ ਪੀਪਲਜ਼ ਲਿਬਰੇਸ਼ਨ ਆਰਮੀ ਭਾਵ ਪੀ. ਐੱਲ. ਏ. ਨੂੰ ਸਾਲ 2027-28 ਤੱਕ ਵਿਸ਼ਵ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਦੇ ਰੂਪ ’ਚ ਤਿਆਰ ਕਰਨ ਦਾ ਟੀਚਾ ਰੱਖਿਆ ਸੀ ਜਿਸ ਤੋਂ ਬਾਅਦ ਚੀਨ ਤਾਈਵਾਨ ਨੂੰ ਆਪਣੀ ਸਰਹੱਦ ’ਚ ਮਿਲਾਉਣ ਨਾਲ ਜੰਗ ਦੀ ਸ਼ੁਰੂਆਤ ਕਰੇਗਾ ਅਤੇ ਇਸ ਤੋਂ ਬਾਅਦ ਚੀਨ ਦੇ ਜਿੰਨੇ ਵੀ ਗੁਆਂਢੀਆਂ ਦੇ ਨਾਲ ਸਰਹੱਦੀ ਵਿਵਾਦ ਚੱਲ ਰਹੇ ਹਨ, ਜਿਸ ’ਚ ਰੂਸ ਅਤੇ ਭਾਰਤ ਵੀ ਸ਼ਾਮਲ ਹਨ, ਉਨ੍ਹਾਂ ’ਤੇ ਚੀਨ ਹਮਲਾ ਕਰ ਕੇ ਉਨ੍ਹਾਂ ਦੇ ਇਲਾਕਿਆਂ ’ਤੇ ਕਬਜ਼ਾ ਕਰਨ ਦਾ ਕੰਮ ਸ਼ੁਰੂ ਕਰੇਗਾ। ਇਸ ਬਾਰੇ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਅਤੇ ਅਮਰੀਕੀ ਫੌਜ ਰਿਟਾਇਰਡ ਮੁਖੀ ਇਹ ਗੱਲ ਕਹਿ ਚੁੱਕੇ ਹਨ। ਡੋਨਾਲਡ ਟਰੰਪ ਪ੍ਰਸ਼ਾਸਨ ’ਚ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਚ. ਆਰ. ਮੇਕਮਾਸਟਰ ਤੱਕ ਇਹ ਗੱਲ ਬੋਲ ਚੁੱਕੇ ਹਨ ਕਿ ਸ਼ੀ ਜਿਨਪਿੰਗ ਤਾਈਵਾਨ ਲਈ ਬੜਾ ਵੱਡਾ ਖਤਰਾ ਹੈ ਤੇ ਉਹ ਆਪਣੇ ਨੌਜਵਾਨਾਂ ਨੂੰ ਜੰਗ ’ਚ ਧੱਕਣ ਦੀ ਪੂਰੀ ਤਿਆਰੀ ਕਰ ਰਹੇ ਹਨ। ਸ਼ੀ ਜਿਨਪਿੰਗ ਨੇ ਸਮਾਂ-ਹੱਦ 2027-28 ਹੀ ਕਿਉਂ ਰੱਖੀ ਹੈ, ਇਸ ਦੇ ਪਿੱਛੇ ਚੀਨ ਦੇ ਅਮਰੀਕਾ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਆਸਾਰ ਹਨ।


Anuradha

Content Editor

Related News