ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, CM ਮਾਨ ਨੇ ਕੀਤਾ ਐਲਾਨ

06/09/2023 2:36:01 PM

ਮਾਲੇਰਕੋਟਲਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮਾਲੇਰਕੋਟਲਾ ਦੇ ਤੋਲੇਵਾਲ ਵਿਖੇ ਰੀਜਨਲ ਡਰਾਈਵਿੰਗ ਟਰੇਨਿੰਗ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਮਾਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਮਰਗੜ੍ਹ ਸ਼ਹੀਦਾਂ, ਇਨਕਲਾਬੀ ਲੋਕਾਂ ਦੀ ਧਰਤੀ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਰੀਜਨਲ ਡਰਾਈਵਿੰਗ ਟਰੇਨਿੰਗ ਕੇਂਦਰ ਬਹੁਤ ਡਿਜੀਟਲ ਅਤੇ ਅਪਡੈਟ ਹੈ ਕਿਉਂਕਿ ਜ਼ਮਾਨੇ ਮੁਤਾਬਕ ਚਲਣਾ ਪਓਗਾ ਤੇ ਸਮੇਂ ਦੇ ਹਾਣੀ ਬਣਨਾ ਪਓਗਾ। ਮਾਨ ਨੇ ਆਖਿਆ ਕਿ ਸੜਕਾਂ ਵੱਡੀਆਂ ਹੋਣ ਨਾਲ ਗੱਡੀਆਂ ਦੀ ਰਫ਼ਤਾਰ ਤੇਜ਼ ਹੋ ਗਈ ਤੇ ਟਰੈਫਿਕ 'ਚ ਵਾਧਾ ਹੋ ਗਿਆ। ਜਿਸ ਕਾਰਨ ਆਏ ਦਿਨ ਅਜਿਹੇ ਦਰਦਨਾਕ ਸੜਕ ਹਾਦਸੇ ਵਾਪਰਦੇ ਹਨ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਨੇ ਫਿੱਕੀ ਪਾਈ ਵਤਨ ਪ੍ਰਸਤੀ, ਵਿਦੇਸ਼ ਜਾਣ ਦੀ ਹੋੜ ’ਚ ਵਧੀ ਮਨੁੱਖੀ ਸਮੱਗਲਿੰਗ

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੰਜਾਬੀ ਕਮੇਡੀਅਨ ਜਸਪਾਲ ਭੱਟੀ ਦੀ ਸੜਕ ਮੌਤ 'ਤੇ ਪੰਜਾਬ ਸਰਕਾਰ ਨੇ 138 ਖ਼ਤਰਨਾਕ ਮੋੜਾਂ ਜਾਂ ਥਾਵਾਂ ਦੀ ਪਛਾਣ ਕੀਤੀ ਸੀ ਪਰ ਕੀਤਾ ਕੁਝ ਨਹੀਂ ਤੇ ਜੇਕਰ ਉਹ 138 ਮੋੜ ਠੀਕ ਕਰ ਦਿੱਤੇ ਜਾਣ ਤਾਂ ਕਈਆਂ ਜਾਨਾਂ ਬਚ ਜਾਣਗੀਆਂ। ਮੈਂ ਸਾਰਾ ਦੋਸ਼ ਡਰਾਈਵਿਰਾਂ ਨੂੰ ਨਹੀਂ ਦੇ ਰਿਹਾ ਤੇ ਸਰਕਾਰ ਵੀ ਇਸ ਚੀਜ਼ ਦੀ ਜ਼ਿੰਮੇਵਾਰੀ ਸਮਝਦੇ ਹਾਂ। ਪੰਜਾਬ ਸਰਕਾਰ ਉਹ 138 ਖ਼ਤਰਨਾਕ ਮੋੜ, ਫਿਰ ਚਾਹੇ ਉਸ ਲਈ ਜ਼ਮੀਨ ਵੀ ਐਕਵਾਇਰ ਕਰਨੀ ਪਵੇਗੀ ਸਰਕਾਰ ਕਰੇਗੀ ਪਰ ਉਹ ਮੋੜ ਠੀਕ ਕੀਤੇ ਜਾਣਗੇ। ਪੁੰਨ ਵਾਲਾ ਕੰਮ ਹੈ ਤੇ ਪਤਾ ਨਹੀਂ ਇਸ ਨਾਲ ਕਿੰਨੀਆਂ ਜਾਨਾਂ ਬਚਣਗੀਆਂ। ਇਕ ਦਿਨ ਦਾ ਟਰੇਨਿੰਗ ਸੈਂਟਰ ਹੈ, ਜਿਸ 'ਚ ਪਤਾ ਲੱਗੇਗਾ ਕਿ ਗੱਡੀ ਕਿਵੇਂ ਕੰਟਰੋਲ ਕਰਨੀ ਹੈ।

