5-ਜੀ ਤਕਨੀਕ ਨਾਲ ਨਵੇਂ ਭਾਰਤ ਨੂੰ ਮਿਲਦਾ ਆਯਾਮ

04/20/2023 4:03:51 PM

5-ਜੀ ਤਕਨੀਕ ਦੀ ਦਿਸ਼ਾ ’ਚ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ’ਚ 5-ਜੀ ਤਕਨੀਕ ਦੀ ਟੈਸਟਿੰਗ ਪੂਰੀ ਹੋ ਚੁੱਕੀ ਹੈ ਜੋ ਕਿ ਸਫਲ ਰਹੀ ਹੈ। ਦੇਸ਼ ਦੀਆਂ ਟੈਲੀਕਾਮ ਕੰਪਨੀਆਂ 5-ਜੀ ਨੈੱਟਵਰਕ ਦਾ ਸਭ ਤੋਂ ਸਫਲ ਪ੍ਰੀਖਣ ਕਰ ਚੁੱਕੀਆਂ ਹਨ। ਭਾਰਤ ਵਿਸ਼ਵ ’ਚ ਸਭ ਤੋਂ ਤੇਜ਼ੀ ਨਾਲ 5-ਜੀ ਸੇਵਾਵਾਂ ਪ੍ਰਦਾਨ ਕਰਨ ਵਾਲਾ ਦੇਸ਼ ਬਣ ਗਿਆ ਹੈ।

ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਦਾ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ 5-ਜੀ ਸੇਵਾਵਾਂ ਪ੍ਰਦਾਨ ਕਰਨਾ ਹੁਣ ਨਵੇਂ ਭਾਰਤ ਦੀ ਬੁਲੰਦ ਤਸਵੀਰ ਨੂੰ ਹੀ ਦਰਸਾਉਂਦਾ ਹੈ। ਪੂਰੇ ਦੇਸ਼ ’ਚ 5-ਜੀ ਲਾਗੂ ਹੋਣ ਤੋਂ ਬਾਅਦ ਮੋਬਾਇਲ ਦੀ ਦੁਨੀਆ ’ਚ ਕ੍ਰਾਂਤੀਕਾਰੀ ਤਬਦੀਲੀ ਦੇਖਣ ਨੂੰ ਮਿਲੇਗੀ। ਸਪੀਡ ਨਾਲ ਤੁਲਨਾ ਕੀਤੀ ਜਾਵੇ ਤਾਂ 5-ਜੀ ਦੀ ਸਪੀਡ 4-ਜੀ ਨਾਲੋਂ ਲਗਭਗ 10 ਗੁਣਾ ਜ਼ਿਆਦਾ ਹੈ। 5-ਜੀ ਤੋਂ ਬਾਅਦ ਚੌਥੀ ਉਦਯੋਗਿਕ ਕ੍ਰਾਂਤੀ ਦੀ ਬੁਨਿਆਦ ਇਸ ਦੇ ਨੈੱਟਵਰਕ ਦੀ ਸਮਰੱਥਾ ’ਤੇ ਰੱਖੀ ਜਾਵੇਗੀ ਜਿਸ ਨਾਲ ਕਾਰੋਬਾਰ ’ਚ ਆਟੋਮੇਸ਼ਨ ਵਧੇਗਾ ਅਤੇ ਸਿੱਖਿਆ ਤੇ ਖੇਤੀ ਖੇਤਰ ’ਚ ਇਸ ਦਾ ਪ੍ਰਤੱਖ ਲਾਭ ਦੇਖਣ ਨੂੰ ਮਿਲੇਗਾ।

ਇਸ ਦੇ ਨਾਲ ਹੀ ਇੰਟਰਨੈੱਟ ਆਫ ਥਿੰਗਸ, ਉਦਯੋਗਿਕ ਆਈ. ਓ. ਟੀ. ਅਤੇ ਰੋਬੋਟਿਕਸ ਦੀ ਤਕਨੀਕ ਨੂੰ ਵੀ ਇਸ ਨਾਲ ਤਾਕਤ ਮਿਲੇਗੀ। ਇਕ ਵਿਕਸਿਤ ਸਮਾਜ ਦੀ ਦਿਸ਼ਾ ’ਚ ਇਨ੍ਹਾਂ ਸੇਵਾਵਾਂ ਦੀ ਅਹਿਮ ਭੂਮਿਕਾ ਹੈ। 5-ਜੀ ਆਉਣ ਤੋਂ ਬਾਅਦ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ ਅਤੇ ਵੱਖ-ਵੱਖ ਖੇਤਰਾਂ ਜਿਵੇਂ ਈ-ਕਾਮਰਸ, ਸਿਹਤ ਕੇਂਦਰ, ਦੁਕਾਨਦਾਰ, ਸਕੂਲ, ਕਾਲਜ ਅਤੇ ਕਿਸਾਨ ਸਾਰਿਆਂ ਨੂੰ ਇਸ ਤੋਂ ਲਾਭ ਹੋਣਗੇ।

