ਭਾਰਤ ’ਚ ਵਧਦਾ-ਫੁਲਦਾ ਵਿਗਿਆਨ ਤੇ ਤਕਨਾਲੋਜੀ

Saturday, May 13, 2023 - 10:01 AM (IST)

ਭਾਰਤ ’ਚ ਵਧਦਾ-ਫੁਲਦਾ ਵਿਗਿਆਨ ਤੇ ਤਕਨਾਲੋਜੀ

ਜਿਵੇਂ ਕਿ ਭਾਰਤ ਨੇ 11 ਮਈ ਨੂੰ ਕੌਮੀ ਤਕਨਾਲੋਜੀ ਦਿਵਸ ਮਨਾਇਆ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਲੀਡਰਸ਼ਿਪ ਦੀ ਸ਼ਲਾਘਾ ਕਰਨ ਦਾ ਮੌਕਾ ਹੈ ਜਿਨ੍ਹਾਂ ਨੇ 2014 ਤੋਂ ਵਿਗਿਆਨ, ਤਕਨਾਲੋਜੀ ਅਤੇ ਨਵਾਚਾਰ ਨੂੰ ਖੁਸ਼ਹਾਲ ਕੀਤਾ ਹੈ। 9 ਸਾਲਾਂ ’ਚ ਪੀ. ਐੱਮ. ਮੋਦੀ ਦੇ ਨਿੱਜੀ ਧਿਆਨ ਅਤੇ ਲਗਾਤਾਰ ਸਮਰਥਨ ਨੇ ਇਸ ਨੂੰ ਅੱਗੇ ਵਧਾਇਆ ਹੈ। ਭਾਰਤ ਇਸ ਖੇਤਰ ’ਚ ਹੁਣ ਇਕ ਮੋਹਰੀ ਰਾਸ਼ਟਰ ਬਣ ਚੁੱਕਾ ਹੈ। ਰਾਸ਼ਟਰੀ ਤਕਨਾਲੋਜੀ ਹਫਤਾ (11 ਮਈ ਤੋਂ 14 ਮਈ ਤੱਕ) ਇੰਜੀਨੀਅਰਾਂ, ਵਿਗਿਆਨੀਆਂ ਤੇ ਇਨੋਵੇਟਰਜ਼ ਨੂੰ ਇਕੱਠੇ ਲਿਆਉਂਦਾ ਹੈ , ਜਿਨ੍ਹਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਇਨ੍ਹਾਂ ਸਮਾਰੋਹਾਂ ਦੇ ਮੂਲ ’ਚ ਅਟਲ ਇਨੋਵੇਸ਼ਨ ਮਿਸ਼ਨ ਹੈ ਜਿਸ ਨੂੰ ਉੱਦਮਸ਼ੀਲਤਾ ਦੇ ਸੱਭਿਆਚਾਰ ਨੂੰ ਉਤਸ਼ਾਹ ਦੇਣ ਅਤੇ ਘੱਟ ਉਮਰ ਤੋਂ ਹੀ ਵਿਗਿਆਨਕ ਸੋਚ ਿਵਕਸਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਨੀਤੀ ਆਯੋਗ ਤਹਿਤ ਸਥਾਪਿਤ ਅਟਲ ਇਨੋਵੇਸ਼ਨ ਮਿਸ਼ਨ (ਏ. ਆਈ. ਐੱਮ.) ਨੇ ਭਾਰਤ ’ਚ ਇਕ ਮਜ਼ਬੂਤ ਉੱਦਮਸ਼ੀਲਤਾ ਤਸਵੀਰ ਨੂੰ ਉਤਸ਼ਾਹ ਦੇਣ ’ਚ ਮਹੱਤਵਪੂਰਨ ਤਰੱਕੀ ਕੀਤੀ ਹੈ। ਏ. ਆਈ. ਐੱਮ. ਸਕੂਲਾਂ ਲਈ ਅਟਲ ਟਿਕਰਿੰਗ ਲੈਬਸ, ਸਟਾਰਟਅਪ ਅਤੇ ਉੱਦਮੀਆਂ ਲਈ ਅਟਲ ਇੰਕਿਊਬੇਸ਼ਨ ਸੈਂਟਰ, ਜ਼ਮੀਨੀ ਪੱਧਰ ’ਤੇ ਨਵਾਚਾਰ ਲਈ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ, ਬੱਚਿਆਂ ਲਈ ਅਟਲ ਨਿਊ ਇੰਡੀਆ ਚੈਲੰਜ ਵਰਗੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਆਪਣਾ ਵਿਜ਼ਨ ਹਾਸਲ ਕਰਦਾ ਹੈ। ਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਸ਼ਦ ਨਾ ਸਿਰਫ ਸਥਾਪਿਤ ਉਦਯੋਗਾਂ ਸਗੋਂ ਸਟਾਰਟਅਪ ਅਤੇ ਐੱਮ. ਐੱਸ. ਐੱਮ. ਈ. ਲਈ ਉਦਯੋਗਿਕ ਖੋਜ ਅਤੇ ਵਿਕਾਸ ਦੀ ਹਮਾਇਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਰਾਸ਼ਟਰੀ ਮਹਾਸਾਗਰ ਤਕਨਾਲੋਜੀ ਸੰਸਥਾ (ਐੱਨ. ਆਈ. ਓ. ਟੀ.) ਪ੍ਰਿਥਵੀ ਵਿਗਿਆਨ ਮੰਤਰਾਲਾ ਤਹਿਤ ਇਕ ਖੁਦਮੁਖਤਾਰੀ ਬਾਡੀ ਹੈ ਜੋ ਸਮੁੰਦਰੀ ਸੋਮਿਆਂ ਦੀ ਸਮੁੱਚੀ ਵਰਤੋਂ ਲਈ ਤਕਨਾਲੋਜੀਆਂ ਨੂੰ ਡਿਜ਼ਾਈਨ ਕਰਨ, ਵਿਕਸਿਤ ਕਰਨ ਅਤੇ ਪ੍ਰਦਰਸ਼ਿਤ ਕਰਨ ਲਈ ਸਮਰਪਿਤ ਹੈ। ਉਦਯੋਗ ’ਤੇ ਇਕ ਮਹੱਤਵਪੂਰਨ ਪ੍ਰਭਾਵ ਨਾਲ ਐੱਨ. ਆਈ. ਓ. ਟੀ. ਨੇ 32 ਤਕਨਾਲੋਜੀ ਲਾਇਸੈਂਸਿੰਗ ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ ਅਤੇ ਮਈ ’ਚ 2 ਹੋਰ ਨੂੰ ਆਖਰੀ ਰੂਪ ਦੇਣ ਲਈ ਤਿਆਰ ਹੈ। ਪ੍ਰਮਾਣੂ ਊਰਜਾ ਵਿਭਾਗ (ਡੀ. ਏ. ਈ.) ਨੇ ਖੁਦ ਨੂੰ ਤਕਨਾਲੋਜੀ ਮਹਾਸ਼ਕਤੀ ਦੇ ਰੂਪ ’ਚ ਸਥਾਪਿਤ ਕੀਤਾ ਹੈ। ਜੀਵਨ ਦੀ ਗੁਣਵੱਤਾ ’ਚ ਸੁਧਾਰ ਅਤੇ ਰਾਸ਼ਟਰੀ ਵਿਕਾਸ ਨੂੰ ਉਤਸ਼ਾਹ ਦੇਣ ਲਈ ਪ੍ਰਮਾਣੂ ਊਰਜਾ ਨੂੰ ਤਾਇਨਾਤ ਕਰਨ ਲਈ ਪ੍ਰਤੀਬੱਧ ਡੀ. ਏ. ਈ. ਕਾਰਬਨ ਮੁਕਤ ਬਿਜਲੀ, ਸਿਹਤ ਦੇਖਭਾਲ (ਵਿਸ਼ੇਸ਼ ਤੌਰ ’ਤੇ ਕੈਂਸਰ) ’ਚ ਯੋਗਦਾਨ ਦਿੰਦਾ ਹੈ।

