ਕੋਰੋਨਾ ਪੀੜਤਾਂ ਲਈ ਗਠੀਆ ਰੋਗ ਦੀ ਦਵਾਈ ਜੀਵਨ ਰੱਖਿਅਕ

Saturday, Jan 09, 2021 - 05:39 PM (IST)

ਕੋਰੋਨਾ ਪੀੜਤਾਂ ਲਈ ਗਠੀਆ ਰੋਗ ਦੀ ਦਵਾਈ ਜੀਵਨ ਰੱਖਿਅਕ

ਲੰਡਨ, (ਭਾਸ਼ਾ)-ਕੋਰੋਨਾ ਪੀੜਤਾਂ ਦੇ ਇਲਾਜ ’ਚ ਗਠੀਆ ਰੋਗ ’ਚ ਵਰਤੀ ਜਾਣ ਵਾਲੀ ਦਵਾਈ ਜੀਵਨ ਰੱਖਿਅਕ ਦੀ ਭੂਮਿਕਾ ਨਿਭਾਅ ਸਕਦੀ ਹੈ। ਇਹ ਗੱਲ ਬ੍ਰਿਟੇਨ ਦੇ ਇਕ ਸਰਵੇਖਣ ’ਚ ਕਹੀ ਗਈ ਹੈ, ਜਿਸ ਦੇ ਨਤੀਜੇ ਇਸ ਹਫ਼ਤੇ ਜਾਰੀ ਕੀਤੇ ਗਏ। 

ਇਸ ’ਚ ਕਿਹਾ ਗਿਆ ਹੈ ਕਿ ਬ੍ਰਿਟੇਨ ’ਚ ਆਈ. ਸੀ. ਯੂ. ’ਚ ਭਰਤੀ ਕੋਵਿਡ-19 ਮਰੀਜ਼ਾਂ ਨੂੰ ਇਲਾਜ ’ਚ ਹੁਣ ‘ਟੋਸਿਲਿਜ਼ੁਮੈਬ’ ਅਤੇ ‘ਸਰਿਲੁਮੈਬ’ ਵਰਗੀਆਂ ਦਵਾਈਆਂ ਦਿੱਤੀਆਂ ਜਾਣਗੀਆਂ, ਜਿਸ ਨਾਲ ਉਨ੍ਹਾਂ ਦੇ ਹਸਪਤਾਲ ’ਚ ਰਹਿਣ ਦੀ ਮਿਆਦ ’ਚ 10 ਦਿਨ ਤੱਕ ਦੀ ਕਮੀ ਆ ਸਕਦੀ ਹੈ। ਦੱਸ ਦਈਏ ਕਿ ਹੁਣ ਤਾਂ ਕੋਰੋਨਾ ਤੋਂ ਬਚਾਅ ਲਈ ਕਈ ਕੰਪਨੀਆਂ ਦੇ ਟੀਕੇ ਵੀ ਕਾਰਗਾਰ ਸਾਬਤ ਹੋ ਰਹੇ ਹਨ। 


author

Lalita Mam

Content Editor

Related News