ਕੋਰੋਨਾ ਕਾਲ ’ਚ ਇੰਟਰਨੈੱਟ ਦੀ ਵਰਤੋਂ ਤੋਂ ਅਸੀਂ ਅਛੂਤੇ ਨਹੀਂ ਹਾਂ। ਉਸ ਨੂੰ ਦੇਖਦੇ ਹੋਏ 5-ਜੀ ਟੈਕਨਾਲੋਜੀ ਨਾਲ ਆਮ ਲੋਕਾਂ ਦਾ ਜੀਵਨ ਪਹਿਲਾਂ ਨਾਲੋਂ ਬਿਹਤਰ ਅਤੇ ਸੌਖਾ ਬਣਾਉਣ ਦੀ ਉਮੀਦ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਮੋਦੀ ਦਾ ਦਾਅਵਾ ਹੈ ਕਿ ਦਹਾਕੇ ਦੇ ਅੰਤ ਤੱਕ ਭਾਰਤ 6-ਜੀ ਨੈੱਟਵਰਕ ਦਾ ਵੀ ਟੀਚਾ ਹਾਸਲ ਕਰ ਲਵੇਗਾ, ਜਿਸ ਨਾਲ ਅਲਟਰਾ ਹਾਈ ਸਪੀਡ ਇੰਟਰਨੈੱਟ, ਹਾਈ ਕੁਨੈਕਟੀਵਿਟੀ ਦਾ ਟੀਚਾ ਸਾਕਾਰ ਹੋ ਸਕੇਗਾ।

5-ਜੀ ਤਕਨੀਕ ਸ਼ਹਿਰਾਂ ਅਤੇ ਪਿੰਡਾਂ ਦੇ ਦਰਮਿਆਨ ਸਹੂਲਤ ਦੇ ਪਾੜੇ ਨੂੰ ਪੂਰਨ ’ਚ ਵੀ ਅਹਿਮ ਭੂਮਿਕਾ ਅਦਾ ਕਰੇਗੀ, ਜਿਸ ’ਚ ਸਿਹਤ, ਖੇਤੀ, ਸਿੱਖਿਆ ਵਰਗੀਆਂ ਮੁੱਢਲੀਆਂ ਸਹੂਲਤਾਂ ਸ਼ਾਮਲ ਹਨ। 5-ਜੀ ਨੈੱਟਵਰਕ ਦੇ ਆਉਣ ਨਾਲ ਭਾਰਤੀ ਅਰਥਵਿਵਸਥਾ ਨੂੰ 450 ਬਿਲੀਅਨ ਡਾਲਰ ਦਾ ਲਾਭ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। 5-ਜੀ ਨੈੱਟਵਰਕ 4-ਜੀ ਦੀ ਤੁਲਨਾ ’ਚ ਬਹੁਤ ਤੇਜ਼ ਹੈ। ਜਿੱਥੇ 4-ਜੀ ’ਚ ਔਸਤਨ ਇੰਟਰਨੈੱਟ ਸਪੀਡ 45 ਐੱਮ. ਬੀ. ਪੀ. ਐੱਸ. ਹੁੰਦੀ ਹੈ, ਉੱਥੇ ਹੀ 5-ਜੀ ’ਚ ਇਹ ਸਪੀਡ ਵਧ ਕੇ 1000 ਐੱਮ. ਬੀ. ਪੀ. ਐੱਸ. ਤੱਕ ਪੁੱਜ ਜਾਂਦੀ ਹੈ, ਜਿਸ ਨਾਲ ਨਾ ਸਿਰਫ ਇੰਟਰਨੈੱਟ ਦੀ ਸਪੀਡ ਸਗੋਂ ਵਿਕਾਸ ਦੀ ਰਫਤਾਰ ਹੋਰ ਵੀ ਤੇਜ਼ ਹੋਵੇਗੀ ਅਤੇ ਨੌਕਰੀਆਂ ਵੀ ਵਧਣਗੀਆਂ।

