ਹੁਣ ਹੋਰ ਵੀ ਤੇਜ਼ੀ ਨਾਲ ਸੰਭਵ ਹੋਵੇਗਾ ਹੱਡੀਆਂ ਦਾ ਇਲਾਜ, 2 ਦਵਾਈਆਂ ਦੀ ਕੀਤੀ ਜਾਵੇਗੀ ਵਰਤੋਂ

02/25/2020 10:24:33 AM

ਗੈਜੇਟ ਡੈਸਕ– ਹੱਡੀਆਂ 'ਤੇ ਕੀਤੇ ਗਏ ਅਧਿਐਨ ਵਿਚ ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ ਵਿਚ ਟੁੱਟੀ ਹੱਡੀ ਦਾ ਇਲਾਜ ਘੱਟ ਸਮੇਂ ਵਿਚ ਕੀਤਾ ਜਾ ਸਕੇਗਾ। ਇਹ ਇਲਾਜ ਅਜਿਹੀਆਂ 2 ਦਵਾਈਆਂ ਦੀ  ਮਦਦ ਨਾਲ  ਸੰਭਵ ਹੋਵੇਗਾ, ਜਿਨ੍ਹਾਂ ਨੂੰ FDA (ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਅਮਰੀਕਾ) ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।
- ਇਸ ਅਧਿਐਨ ਦੀ ਲੇਖਿਕਾ ਸਾਰਾ ਰੰਕਿਨ ਨੇ ਕਿਹਾ ਕਿ ਜਦੋਂ ਹੱਡੀ ਟੁੱਟਦੀ ਹੈ ਤਾਂ ਉਹ ਠੀਕ ਹੋ ਜਾਂਦੀ ਹੈ ਪਰ ਇਸ ਦੇ ਲਈ ਹੱਡੀ ਵਿਚ ਸਟੀਮ ਸੈੱਲਾਂ ਨੂੰ ਐਕਟੀਵੇਟ ਕਰਨਾ ਪੈਂਦਾ ਹੈ। ਨਵੇਂ ਅਧਿਐਨ ਵਿਚ ਅਸੀਂ MSC (ਮੇਸੇਨਕਾਈਮਲ ਸਟੇਮ ਸੈੱਲ) 'ਤੇ ਫੋਕਸ ਕੀਤਾ, ਜਿਸ ਤੋਂ ਸਾਨੂੰ ਪਤਾ ਲੱਗਾ ਕਿ ਇਹ ਸੈੱਲ ਮਾਸਪੇਸ਼ੀਆਂ ਸਮੇਤ ਵੱਖ-ਵੱਖ ਕਿਸਮਾਂ ਵਿਚ ਵੀ ਵਿਕਸਿਤ ਹੋ ਸਕਦੇ ਹਨ।
- ਜੇ ਰੋਗੀ ਦੇ ਕੁਝ MSC ਸੈੱਲ ਕੱਢ ਕੇ ਉਨ੍ਹਾਂ ਨੂੰ ਲੈਬ ਕੰਡੀਸ਼ਨਜ਼ ਵਿਚ ਰੱਖ ਕੇ ਵਿਕਸਿਤ ਕਰਵਾਇਆ  ਜਾਵੇ ਅਤੇ ਮੁੜ ਮਰੀਜ਼ ਵਿਚ ਇੰਜੈਕਟ ਕੀਤਾ ਜਾਵੇ ਤਾਂ ਇਸ ਨਾਲ ਹੱਡੀਆਂ ਤੇਜ਼ੀ ਨਾਲ ਠੀਕ ਹੋ ਸਕਦੀਆਂ ਹਨ।

ਦਵਾਈਆਂ ਦਾ ਕੀਤਾ ਜਾ ਰਿਹੈ ਜਾਨਵਰਾਂ 'ਤੇ ਟੈਸਟ
ਅਧਿਐਨ ਵਿਚ ਪਤਾ ਲੱਗਾ ਹੈ ਕਿ ਇਲਾਜ ਵੇਲੇ ਵਰਤੋਂ ਵਿਚ ਲਿਆਂਦੀਆਂ ਜਾਣ ਵਾਲੀਆਂ ਇਹ 2 ਦਵਾਈਆਂ Plerixafor ਤੇ beta-3 adrenergic agonist ਹਨ। ਸਾਰਾ ਰੰਕਿਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਡਰੱਗਸ ਨੂੰ MSC (ਮੇਸੇਨਕਾਈਮਲ ਸਟੇਮ ਸੈੱਲ) ਨਾਲ ਜੇ ਖੂਨ ਵਿਚ ਇੰਜੈਕਟ ਕੀਤਾ ਜਾਵੇ ਤਾਂ ਇਸ ਨਾਲ ਸੱਟ ਵਾਲੀ ਥਾਂ 'ਤੇ ਕੈਲਸ਼ੀਅਮ ਨੂੰ ਵਧਾ ਕੇ ਹੱਡੀ ਨੂੰ ਜੋੜਨ ਅਤੇ ਇਲਾਜ ਦੀ ਪ੍ਰਕਿਰਿਆ ਨੂੰ ਰਫਤਾਰ ਮਿਲਦੀ ਹੈ। ਅਸੀਂ ਇਲਾਜ ਦੇ ਨਵੇਂ ਢੰਗ ਦੀ ਆਉਣ ਵਾਲੇ ਸਮੇਂ ਵਿਚ ਫ੍ਰੈਕਚਰ ਵਾਲੇ ਰੋਗੀਆਂ 'ਤੇ ਵਰਤੋਂ ਕਰਾਂਗੇ। ਇਸ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਇਹ ਮਨੁੱਖ ਲਈ ਸੁਰੱਖਿਅਤ ਹਨ ਜਾਂ ਨਹੀਂ। ਅਜੇ ਇਨ੍ਹਾਂ ਦਵਾਈਆਂ ਦਾ ਜਾਨਵਰਾਂ 'ਤੇ ਟੈਸਟ ਕੀਤਾ ਜਾ ਰਿਹਾ ਹੈ।

ਹਾਰਟ ਅਟੈਕ ਵੇਲੇ ਵੀ ਉਪਯੋਗੀ ਰਹਿਣਗੀਆਂ ਦਵਾਈਆਂ
ਇਨ੍ਹਾਂ ਨਵੀਆਂ ਦਵਾਈਆਂ ਦੀ ਵਰਤੋਂ ਬਰਨ, ਬੋਨ ਫ੍ਰੈਕਚਰ ਅਤੇ ਇਥੋਂ ਤਕ ਕਿ ਹਾਰਟ ਅਟੈਕ ਵੇਲੇ ਵੀ ਕੀਤੀ ਜਾ ਸਕੇਗੀ। ਅਧਿਐਨ ਦੀ ਸਹਿ-ਲੇਖਿਕਾ ਏਂਡੀਆ ਰੈੱਡਪਾਥ ਨੇ ਕਿਹਾ ਕਿ ਅਜਿਹਾ ਇਲਾਜ ਕਰਨ 'ਤੇ ਇਹ ਹੋਰਨਾਂ ਦੇ ਮੁਕਾਬਲੇ ਸਸਤਾ ਤੇ ਜ਼ਿਆਦਾ ਸਫਲ ਤਰੀਕਾ ਸਾਬਤ ਹੋਵੇਗਾ।


Related News