ਕਿਡਸ ਕਾਰਨੀਵਾਲ ਦਾ ਬੱਚਿਆਂ ਅਤੇ ਮਾਪਿਆਂ ਨੇ ਮਾਣਿਆਂ ਅਨੰਦ
Saturday, Dec 08, 2018 - 12:45 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਆਰੀਆਭੱਟ ਇੰਟਰਨੈਸ਼ਨਲ ਸਕੂਲ ’ਚ ਕਿਡਸ ਕਾਰਨੀਵਾਲ ਦਾ ਆਯੋਜਨ ਕੀਤਾ ਗਿਆ। ਸਕੂਲ ਕੈਂਪਸ ਮਿੰਨੀ ਡਿਜ਼ਨੀਵਰਲਡ ਦੇ ਰੂਪ ’ਚ ਬਦਲ ਗਿਆ ਸੀ। ਇਸ ਮੇਲੇ ’ਚ ਬੱਚਿਆਂ ਦੇ ਮਨਪਸੰਦ ਗੇਮਜ਼ ਸਾਇੰਸ ਨਾਲ ਸਬੰਧਤ ਗੇਮਾਂ, ਸਾਇੰਸ ਗੇਮ, ਫਨੀ ਗੇਮ, ਲੱਕੀ ਗੇਮ ਆਦਿ ਨੂੰ ਸਕੂਲ ਦੇ ਟੀਚਰਜ਼ ਨੇ ਨਵੇਂ ਰੂਪ ’ਚ ਬਦਲ ਕੇ ਪੇਸ਼ ਕੀਤਾ। ਬੱਚਿਆਂ ਨੇ ਵੀ ਆਪਣੀ ਰੁਚੀ ਅਨੁਸਾਰ ਅਲੱਗ-ਅਲੱਗ ਗੇਮ ਸਟਾਲਾਂ ’ਤੇ ਜਾ ਕੇ ਭਰਪੂਰ ਅਨੰਦ ਮਾਣਿਆਂ। ਗੇਮਜ਼ ਦੇ ਨਾਲ-ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਰਾਈਡਸ ਅਤੇ ਉਨ੍ਹਾਂ ਦਾ ਮਜ਼ਾ ਲੈਣ ਲਈ ਬੱਚੇ ਬੇਕਰਾਰ ਸਨ। ਇਸ ਦੇ ਨਾਲ-ਨਾਲ ਬੱਚਿਆਂ ਨੂੰ ਵੱਖ ਵੱਖ ਝੂਲਿਆਂ ਜਿਵੇਂ ਜੰਪਿੰਗ, ਮਿੰਨੀ ਪੈਨਡੂਲਮ, ਟਰੈਕਟਰ ਰਾਈਡ, ਬੁਲ ਰਾਈਡ, ਕਾਰ ਰਾਈਡ, ਟੈਂਪੂਰਲਾਈਡ, ਐਂਟੀ ਗ੍ਰਾਟੀਏਸ਼ਨ, ਫਰੈਂਸਰ ਰਾਕਟ, ਟਾਇਰ ਟਨਲ, ਨੈੱਟ ਟਨਲ ਆਦਿ ਦਾ ਪ੍ਰਸ਼ੰਸਾਯੋਗ ਸੀ। ਗੇਮ ਸਟਾਲਾਂ ’ਤੇ ਵੀ ਭਾਰੀ ਭੀਡ਼ ਦੇਖੀ ਗਈ ਅਤੇ ਬੱਚਿਆਂ ਦੇ ਮਾਪਿਆਂ ਨੇ ਵਧੀਆ-ਵਧੀਆ ਗਿਫਟ ਖਰੀਦੇ। ਸ਼ਹਿਰ ਦੇ ਸਾਰੇ ਮੁੱਖ ਸਕੂਲਾਂ ਅਤੇ ਹੋਰ ਨਾਮੀ ਹਸਤੀਆਂ ਨੇ ਮੁੱਖ ਮਹਿਮਾਨਾਂ ਦੇ ਰੂਪ ’ਚ ਕਾਰਨੀਵਾਲ ’ਚ ਹਾਜ਼ਰ ਲਗਵਾਈ। ਮੁੱਖ ਮਹਿਮਾਨਾਂ ਦਾ ਸਨਮਾਨ ਸਕੂਲ ਕੋਆਰਡੀਨੇਟਰ ਜੈਸਮੀਨ ਪੁਰੀ ਨੇ ਬੈਜ ਲਗਾ ਕੇ ਕੀਤਾ। ਸਕੂਲ ’ਚ ਸ਼ਹਿਰ ਦੇ ਜੈ ਵਾਟਿਕਾ ਸਕੂਲ ਦੇ ਚੇਅਰਮੈਨ ਰੋਹਿਤ ਬਾਂਸਲ, ਬਚਨਪੁਰੀ ਇੰਟਰਨੈਸ਼ਨਲ ਪੱਖੋ ਕਲਾਂ ਦੇ ਚੇਅਰਮੈਨ ਰਵਿੰਦਰਜੀਤ ਵਿੰਦੀ, ਬਰਾਡ-ਵੇ ਸਕੂਲ ਮਨਾਲ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਐੱਮ. ਡੀ. ਆਫ ਗੁਰਪ੍ਰੀਤ ਹੋਲੀ ਹਾਰਟ, ਸੁਸ਼ੀਲ ਗੋਇਲ, ਰਾਕੇਸ਼ ਕੁਮਾਰ, ਬੀ.ਜੀ.ਐੱਸ. ਸਕੂਲ ਭਦੌਡ਼ ਦੇ ਚੇਅਰਮੈਨ ਰਣਪ੍ਰੀਤ ਸਿੰਘ, ਮਦਰ ਟੀਚਰ ਸਕੂਲ ਦੇ ਹੈੱਡ ਕਪਿਲ ਮਿੱਤਲ, ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਕੱਟੂ ਦੇ ਹੈੱਡ ਭਗਵੰਤ ਸਿੰਘ ਸ਼ਾਮਲ ਹੋਏ। ਸਕੂਲ ਮੈਨੇਜਮੈਂਟ ਦੇ ਚੇਅਰਮੈਨ ਰਾਕੇਸ਼ ਗੁਪਤਾ, ਵਾਈਸ ਚੇਅਰਮੈਨ ਰਾਜੀਵ ਮੰਗਲਾ, ਡਾਇਰੈਕਟਰ ਪ੍ਰਮੋਦ ਅਰੋਡ਼ਾ ਨੇ ਆਏ ਸਾਰੇ ਮਹਿਮਾਨਾਂ, ਮੁੱਖ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਸ਼ੁਕਰੀਆ ਅਦਾ ਕੀਤਾ।