5-ਜੀ ਨਾਲ ਡਾਟਾ ਟ੍ਰਾਂਸਫਰ ਦੀ ਸਪੀਡ ਵਧੇਗੀ। ਜਿੱਥੇ 4-ਜੀ ਨਾਲ ਇਕ ਫਿਲਮ ਨੂੰ ਡਾਊਨਲੋਡ ਕਰਨ ’ਚ 6 ਮਿੰਟ ਲੱਗਦੇ ਹਨ, ਉੱਥੇ ਹੀ 5-ਜੀ ਨੈੱਟਵਰਕ ’ਤੇ ਉਸ ਨੂੰ 20 ਸੈਕੰਡ ਲੱਗਣਗੇ, ਜਿਸ ਨਾਲ ‘ਕੁਨੈਕਟਿਡ ਆਟੋਮੇਟਿਡ ਸਿਸਟਮ’ ਨੂੰ ਨਵਾਂ ਆਯਾਮ ਦੇਣ ’ਚ ਇਹ ਤਕਨੀਕ ਵਿਸ਼ੇਸ਼ ਤੌਰ ’ਤੇ ਪ੍ਰਭਾਵਸ਼ਾਲੀ ਹੈ। ਦੇਸ਼ ਦੇ ਨਾਗਰਿਕਾਂ ਅਤੇ ਕਾਰੋਬਾਰਾਂ ’ਚ ਇਸ ਦੀ ਵਰਤੋਂ ਉਨ੍ਹਾਂ ਨੂੰ ਮਜ਼ਬੂਤ ਅਤੇ ਜਾਗਰੂਕ ਕਰਨ ’ਚ ਸਹਾਇਕ ਸਿੱਧ ਹੋਵੇਗੀ।

ਮਜ਼ਬੂਤ ਡਿਜੀਟਲ ਅਰਥਵਿਵਸਥਾ ਬਣਾਉਣ ਦੇ ਉਦੇਸ਼ ਨਾਲ ਲਗਭਗ 8 ਸਾਲ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਡਿਜੀਟਲ ਇੰਡੀਆ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਸਿਰਫ 19 ਫੀਸਦੀ ਆਬਾਦੀ ਇੰਟਰਨੈੱਟ ਦੀ ਵਰਤੋਂ ਕਰਦੀ ਸੀ ਪਰ ਇਨ੍ਹਾਂ 8 ਸਾਲਾਂ ’ਚ ਲੋਕ ਇੰਟਰਨੈੱਟ ਨਾਲ ਅਾਸਾਨੀ ਨਾਲ ਜੁੜੇ ਹਨ।

ਜਦਕਿ ਡਾਟਾ ਸੁਰੱਖਿਆ, ਆਧਾਰ ਦੀ ਜਾਇਜ਼ਤਾ ਵਰਗੇ ਸਵਾਲ ਵੀ ਖੜ੍ਹੇ ਹੋਏ ਹਨ ਪਰ ਕੁਨੈਕਟੀਵਿਟੀ ਦੇ ਨਾਲ ਮਾਹਰਤਾ ਅਤੇ ਡਿਜੀਟਲ ਗਵਰਨੈਂਸ ਦੇ ਸਾਂਝੇ ਯਤਨਾਂ ਕਾਰਨ ਇਸ ’ਚ ਕਾਮਯਾਬੀ ਹਾਸਲ ਹੋਈ ਹੈ ਅਤੇ ਸਾਰੇ ਵਰਗਾਂ ਨੂੰ ਆਧਾਰ ਨਾਲ ਸਰਕਾਰੀ ਸੇਵਾਵਾਂ ’ਚ ਸੁਧਾਰ, ਸਬਸਿਡੀ, ਲੋਕ ਭਲਾਈ ਯੋਜਨਾਵਾਂ ਅਤੇ ਬੈਂਕ ਖਾਤਿਆਂ ਦਾ ਲਾਭ ਸੁਲੱਭ ਹੋਇਆ ਹੈ, ਜਿਸ ਨਾਲ ਭਾਰਤ ਵਰਗੇ ਵਿਸ਼ਾਲ ਦੇਸ਼ ’ਚ 5-ਜੀ ਨਾਲ ਡਿਜੀਟਲੀਕਰਨ ਦੀ ਕ੍ਰਾਤੀ ਨੂੰ ਨਵਾਂ ਆਯਾਮ ਮਿਲਿਆ ਹੈ।

ਭਾਰਤ ਤਕਨੀਕ ਅਤੇ ਜਨਸੰਚਾਰ ਦੇ ਮਾਮਲੇ ’ਚ ਵਿਸ਼ਵ ਦੇ ਕਿਸੇ ਵੀ ਵਿਕਸਿਤ ਦੇਸ਼ ਨੂੰ ਮੁਕਾਬਲੇਬਾਜ਼ੀ ਦੇ ਰਿਹਾ ਹੈ। ਅਜੇ ਦੁਨੀਆ ’ਚ ਜਨਸੰਚਾਰ ਦੇ ਲਿਹਾਜ਼ ਨਾਲ 5-ਜੀ ਸਭ ਤੋਂ ਆਧੁਨਿਕ ਤਕਨੀਕ ਹੈ।

ਭਾਰਤ ’ਚ 5-ਜੀ ਅਮਰੀਕਾ ਅਤੇ ਚੀਨ ਦੇ ਮੁਕਾਬਲੇ ਦੇਰੀ ਨਾਲ ਆਇਆ ਪਰ ਜਿੰਨੀ ਤੇਜ਼ੀ ਨਾਲ 5-ਜੀ ਸਹੂਲਤ ਹਰ ਭਾਰਤੀ ਤੱਕ ਪੁੱਜੀ ਹੈ, ਇਹ ਦੁਨੀਆ ਨੂੰ ਹੈਰਾਨ ਕਰਨ ਵਾਲੀ ਹੈ। ਹੁਣ ਜਨਸੰਚਾਰ ਲਈ ਦੁਨੀਆ 6-ਜੀ ਤਕਨੀਕ ਵੱਲ ਦੇਖ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ 2030 ਤੱਕ 6-ਜੀ ਤਕਨੀਕ ਵਰਤੋਂ ਲਈ ਸਾਹਮਣੇ ਆ ਜਾਵੇਗੀ। ਅਜੇ ਇਹ ਵਰਤੋਂ ਦੇ ਦੌਰ ’ਚ ਹੈ। ਇਸ ਦੇ ਲਈ ਟੇਰਾਹਰਟਜ਼ ਸਪੈਕਟ੍ਰਮ ਦੀ ਲੋੜ ਪਵੇਗੀ। ਜ਼ਾਹਿਰ ਹੈ 6-ਜੀ ਤਕਨੀਕ ਵਰਤਣ ਲਈ ਮੋਬਾਇਲ ਹੈਂਡਸੈੱਟ ਵੀ ਬੇਹੱਦ ਆਧੁਨਿਕ ਹੋਣਗੇ। ਅਜੇ ਦੁਨੀਆ ’ਚ ਕਈ ਦੇਸ਼ ਇਸ ਤਕਨੀਕ ਨੂੰ ਵਿਕਸਿਤ ਕਰਨ ’ਚ ਲੱਗੇ ਹਨ। ਫਿਨਲੈਂਡ, ਦੱਖਣੀ ਕੋਰੀਆ, ਚੀਨ, ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਯੂਰਪੀ ਦੇਸ਼ ਇਸ ’ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ। ਭਾਰਤ ਨੇ ਵੀ ਆਪਣਾ 6-ਜੀ ਮਿਸ਼ਨ ਸ਼ੁਰੂ ਕਰ ਿਦੱਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਅਧਿਕਾਰਤ ਤੌਰ ’ਤੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਭਾਰਤ ਦੇ 6-ਜੀ ਟੈਸਟ ਬੈੱਡ ਭਾਵ ਮੁੱਢਲੇ ਢਾਂਚੇ ਨੂੰ ਵਿਕਸਿਤ ਕਰਨ ਦਾ ਕੰਮ ਸਾਰੀਆਂ ਭਾਰਤੀ ਤਕਨਾਲੋਜੀ ਸੰਸਥਾਵਾਂ (ਆਈ. ਆਈ. ਟੀ.) ਨੇ ਮਿਲ ਕੇ ਕੀਤਾ ਹੈ। 6-ਜੀ ਮਿਸ਼ਨ ਤਹਿਤ ਭਾਰਤ ਦੀ ਡਿਜੀਟਲ ਅਰਥਵਿਵਸਥਾ ਪੂਰੀ ਅਰਥਵਿਵਸਥਾ ਦੀ ਤੁਲਨਾ ’ਚ ਢਾਈ ਗੁਣਾ ਵੱਧ ਰਫਤਾਰ ਨਾਲ ਵਧਣ ਦੀ ਉਮੀਦ ਹੈ। ਨਾਲ ਹੀ ਭਾਰਤ ਦੁਨੀਆ ਦਾ ਅਜਿਹਾ ਲੋਕਤੰਤਰ ਹੈ, ਜਿਸ ਦੀ ਕੁਨੈਕਟੀਵਿਟੀ ਸਭ ਤੋਂ ਵੱਧ ਹੈ।


Rakesh

Content Editor

Related News