ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਕਾਰ ਅੱਗੇ ਬੇਸਹਾਰਾ ਪਸ਼ੂ ਆਉਣ ਕਾਰਨ 3 ਜ਼ਖ਼ਮੀ
Thursday, Dec 08, 2022 - 02:39 PM (IST)

ਤਪਾ ਮੰਡੀ (ਸ਼ਾਮ,ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਵੇਰੇ ਸਮੇਂ ਗੁਰੂਦੇਵ ਢਾਬੇ ਨੇੜੇ ਵਿਆਹ ਸਮਾਗਮ 'ਚੋਂ ਵਾਪਸ ਆ ਰਹੀ ਕਾਰ ਅੱਗੇ ਬੇਸਹਾਰਾ ਪਸ਼ੂ ਆਉਣ ਕਾਰਨ ਪਰਿਵਾਰ ਦੀਆਂ 2 ਔਰਤਾਂ ਸਮੇਤ 3 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬ-ਡਵੀਜਨਲ ਹਸਪਤਾਲ ਤਪਾ ‘ਚ ਜ਼ੇਰੇ ਇਲਾਜ ਨਸੀਬ ਸਿੰਗਲਾ ਪੁੱਤਰ ਪ੍ਰਵੀਨ ਸਿੰਗਲਾ ਵਾਸੀ ਮਾਡਲ ਟਾਊਨ ਪਤਨੀ ਦੀਪਸਿਖਾ ਅਤੇ ਭਰਜਾਈ ਅੰਕਿਤ ਸਿੰਗਲਾ ਆਪਣੇ ਸਕੇ ਸਬੰਧੀਆਂ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਤਪਾ ਆ ਰਹੇ ਸੀ।
ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਜ਼ਖ਼ਮੀ ਹੋਏ ਫ਼ੌਜੀ ਜਵਾਨ ਨੇ ਤੋੜਿਆ ਦਮ, 4 ਭੈਣਾਂ ਦਾ ਇਕਲੌਤਾ ਭਰਾ ਸੀ ਜਗਸੀਰ ਸਿੰਘ
ਇਸ ਦੌਰਾਨ ਜਦੋਂ ਉਹ ਤਪਾ ਨਜ਼ਦੀਕ ਗੁਰੂਦੇਵ ਢਾਬੇ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਅੱਗੇ ਬੇਸਹਾਰਾ ਪਸ਼ੂ ਆਉਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਡਿਵਾਈਡਰ ਨੂੰ ਤੋੜਦੀ ਹੋਈ ਕਾਰ ਦੂਸਰੇ ਪਾਸੇ ਖਤਾਨਾਂ 'ਚ ਜਾ ਡਿੱਗੀ। ਕਾਰ ‘ਚ ਸਵਾਰ ਦੋਵੇਂ ਔਰਤਾਂ ਸਣੇ ਤਿੰਨੋਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਸਿਵਲ ਹਸਪਤਾਲ ਤਪਾ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਛੁੱਟੀ ਦੇ ਦਿੱਤੀ ਹੈ ਪਰ ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।