ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ਐੱਮ. ਐੱਫ. ਫਾਰੂਕੀ ਨੇ ਬੋਰਡ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਕੀਤੇ ਤਬਾਦਲੇ

05/28/2023 1:57:52 PM

ਮਾਲੇਰਕਟਲਾ (ਮਹਿਬੂਬ) : ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ਕਮ ਏ. ਡੀ. ਜੀ. ਪੀ. ਪੰਜਾਬ ਆਰਮਡ ਪੁਲਸ ਐੱਮ. ਐੱਫ. ਫਾਰੂਕੀ ਨੇ ਪੰਜਾਬ ਵਕਫ ਬੋਰਡ ਦੀ ਬਿਹਤਰੀ, ਪਾਰਦਰਸ਼ਤਾ ਅਤੇ ਆਮਦਨ ’ਚ ਵਾਧਾ ਕਰਨ ਲਈ ਅਹਿਮ ਫ਼ੈਸਲਾ ਲੈਂਦਿਆਂ ਬੋਰਡ ਦੇ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਹਨ, ਜਿਸ ’ਚ ਕਈ ਜ਼ਿਲ੍ਹਿਆਂ ਦੇ ਈ. ਓਜ਼ ਅਤੇ ਆਰ. ਸੀਜ਼ ਸ਼ਾਮਲ ਹਨ।

ਇਨ੍ਹਾਂ ਜ਼ਿਲਿਆਂ ਦੇ ਆਰ. ਸੀ. ਤੇ ਅਸਟੇਟ ਅਫ਼ਸਰ ਬਦਲੇ 

ਲਿਆਕਤ ਅਲੀ ਈ.ਓ. ਜਲੰਧਰ ਤੋਂ ਈ.ਓ. ਖੰਨਾ, ਸ਼ਮੀਮ ਅਹਿਮਦ ਈ.ਓ./ਐੱਸ.ਓ. ਮੁੱਖ ਦਫ਼ਤਰ ਨੂੰ ਈ.ਓ. ਜਲੰਧਰ, ਈ.ਓ. ਸੰਗਰੂਰ ਬਹਾਰ ਅਹਿਮਦ ਨੂੰ ਈ.ਓ. ਰੋਪੜ, ਮੁੱਖ ਦਫ਼ਤਰ ਤੋਂ ਨਰੇਸ਼ ਕੁਮਾਰ ਛਾਬੜਾ ਨੂੰ ਈ.ਓ. ਸੰਗਰੂਰ ਅਤੇ ਮਾਲੇਰਕੋਟਲਾ, ਮੁਹੰਮਦ ਅਲੀ ਆਰ. ਸੀ. ਬਠਿੰਡਾ ਨੂੰ ਕਾਰਜਕਾਰੀ ਈ.ਓ. ਬਠਿੰਡਾ, ਈ.ਓ. ਬਠਿੰਡਾ ਮੁਹੰਮਦ ਆਸਿਫ਼ ਨੂੰ ਈ.ਓ. ਫਰੀਦਕੋਟ, ਸਰਬਜੀਤ ਸਿੰਘ ਆਰ.ਸੀ. ਨੂੰ ਕਾਰਜਕਾਰੀ ਈ.ਓ., ਈ.ਓ. ਫਰੀਦਕੋਟ ਹਾਰੂਨ ਰਸ਼ੀਦ ਖ਼ਾਨ ਨੂੰ ਈ.ਓ. ਫ਼ਿਰੋਜ਼ਪੁਰ, ਮੋਹਾਲੀ/ਰਾਜਪੁਰਾ ਤੋਂ ਈ.ਓ. ਅਹਿਸਾਨ ਚੌਹਾਨ ਨੂੰ ਐਂਟੀ ਐਨਕਰੋਚਮੈਂਟ ਸੈੱਲ ਹੈੱਡ ਆਫ਼ਿਸ, ਐਨਕਰੋਚਮੈਂਟ ਸੈੱਲ ਤੋਂ ਮੋਹਾਲੀ/ਰਾਜਪੁਰਾ ਤੋਂ ਅਮਿਤ ਕੁਮਾਰ ਵਾਲੀਆ, ਰਣਜੀਤ ਕੁਮਾਰ ਨੂੰ ਐੱਲ. ਸੀ. ਫਿਰੋਜ਼ਪੁਰ ਤੋਂ ਆਰ.ਸੀ. ਅੰਮ੍ਰਿਤਸਰ ਦਿਹਾਤੀ ਅਤੇ ਸਬ-ਅਰਬਨ, ਅਨਵਰ ਅਹਿਮਦ ਆਰਸੀ ਰੋਪੜ ਤੋਂ ਆਰਸੀ ਫਿਲੌਰ, ਅਸਦ ਅਨਵਰ ਆਰਸੀ ਫਿਲੌਰ ਤੋਂ ਆਰ.ਸੀ. ਰੋਪੜ ਦਿਹਾਤੀ ਅਤੇ ਸ਼ਹਿਰੀ 'ਚ ਤਬਾਦਲਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, 10ਵੀਂ ’ਚ ਟਾਪਰ ਬਣੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ

ਇਸ ਤੋਂ ਇਲਾਵਾ ਜ਼ਾਕਿਰ ਹੁਸੈਨ ਨੂੰ ਆਰ. ਸੀ. ਅਬੋਹਰ ਤੋਂ ਆਰ.ਸੀ.ਸਮਰਾਲਾ,ਖਲੀਲ ਬਾਬੂ ਨੂੰ ਆਰ.ਸੀ.ਸਮਰਾਲਾ ਤੋਂ ਆਰ.ਸੀ. ਅਬੋਹਰ, ਸਹਿਦੇਵ ਸ਼ਰਮਾ ਨੂੰ ਆਰ. ਸੀ. ਦਸੂਹਾ ਅਤੇ ਮੁਕੇਰੀਆ ਤੋਂ ਆਰ.ਸੀ. ਹੁਸ਼ਿਆਰਪੁਰ, ਜ਼ਕੀ ਅਨਵਰ ਆਰ.ਸੀ. ਹੁਸ਼ਿਆਰਪੁਰ ਤੋਂ ਆਰ.ਸੀ. ਸਮਾਣਾ, ਆਰ.ਸੀ. ਮੂਨਕ, ਆਰ.ਸੀ. ਦਸੂਹਾ ਅਤੇ ਮੁਕੇਰੀਆ ਨੂੰ ਹਮਜ਼ਾ ਸਲਾਮ, ਜਮਾਲ ਦੀਨ ਹੈੱਡ ਆਫਿਸ ਤੋਂ ਆਰਸੀ ਅਰਬਨ ਰੂਰਲ ਅਤੇ ਸਬ-ਅਰਬਨ, ਸ਼ੋਏਬ ਖਾਨ ਆਰ.ਸੀ.ਲੁਧਿਆਣਾ ਦਿਹਾਤੀ ਅਤੇ ਸਬ-ਅਰਬਨ ਤੋਂ ਆਰ.ਸੀ. ਪਟਿਆਲਾ, ਸਲੀਮ ਬਹਾਦਰ ਮੁੱਖ ਦਫ਼ਤਰ ਨੂੰ ਆਰ. ਸੀ. ਜਲੰਧਰ ਦਿਹਾਤੀ, ਰਾਜੇਸ਼ ਕੁਮਾਰ ਨੂੰ ਆਰ.ਸੀ. ਜਲੰਧਰ ਤੋਂ ਆਰ.ਸੀ. ਗੜ੍ਹਸ਼ੰਕਰ, ਦੀਪਕ ਕੁਮਾਰ ਆਰ.ਸੀ. ਗੜ੍ਹਸ਼ੰਕਰ ਨੂੰ ਕਲਰਕ ਲੇਖਾਕਾਰ ਸੈਕਸ਼ਨ ਮੁੱਖ ਦਫਤਰ, ਲਇਕ ਅਹਿਮਦ ਨੂੰ ਮੁੱਖ ਦਫ਼ਤਰ ਤੋਂ ਬਠਿੰਡਾ ਅੱਛਰ ਕੁਮਾਰ ਦੀ ਥਾਂ ’ਤੇ ਛੁੱਟੀ ’ਤੇ ਜਾਣ ਤੋਂ ਬਾਅਦ ਅਮਨ ਅਖਤਰ ਰੋਪੜ ਤੋਂ ਐਂਟੀ-ਇਨਕਰੋਚਮੈਂਟ ਸੈੱਲ ਮੁੱਖ ਦਫ਼ਤਰ ਨਿਯੁਕਤ ਕੀਤਾ ਗਿਆ ਹੈ।