ਇਸ ਦੇ ਇਲਾਵਾ ਡੀ. ਏ. ਈ. ਪ੍ਰਮਾਣੂ ਊਰਜਾ ਨਾਲ ਸਬੰਧਤ ਖੇਤਰਾਂ ’ਚ ਮੁੱਢਲੀ ਖੋਜ ਅਤੇ ਕੌਮਾਂਤਰੀ ਸਹਿਯੋਗ ਦੀ ਹਮਾਇਤ ਕਰਦਾ ਹੈ। ਆਪਣੀਆਂ ਉਪਲੱਬਧੀਆਂ ’ਚ ਟਾਟਾ ਮੈਮੋਰੀਅਲ ਸੈਂਟਰ (ਟੀ. ਐੱਮ. ਸੀ.) ਕਈ ਭਾਰਤੀ ਸੂਬਿਆਂ ’ਚ ਸਸਤੀਆਂ ਰੋਗੀ ਦੇਖਭਾਲ ਸੇਵਾਵਾਂ ਅਤੇ ਆਧੁਨਿਕ ਖੋਜ ਪ੍ਰਦਾਨ ਕਰਦਾ ਹੈ। ਨਵੀਆਂ ਸਹੂਲਤਾਂ ਦੇ ਸਮਰਪਣ ਨਾਲ ਟੀ. ਐੱਮ. ਸੀ. ਨੂੰ ਮਾਮੂਲੀ ਦਰਾਂ ’ਤੇ ਜਾਂ ਮੁਫਤ ’ਚ 1.6 ਲੱਖ ਰੋਗੀਆਂ ਦਾ ਇਲਾਜ ਕਰਨ ਦੀ ਆਸ ਹੈ। ਡੀ. ਏ. ਈ. ਨੇ ਕਈ ਕੈਂਸਰ ਇਲਾਜ ਅਤੇ ਖੋਜ ਸਹੂਲਤਾਂ ਦਾ ਉਦਘਾਟਨ ਕੀਤਾ ਹੈ ਅਤੇ ਆਗਾਮੀ ਕੇਂਦਰਾਂ ਦੀ ਨੀਂਹ ਰੱਖੀ ਹੈ। ਇਸ ਨੇ ਕੈਂਸਰ ਦੀ ਰੋਕਥਾਮ ਅਤੇ ਇਲਾਜ ਲਈ ਲਾਗਤ ਪ੍ਰਭਾਵੀ ਬਦਲ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਡੀ. ਏ. ਈ. ਨੇ ਦੁਰਲੱਭ ਪ੍ਰਿਥਵੀ ਸਥਾਈ ਚੁੰਬਕਾਂ ਲਈ ਸਵਦੇਸ਼ੀ ਉਤਪਾਦਨ ਤਰੀਕਿਆਂ ਦਾ ਵਿਕਾਸ ਕੀਤਾ ਅਤੇ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਕੈਂਪਸ ਦੀ ਨੀਂਹ ਰੱਖੀ ਹੈ। ਪੁਲਾੜ ਵਿਗਿਆਨ ਤਹਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸਪੇਸ ਟਿਊਮਰ ਵਰਗੀ ਪਹਿਲ ਰਾਹੀਂ ਪੁਲਾੜ ਸਿੱਖਿਆ ਨੂੰ ਸਰਗਰਮ ਰੂਪ ’ਚ ਬੜ੍ਹਾਵਾ ਦੇ ਰਿਹਾ ਹੈ, ਜਿਸ ’ਚ 55 ਐੱਨ. ਜੀ. ਓ. ਅਤੇ ਵਿੱਦਿਅਕ ਸੰਸਥਾਨ ਸ਼ਾਮਲ ਹਨ, ਜੋ ਪੁਲਾੜ ਕਲੱਬਾਂ ਦੀ ਸਥਾਪਨਾ ਕਰ ਰਹੇ ਹਨ ਅਤੇ ਵਿਵਹਾਰਕ ਪ੍ਰੋਗਰਾਮ ਵੀ ਆਯੋਜਿਤ ਕਰ ਰਹੇ ਹਨ। ਉਹ ਵੱਖ-ਵੱਖ ਅਣਉਪਯੋਗਾਂ ਲਈ ਉਪ-ਗ੍ਰਹਿ ਡਾਟਾ ਵਰਤੋਂ ’ਤੇ ਪ੍ਰੀਖਣ ਪ੍ਰਦਾਨ ਕਰਦੇ ਹੋਏ ਭੂ-ਸਥਾਨਕ ਖੇਤਰ ’ਚ ਸਮਰੱਥਾ ਨਿਰਮਾਣ ਵੀ ਕਰ ਰਹੇ ਹਨ। ਸਪੇਸ ਆਨ ਵ੍ਹੀਲਸ ਪ੍ਰੋਗਰਾਮ ’ਚ ਵੱਖ-ਵੱਖ ਥਾਵਾਂ ਤੇ ਸੰਗਠਨਾਂ ਦੇ ਸਹਿਯੋਗ ਨਾਲ ਪੇਂਡੂ ਵਿਦਿਆਰਥੀਆਂ ਲਈ ਜਾਗਰੂਕਤਾ ਤੇ ਸਿੱਖਿਆ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਮੋਬਾਇਲ ਪੁਲਾੜ ਮਿਊਜ਼ੀਅਮ ਸ਼ਾਮਲ ਹਨ। ਜਦੋਂ ਤੋਂ ਜਨਤਕ ਨਿੱਜੀ ਭਾਈਵਾਲੀ ਲਈ ਪੁਲਾੜ ਵਿਭਾਗ ਖੋਲ੍ਹਿਆ ਗਿਆ ਹੈ ਉਦੋਂ ਤੋਂ ਇਸਰੋ ’ਚ ਸਟਾਰਟਅਪ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ। ਪਿਛਲੇ 8 ਸਾਲਾਂ ’ਚ ਭਾਰਤ ਦੀ ਜੈਵ-ਅਰਥਵਿਵਸਥਾ 10 ਬਿਲੀਅਨ ਡਾਲਰ ਤੋਂ ਵਧ ਕੇ 80 ਬਿਲੀਅਨ ਡਾਲਰ ਹੋ ਗਈ ਹੈ, ਜਿਸ ਨਾਲ ਬਾਇਓਟੈਕ ਸਟਾਰਟਅਪ ਦੀ ਗਿਣਤੀ ਵਧ ਕੇ 5300 ਹੋ ਗਈ ਹੈ। ਜੈਵ ਤਕਨਾਲੋਜੀ ਵਿਭਾਗ ਅਤੇ ਜੈਵ ਤਕਨਾਲੋਜੀ ਉਦਯੋਗ ਖੋਜ ਸਹਾਇਤਾ ਪ੍ਰੀਸ਼ਦ ਨੇ 4000 ਤੋਂ ਵੱਧ ਸਟਾਰਟਅਪ ਦੀ ਹਮਾਇਤ ਕੀਤੀ ਹੈ। 2047 ਤੱਕ ਰਾਸ਼ਟਰ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਨੀਤੀਗਤ ਪਹਿਲਾਂ ਅਤੇ ਪ੍ਰੋਗਰਾਮਾਂ ਕਾਰਨ ਭਾਰਤ ਦਾ ਨਵਾਚਾਰ ਅਤੇ ਉਦਮਿਤਾ ਈਕੋ-ਸਿਸਟਮ ਵਧ-ਫੁੱਲ ਰਿਹਾ ਹੈ। ਇਕ ਆਤਮਨਿਰਭਰ ਭਾਰਤ 5 ਸਤੰਭਾਂ ’ਤੇ ਖੜ੍ਹਾ ਹੈ : ਅਰਥਵਿਵਸਥਾ, ਬੁਨਿਆਦੀ ਢਾਂਚਾ, ਤਕਨਾਲੋੋਜੀ ਸੰਚਾਲਿਤ ਪ੍ਰਣਾਲੀ, ਜੀਵੰਤ ਜਨਸੰਖਿਆ ਅਤੇ ਮੰਗ।

ਜਿਤੇਂਦਰ ਸਿੰਘ
(ਵਿਗਿਆਨ ਅਤੇ ਟੈਕਨਾਲੋਜੀ ਰਾਜਮੰਤਰੀ, ਆਜ਼ਾਦ ਚਾਰਜ)


author

Anuradha

Content Editor

Related News