ਇਹ ਵੀ ਪੜ੍ਹੋ- ਵਿਦੇਸ਼ਾਂ 'ਚ ਪੰਜਾਬੀ ਕੁੜੀਆਂ ਦੇ ਹੋ ਰਹੇ ਸੋਸ਼ਣ ਨੂੰ ਲੈ ਕੇ ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ

ਪੰਜਾਬ ਸਰਕਾਰ ਨਵੀਂ ਪੁਲਸ ਫੋਰਸ ਬਣਾ ਰਹੀ ਹੈ, ਜਿਸ ਦਾ ਨਾਮ ਹੈ ਸੜਕ ਸੁਰੱਖਿਆ ਫੋਰਸ (ਐੱਸ. ਐੱਸ. ਐੱਫ.) ਤੇ ਉਹ ਸੜਕ 'ਤੇ ਹੀ ਰਹੇਗੀ। ਸਰਕਾਰ ਉਨ੍ਹਾਂ ਨੂੰ ਸ਼ਾਨਦਾਰ ਗੱਡੀਆਂ ਦੇਵੇਗੀ, ਜਿਸ ਦਾ ਰੰਗ ਵੱਖ ਹੋਣਗੇ ਤੇ ਵਰਦੀ ਉਨ੍ਹਾਂ ਦੀ ਵੱਖ ਰੰਗ ਦੀ ਹੋਵੇਗੀ ਤੇ ਉਹ ਸੜਕਾਂ 'ਤੇ ਹੀ ਹਰ ਵੇਲੇ ਰਹਿਣਗੇ। ਚਲਾਣ ਵੀ ਸੜਕ ਸੁਰੱਖਿਆ ਫੋਰਸ ਕਰੇਗੀ ਤੇ ਇਸ ਨਾਲ ਪੰਜਾਬ ਪੁਲਸ ਦਾ ਬੋਝ ਬਹੁਤ ਘੱਟ ਹੋ ਜਾਵੇਗਾ ਅਤੇ ਰੁਜ਼ਗਾਰ ਤੇ ਨੌਕਰੀਆਂ ਪੈਦਾ ਹੋਣਗੀਆਂ। ਮਾਨ ਨੇ ਦੱਸਿਆ ਕਿ ਜੇਕਰ ਕਿਸੇ ਗੱਡੀ ਸੜਕ 'ਤੇ ਖ਼ਰਾਬ ਵੀ ਹੋ ਜਾਂਦੀ ਹੈ ਤਾਂ ਐੱਸ. ਐੱਸ. ਐੱਫ. ਉਸਦੀ ਵੀ ਸਹਾਇਤਾ ਕਰਨਗੇ। 

ਇਹ ਵੀ ਪੜ੍ਹੋ- ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ BJP ਨੇ ਉਲੀਕੀ ਵੱਡੀ ਰਣਨੀਤੀ, ਪੰਜਾਬ 'ਚ ਦੋ ਵਿਸ਼ਾਲ ਰੈਲੀਆਂ ਕਰਨਗੇ ‘ਸ਼ਾਹ’