ਐੱਲ. ਐੱਸ. ਏ. ਵੀ ਬਦਲੇ

ਗੁਰਦਾਸਪੁਰ ਦੇ ਮਨਪ੍ਰੀਤ ਸਿੰਘ ਨੂੰ ਜਲੰਧਰ ਦੇ ਨਾਲ ਹੁਸ਼ਿਆਰਪੁਰ ਦੇ ਐੱਲ. ਐੱਸ. ਏ. ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜਲੰਧਰ ਦੇ ਐੱਲ.ਐੱਸ.ਏ. ਅਮਜਦ ਖਾਨ ਨੂੰ ਰੋਪੜ ਤਾਇਨਾਤ ਕੀਤਾ ਗਿਆ ਹੈ। ਫਰੀਦਕੋਟ ਦੇ ਗਜ਼ਲ ਗਰਗ ਨੂੰ ਕਾਨੂੰਨੀ ਸੈਕਸ਼ਨ ਮੁੱਖ ਦਫ਼ਤਰ ਚੰਡੀਗੜ੍ਹ, ਦੀਪਇੰਦਰ ਕੌਰ ਚੰਡੀਗੜ੍ਹ ਤੋਂ ਪਟਿਆਲਾ, ਅਮਜਦ ਅਲੀ ਪਟਿਆਲਾ ਨੂੰ ਫਰੀਦਕੋਟ ਦੇ ਨਾਲ ਐੱਲ. ਐੱਸ. ਏ. ਬਠਿੰਡਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਮੁਹੰਮਦ ਹੈਰਿਸ ਖਾਨ ਰੋਪੜ ਤੋਂ ਗੁਰਦਾਸਪੁਰ, ਰਾਹੁਲ ਨਰੂਲਾ ਫਾਜ਼ਿਲਕਾ ਨੂੰ ਫਿਰੋਜ਼ਪੁਰ ਦੇ ਨਾਲ ਫਾਜ਼ਿਲਕਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- 8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ ਮਾਊਂਟ ਕਿਸਕਿਆਸਕੋ ਚੋਟੀ, ਲਹਿਰਾਇਆ ਤਿਰੰਗਾ

ਜ਼ਿਕਰਯੋਗ ਹੈ ਕਿ ਜਦੋਂ ਤੋਂ ਐੱਮ. ਐੱਫ. ਫਾਰੂਕੀ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਬਣੇ ਹਨ, ਉਦੋਂ ਤੋਂ ਹੀ ਬੋਰਡ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰ ਰਿਹਾ ਹੈ। ਐੱਮ. ਐੱਫ. ਫਾਰੂਕੀ ਨੇ ਬੋਰਡ ਦੇ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਦਿਆਂ ਹੀ ਜਿੱਥੇ ਬੋਰਡ ਦੇ ਅਧਿਕਾਰੀਆਂ ਨੂੰ ਆਮਦਨ ਵਧਾਉਣ ਦੇ ਟੀਚੇ ਦਿੱਤੇ, ਉੱਥੇ ਉਨ੍ਹਾਂ ਨੇ ਪਾਰਦਰਸ਼ਤਾ ਲਿਆਉਣ ਲਈ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਅਹਿਮ ਕਦਮ ਚੁੱਕੇ, ਇਹੀ ਕਾਰਨ ਸੀ ਕਿ ਇਸ ਸਾਲ ਪੰਜਾਬ ਵਕਫ਼ ਬੋਰਡ ਲਈ ਪਹਿਲੀ ਵਾਰ 51 ਰੁਪਏ ਤੋਂ ਵੱਧ ਦਾ ਮਾਲੀਆ ਟੀਚਾ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤੇ ਮੁੰਡਿਆਂ ਨਾਲ ਵਾਪਰਿਆ ਭਾਣਾ, 17 ਸਾਲਾ ਮੁੰਡੇ ਦੀ ਹੋਈ ਮੌਤ

ਹੁਣ ਆਉਣ ਵਾਲੇ ਸਾਲ ਲਈ ਐੱਮ.ਐੱਫ. ਫਾਰੂਕੀ ਨੇ 100 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ ਤਾਂ ਜੋ ਪੰਜਾਬ ਵਕਫ ਬੋਰਡ ਨੂੰ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਮੁਸਲਿਮ ਭਾਈਚਾਰੇ ਦੀ ਬਿਹਤਰੀ ਅਤੇ ਤਰੱਕੀ ’ਤੇ ਖਰਚ ਕੀਤਾ ਜਾ ਸਕੇ ਅਤੇ ਜਿੱਥੇ ਵੀ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਜਾਂ ਉਨ੍ਹਾਂ ਦੀ ਚਾਰਦੀਵਾਰੀ ਦੀ ਲੋੜ ਹੈ, ਉਸ ਨੂੰ ਪੂਰਾ ਕੀਤਾ ਜਾ ਸਕੇ। ਪ੍ਰਸ਼ਾਸਕ ਐੱਮ. ਐੱਫ. ਫਾਰੂਕੀ ਇਸ ਵੇਲੇ ਰਾਜ ’ਚ ਕਬਰਿਸਤਾਨਾਂ ਨੂੰ ਰਾਖਵਾਂ ਕਰਨ ਦੇ ਨਾਲ-ਨਾਲ ਬੋਰਡ ਦੇ ਸਕੂਲਾਂ ’ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਨੂੰ ਪਹਿਲ ਦੇ ਰਹੇ ਹਨ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ’ਚ ਪੰਜਾਬ ਵਕਫ਼ ਬੋਰਡ ਵੱਲੋਂ ਕਈ ਵੱਡੇ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਮੁਸਲਿਮ ਭਾਈਚਾਰੇ ਦਾ ਪੱਧਰ ਹੋਰ ਉੱਚਾ ਹੋਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News