ਪ੍ਰਸ਼ਾਂਤ ਮਹਾਸਾਗਰ ’ਚ ਤਿੰਨ ਸਮੁੰਦਰੀ ਤੂਫਾਨਾਂ ਨਾਲ ਚੀਨ ਦੀਆਂ ਮੁਸ਼ਕਲਾਂ ਵਧੀਆਂ

09/09/2023 6:19:58 PM

ਪਿਛਲੇ ਕੁਝ ਸਾਲਾਂ ਤੋਂ ਚੀਨ ਭਾਰੀ ਮੁਸੀਬਤ ’ਚ ਫਸਿਆ ਹੈ, ਇਨ੍ਹਾਂ ’ਚੋਂ ਢੇਰ ਸਾਰੀਆਂ ਮੁਸੀਬਤਾਂ ਤਾਂ ਚੀਨ ਨੇ ਖੁਦ ਆਪਣੇ ਲਈ ਖੜ੍ਹੀਆਂ ਕੀਤੀਆਂ ਹਨ ਪਰ ਚੀਨ ’ਤੇ ਹੁਣ ਕੁਦਰਤ ਦੀ ਮਾਰ ਵੀ ਪਈ ਹੈ। ਅਜੇ ਹਾਲ ਹੀ ’ਚ ਚੀਨ ਨੇ ਦੋ ਟਾਇਫੂਨ ਝੱਲੇ ਹਨ ਜਿਸ ਕਾਰਨ ਉੱਥੇ ਭਾਰੀ ਨੁਕਸਾਨ ਹੋਇਆ। ਚੀਨ ’ਚ ਜੁਲਾਈ ’ਚ ਇਕ ਤੋਂ ਬਾਅਦ ਇਕ ਡੋਕਸੁਰੀ ਅਤੇ ਕਾਨਨ ਟਾਇਫੂਨ ਦੇ ਆਉਣ ਨਾਲ ਚੀਨ ਦੇ ਵੱਡੇ ਇਲਾਕੇ ’ਚ ਤਬਾਹੀ ਮਚ ਗਈ। ਜੁਲਾਈ ਦੇ ਅੰਤ ’ਚ ਆਏ ਡੋਕਸੁਰੀ ਟਾਇਫੂਨ (ਤੂਫਾਨ) ਨੇ ਹੇਲਾਂਗਚਿਆਂਗ, ਖਬੇਈ ਅਤੇ ਰਾਜਧਾਨੀ ਬੀਜਿੰਗ ’ਚ ਇੰਨਾ ਮੀਂਹ ਪਾਇਆ ਜਿਸ ਨਾਲ ਬੀਜਿੰਗ ’ਚ 140 ਸਾਲਾਂ ਦਾ ਰਿਕਾਰਡ ਟੁੱਟ ਗਿਆ। ਇਸ ਦੇ ਨਾਲ ਝੋਨਾ ਉਗਾਉਣ ਵਾਲੇ ਹੇਲਾਂਗਚਿਆਂਗ ਸੂਬੇ ’ਚ ਝੋਨੇ ਦੀ ਸਾਰੀ ਫਸਲ ਬਰਬਾਦ ਹੋ ਗਈ। ਇਸ ਤੋਂ ਇਲਾਵਾ ਵੀ ਖਬੇਈ ਸੂਬੇ ’ਚ ਬਹੁਤ ਵੱਧ ਨੁਕਸਾਨ ਹੋਇਆ ਸੀ। ਉੱਥੇ ਹੀ ਫਿਊਚੇਨ ਸੂਬੇ ’ਚ ਤੇਜ਼ ਮੀਂਹ ਕਾਰਨ ਉੱਥੇ ਅਚਾਨਕ ਹੜ੍ਹ ਆ ਗਿਆ ਜਿਸ ਨਾਲ ਉੱਥੇ ਕਈ ਲੋਕਾਂ ਦੇ ਘਰ ਪਾਣੀ ’ਚ ਡੁੱਬ ਗਏ ਅਤੇ ਹੜ੍ਹ ’ਚ ਸੈਂਕੜੇ ਲੋਕ ਫਸੇ ਰਹਿ ਗਏ। ਇਸ ਦੇ ਨਾਲ ਹੀ ਕਾਨਨ ਟਾਇਫੂਨ ਨੇ ਵੀ ਚੀਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਪਰ ਮੌਸਮ ਵਿਭਾਗ ਮੁਤਾਬਕ ਚੀਨ ਨੂੰ ਕਾਨਨ ਤੋਂ ਕਿਤੇ ਵੱਧ ਨੁਕਸਾਨ ਡੋਕਸੁਰੀ ਟਾਇਫੂਨ ਨੇ ਪਹੁੰਚਾਇਆ ਸੀ। ਅਜੇ ਇਸ ਗੱਲ ਨੂੰ ਇਕ ਮਹੀਨਾ ਵੀ ਨਹੀਂ ਬੀਤਿਆ, ਖਬੇਈ ਸੂਬੇ ਅਤੇ ਹੇਲਾਂਗਚਿਆਂਗ ਸੂਬੇ ’ਚ ਡੋਕਸੁਰੀ ਦੇ ਕਹਿਰ ਦੇ ਨਿਸ਼ਾਨ ਹੁਣ ਵੀ ਮੌਜੂਦ ਹਨ ਕਿ ਫਿਰ ਸਾਓਲਾ ਟਾਇਫੂਨ ਦਾ ਖਤਰਾ ਚੀਨ ’ਤੇ ਮੰਡਰਾਅ ਰਿਹਾ ਹੈ। ਹਾਂਗਕਾਂਗ ’ਚ ਪਹਿਲਾਂ ਹੀ ਇਸ ਤੂਫਾਨ ਕਾਰਨ ਤੇਜ਼ ਹਵਾਵਾਂ, ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਉੱਥੇ ਸੜਕਾਂ, ਦੁਕਾਨਾਂ, ਸਕੂਲ ਸਭ ਖਾਲੀ ਹਨ। ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਹਾਂਗਕਾਂਗ ਏਅਰਪੋਰਟ ’ਤੇ ਕਈ ਦੇਸੀ ਅਤੇ ਵਿਦੇਸ਼ੀ ਯਾਤਰੀ ਫਸੇ ਹੋਏ ਹਨ।