ਮਾਨ ਨੇ ਦੱਸਿਆ ਆਪਣੇ ਲੋਕ ਸਭਾ ਮੈਂਬਰ ਦੇ ਕਾਰਜਕਾਲ ਦੌਰਾਨ ਮੈਂ Members Reference Service ਦਾ ਡਾਟਾ ਕਢਵਾਇਆ ਸੀ। ਇਸ ਡਾਟੇ 'ਚ ਮੈਂ ਇਹ ਪੁੱਛਿਆ ਸੀ ਕਿ ਹਰ ਸੂਬੇ 'ਚ ਕਿੰਨੀਆਂ ਮੌਤਾਂ ਸੜਕ ਹਾਦਸਿਆਂ ਨਾਲ ਹੁੰਦੀਆਂ ਹਨ। ਫਿਰ ਜਦੋਂ ਉਹ ਡਾਟਾ ਹਾਸਲ ਹੋਇਆ ਤਾਂ ਪਤਾ ਲੱਗਾ ਕਿ ਇਕ ਦਾਨ 'ਚ ਸਭ ਤੋਂ ਵੱਧ ਮੌਤਾਂ ਪੰਜਾਬ 'ਚ ਹੁੰਦੀਆਂ ਹਨ ਤੇ ਇਸ ਦਾ ਮੈਨੂੰ ਬਹੁਤ ਦੁੱਖ ਲੱਗਾ। ਸਰਕਾਰ ਦੇ ਡਾਟੇ ਮੁਤਾਬਕ 14 ਮੌਤਾਂ ਹੁੰਦੀਆਂ ਤੇ 70 ਤੋਂ 80 ਵਿਅਕਤੀ ਸੜਕ ਹਾਦਸੇ ਜ਼ਖ਼ਮੀ ਹੁੰਦੇ ਹਨ ਪਰ ਇਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਟੋਲ ਪਲਾਜ਼ਾ ਨੂੰ 20 ਰੁਪਏ ਵੱਧ ਵਸੂਲਣੇ ਪਏ ਮਹਿੰਗੇ, ਲੱਗਾ ਮੋਟਾ ਜੁਰਮਾਨਾ

ਮਾਨ ਨੇ ਆਖਿਆ ਕਿ ਸਿਮਟਮ 'ਚ ਘਾਟ ਰਹਿਣ ਕਾਰਨ ਅਜਿਹੀਆਂ ਮੌਤਾਂ ਹੁੰਦੀਆਂ ਹਨ। ਮਾਨ ਨੇ ਕਿਹਾ ਕਿ ਮੈਂ ਸਾਰੇ ਦੇਸ਼ਾਂ ਦੇ ਟਰੈਫਿਕ ਸਿਮਟਮ ਦੇਖੇ ਹਨ ਤੇ ਜੇਕਰ ਉੱਥੇ ਕੋਈ ਸੜਕ ਹਾਦਸਾ ਵਾਪਰਦਾ ਹੈ ਤਾਂ ਬਾਹਰਲੇ ਦੇਸ਼ ਉਸ ਦੀ ਖੌਖ ਕਰਦੇ ਹਨ ਕਿ ਇਹ ਹਾਦਸਾ ਕਿਵੇਂ ਹੋਇਆ ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਵਾਪਰੇ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅਜਿਹੇ ਹੀ ਟਰੇਨਿੰਗ ਸੈਂਟਰ ਹੋਰ ਖੋਲ੍ਹੇ ਜਾਣਗੇ ਤਾਂ ਜੋ ਡਰਾਈਵਰ ਨੂੰ ਪਤਾ ਹੋਵੇ ਕਿ ਉਹ ਖ਼ੁਦ ਵੀ ਬਹੁਤ ਸਾਰੀ ਜ਼ਿੰਮੇਵਾਰੀ ਲੈ ਕੇ ਤੁਰਿਆ ਹੈ ਤੇ ਸਾਹਮਣੇ ਵਾਲਾ ਵੀ। ਡਰਾਈਵਿੰਗ ਦਾ ਇਕੋ ਨਿਯਮ ