ਮਦਨ ਲਾਲ ਗਰਗ ਸਰਬਸੰਮਤੀ ਨਾਲ ਪ੍ਰਧਾਨ ਬਣੇ
Tuesday, Dec 18, 2018 - 12:35 PM (IST)

ਸੰਗਰੂਰ (ਸ਼ਾਮ)- ਪ੍ਰੈੱਸ ਕਲੱਬ ਤਪਾ ਦੇ ਸਮੂਹ ਮੈਂਬਰਾਂ ਦੀ ਅਗਰਵਾਲ ਧਰਮਸ਼ਾਲਾ ਤਪਾ ’ਚ ਵੱਖ-ਵੱਖ ਅਖਬਾਰਾਂ ਦੇ ਪ੍ਰਤੀਨਿਧਾਂ ਦੀ ਇਕ ਜ਼ਰੂਰੀ ਮੀਟਿੰਗ ਕੀਤੀ ਗਈ, ਜਿਸ ’ਚ ਮਦਨ ਲਾਲ ਗਰਗ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰ ਚੁਨਣ ਦੇ ਅਧਿਕਾਰ ਵੀ ਮਦਨ ਲਾਲ ਗਰਗ ਨੂੰ ਦਿੱਤੇ ਗਏ। ਇਸ ਮੌਕੇ ਸਮੂਹ ਪ੍ਰੈੱਸ ਕਲੱਬ ਦੇ ਮੈਂਬਰ ਹਾਜ਼ਰ ਸਨ।