ਇਸ ਸਮੇਂ ਚੀਨ ’ਚ ਤਿੰਨ ਟਾਇਫੂਨ ਦਾ ਖਤਰਾ ਮੰਡਰਾਅ ਰਿਹਾ ਹੈ ਜਿਨ੍ਹਾਂ ’ਚੋਂ ਦੋ ਚੀਨ ਵੱਲ ਵਧ ਰਹੇ ਹਨ। ਇਹ ਤਿੰਨੇ ਟਾਇਫੂਨ ਸਾਓਲਾ, ਹਾਈਵੇਈ ਅਤੇ ਡੇਮਰੀ ਇਸ ਸਮੇਂ ਪ੍ਰਸ਼ਾਂਤ ਮਹਾਸਾਗਰ ’ਚ ਰਫਤਾਰ ਫੜ ਚੁੱਕੇ ਹਨ ਅਤੇ ਇਸ ’ਚ ਚੀਨ ਨੂੰ ਭਾਰੀ ਖਤਰਾ ਹੈ। ਟਾਇਫੂਨ ਸਾਓਲਾ 9, ਡੇਮਰੀ 10 ਅਤੇ ਹਾਈਵੇਈ 11 ਚੀਨ ਦੇ ਪੂਰਬੀ ਸਮੁੰਦਰੀ ਖੇਤਰ ਪ੍ਰਸ਼ਾਂਤ ਸਾਗਰ ’ਚ ਇਕ ਤ੍ਰਿਕੋਣ ਬਣਾ ਰਹੇ ਹਨ ਜਿਨ੍ਹਾਂ ’ਚੋਂ ਸਾਓਲਾ ਅਤੇ ਹਾਈਵੇਈ ਤਾਂ ਚੀਨ ਪਹੁੰਚ ਚੁੱਕੇ ਹਨ। ਅਜੇ ਤੀਸਰੇ ਦੀ ਦਿਸ਼ਾ ਅਤੇ ਦਸ਼ਾ ਬਾਰੇ ਤੈਅ ਨਹੀਂ ਹੈ ਕਿ ਉਹ ਵੀ ਚੀਨ ਵੱਲ ਜਾ ਰਿਹਾ ਹੈ ਪਰ ਮੌਸਮ ਵਿਗਿਆਨੀ ਇਹ ਅੰਦਾਜ਼ਾ ਲਾ ਰਹੇ ਹਨ ਕਿ ਇਨ੍ਹਾਂ ਦੋਵਾਂ ਸਮੁੰਦਰੀ ਤੂਫਾਨਾਂ ਤੋਂ ਚੀਨ ਨੂੰ ਵੱਡੇ ਪੱਧਰ ’ਤੇ ਖਤਰਾ ਹੈ। ਇਨ੍ਹਾਂ ’ਚੋਂ ਸੁਰਾ ਟਾਇਫੂਨ ਚੀਨ ਪਹੁੰਚ ਚੁੱਕਾ ਹੈ, ਪਹਿਲਾਂ ਇਸ ਦੇ ਤਾਈਵਾਨ ਜਾਣ ਦਾ ਖਦਸ਼ਾ ਸੀ ਪਰ ਸੁਰਾ ਸਮੇਂ ਦੇ ਨਾਲ ਆਪਣੀ ਦਿਸ਼ਾ ਬਦਲਦੇ ਹੋਏ ਫਿਊਚੇਨ ਓ ਗਵਾਂਗਤੁੰਗ ਸੂਬੇ ਵੱਲ ਵੱਧ ਚੱਲਿਆ ਹੈ। ਚੀਨ ਦੇ ਮੌਸਮ ਵਿਭਾਗ ਤੋਂ ਮਿਲੀ ਖਬਰ ਮੁਤਾਬਕ ਪਹਿਲੀ ਸਤੰਬਰ ਨੂੰ ਸੁਰਾ ਪੱਛਮੀ ਅਤੇ ਦੱਖਣੀ-ਪੱਛਮੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।

