ਨਵਾਂ ਸਾਲ ਮਨਾ ਕੇ ਪਰਤ ਰਹੇ ਨੌਜਵਾਨਾਂ ਦੀ ਆਡੀ ਕਾਰ ਸਾਂਢ ਨਾਲ ਟਕਰਾਈ

01/02/2021 4:38:23 PM

ਭਵਾਨੀਗੜ੍ਹ (ਵਿਕਾਸ): ਧੁੰਦ ਕਾਰਨ ਬੀਤੀ ਰਾਤ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਇੱਕ ਤੇਜ ਰਫ਼ਤਾਰ ਆਡੀ ਕਾਰ ਸੜਕ ’ਤੇ ਘੁੰਮ ਰਹੇ ਆਵਾਰਾ ਪਸ਼ੂ ਨਾਲ ਜਾ ਟਕਰਾਈ।ਹਾਦਸੇ ਦੌਰਾਨ ਕਾਰ ’ਚ ਸਵਾਰ ਵਿਅਕਤੀ ਵਾਲ-ਵਾਲ ਬੱਚ ਗਏ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਈਵੇ ਪੈਟਰੋਲਿੰਗ ਪੁਲਸ ਦੇ ਕਰਮਚਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਇਲਾਕੇ ’ਚ ਪੈ ਰਹੀ ਸੰਘਣੀ ਧੁੰਦ ਦੌਰਾਨ ਚੰਡੀਗੜ੍ਹ ਤੋਂ ਆ ਰਹੀ ਇੱਕ ਤੇਜ ਰਫ਼ਤਾਰ ਆਡੀ ਕਾਰ ਜਿਸ ’ਚ ਪੰਜ ਨੌਜਵਾਨ ਸਵਾਰ ਸਨ ਦੀ ਟੱਕਰ ਨਾਭਾ-ਸਮਾਣਾ ਕੈਂਚੀਆਂ ਵਾਲਾ ਪੁੱਲ ਉੱਤਰਦੇ ਸਾਰ ਸੜਕ ’ਤੇ ਖੜ੍ਹੇ ਇੱਕ ਸਾਂਢ ਨਾਲ ਹੋ ਗਈ।

ਟੱਕਰ ਹੋਣ ਤੋਂ ਬਾਅਦ ਖੁਸ਼ਕਿਸਮਤੀ ਨਾਲ ਕਾਰ ਦੇ ਏਅਰਬੈਗ ਖੁੱਲ੍ਹ ਜਾਣ ਕਾਰਨ ਕਾਰ ’ਚ ਸਵਾਰ ਸਾਰੇ ਲੋਕਾਂ ਦਾ ਬਚਾਅ ਹੋ ਗਿਆ ਪਰੰਤੂ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਹਾਦਸੇ ਸਬੰਧੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਹਾਈਵੇ ਪੈਟਰੋਲਿੰਗ ਦੀ ਟੀਮ ਨੇ ਕਾਰ ਸਵਾਰਾਂ ਨੂੰ ਸੰਭਾਲਿਆ ਤੇ ਹਾਦਸਾਗ੍ਰਸਤ ਵਾਹਨ ਨੂੰ ਸੜਕ ਤੋਂ ਪਾਸੇ ਹਟਾਇਆ। ਕਾਰ ਸਵਾਰ ਨੌਜਵਾਨ ਹਨੂੰਮਾਨਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜੋ ਚੰਡੀਗੜ੍ਹ ਤੋਂ ਨਵੇਂ ਸਾਲ ਦਾ ਜਸ਼ਨ ਮਨਾ ਕੇ ਪਰਤ ਰਹੇ ਸਨ। ਹਾਦਸੇ ਉਪਰੰਤ ਨੌਜਵਾਨਾਂ ਨੇ ਨੇੜਲੇ ਇੱਕ ਹੋਟਲ ’ਚ ਕਮਰਾ ਲੈ ਕੇ ਰਾਤ ਕੱਟੀ ਤੇ ਸਵੇਰ ਹੋਣ ਤੋਂ ਪਹਿਲਾਂ ਉੱਥੋਂ ਚਲੇ ਗਏ। 


Shyna

Content Editor

Related News