ਇਸ ਨਾਲ ਸੁਰਾ ਟਾਇਫੂਨ ਦੇ ਚੀਨ ਪਹੁੰਚਣ ਤੋਂ ਪਹਿਲਾਂ ਹੀ ਦੱਖਣੀ-ਪੂਰਬੀ ਤੱਟੀ ਸ਼ਹਿਰਾਂ ’ਚ ਤੇਜ਼ ਹਵਾਵਾਂ ਚੱਲਣ ਪਿੱਛੋਂ ਭਾਰੀ ਮੀਂਹ ਪੈ ਰਿਹਾ ਹੈ ਜਿਸ ਨਾਲ ਉੱਥੋਂ ਦਾ ਜਨਜੀਵਨ ਗੜਬੜਾ ਗਿਆ ਹੈ। ਇਸ ਦੇ ਨਾਲ-ਨਾਲ ਇਹ ਕਹਿਰ ਉੱਤਰੀ-ਪੂਰਬੀ ਅਤੇ ਦੱਖਣੀ ਚੀਨ ਸਾਗਰ ਨਾਲ ਤਾਈਵਾਨ ਸਟ੍ਰੇਟ ਮੱਧ ਖੇਤਰ ’ਚ ਵੀ ਜਾਰੀ ਰਹੇਗਾ। ਇਸ ਦੇ ਨਾਲ-ਨਾਲ ਇਹ ਕਹਿਰ ਉੱਤਰੀ-ਪੂਰਬੀ ਅਤੇ ਦੱਖਣੀ ਚੀਨ ਸਾਗਰ ਨਾਲ ਤਾਈਵਾਨ ਸਟ੍ਰੇਟ ਮੱਧ ਖੇਤਰ ’ਚ ਵੀ ਜਾਰੀ ਰਹੇਗਾ। ਇਸ ਦੇ ਨਾਲ ਹੀ ਸੁਰਾ ਟਾਇਫੂਨ ਦੀ ਜਦ ’ਚ ਫਿਊਚੇਨ, ਕਵਾਂਗਤੁੰਗ ਅਤੇ ਦੱਖਣੀ ਚਿਆਂਗਸ਼ੀ ਸੂਬੇ ਦੇ ਕਈ ਇਲਾਕੇ ਆਉਣਗੇ, ਇਨ੍ਹਾਂ ਇਲਾਕਿਆਂ ’ਚ ਤੇਜ਼ੀ ਨਾਲ ਮੋਹਲੇਧਾਰ ਮੀਂਹ ਪਵੇਗਾ, ਇਸ ਦੇ ਇਲਾਵਾ ਮੱਧ ਅਤੇ ਦੱਖਣੀ ਫਿਊਚੇਨ ਅਤੇ ਮੱਧ ਪੂਰਬੀ ਕਵਾਂਗਤੁੰਗ ’ਚ ਬਹੁਤ ਤੇਜ਼ ਮੀਂਹ ਪਵੇਗਾ। ਇਸ ਦੇ ਇਲਾਵਾ ਮੱਧ ਚੀਨ ਦੇ ਉਪਰ ਸਿਚੁਆਨ ਬੇਸਿਨ ਉਪਰ ਦੱਖਣ-ਪੱਛਮੀ ਵੱਡਾ ਹਵਾ ਦਾ ਭੰਵਰ ਬਣ ਚੁੱਕਾ ਹੈ ਜਿਸ ਨਾਲ 25 ਅਗਸਤ ਨੂੰ ਇਸ ਖੇਤਰ ’ਚ ਤੇਜ਼ ਹਵਾਵਾਂ ਨਾਲ ਮੋਹਲੇਧਾਰ ਮੀਂਹ ਪਿਆ।

ਇਸ ਵਾਰਟੇਕਸ ਭਾਵ ਭੰਵਰ ਦੇ ਪੂਰਬੀ ਦਿਸ਼ਾ ਵੱਲ ਵਧਣ ਨਾਲ ਹੇਨਨ ਅਤੇ ਛੋਂਗਛਿੰਗ ਸੂਬਿਆਂ ’ਚ ਲਗਾਤਾਰ ਮੋਹਲੇਧਾਰ ਮੀਂਹ ਦੇਖਿਆ ਗਿਆ ਜਿਸ ਨਾਲ ਕਈ ਇਲਾਕਿਆਂ ’ਚ ਭਾਰੀ ਮਾਤਰਾ ’ਚ ਪਾਣੀ ਭਰਿਆ ਗਿਆ। ਇਸ ਕਾਰਨ ਯਾਂਗਤਜੀ ਨਦੀ ਬੇਸਿਨ ’ਚ ਹੁਣ ਤਕ ਦਾ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਇਸ ਕਾਰਨ ਤਿੰਨ ਗਾਰਜ ਡੈਮ ’ਚ ਪਾਣੀ ਦਾ ਭਰਨਾ ਬਹੁਤ ਜ਼ਿਆਦਾ ਸੀ। ਚੀਨੀ ਮੌਸਮ ਵਿਭਾਗ ਸਾਓਲਾ, ਡਿਮਰੀ ਅਤੇ ਹਾਈਵੇਈ ਟਾਇਫੂਨ ਦੀ ਦਿਸ਼ਾ ਦਾ ਮੁਆਇਨਾ ਕਰ ਰਹੇ ਹਨ। ਡਿਮਰੀ ਟਾਇਫੂਨ ਦੇ ਕਮਜ਼ੋਰ ਹੋ ਕੇ ਇਕ ਹੋਰ ਵੱਡੇ ਊਸ਼ਣਕਟਬੰਧੀ ਚੱਕਰਵਾਤ ’ਚ ਤਬਦੀਲ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਉੱਥੇ ਹੀ ਹਾਈਵੇਈ ਟਾਇਫੂਨ ਦੇ ਮਾਰਸ਼ਲ ਦੀਪ ਸਮੂਹ ਦੇ ਕੋਲ ਕਮਜ਼ੋਰ ਹੋ ਕੇ ਇਕ ਵੱਡੇ ਟਾਇਫੂਨ ਹੋੋਂਗਯੇਨ ’ਚ ਤਬਦੀਲ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।


Gurminder Singh

Content Editor

Related News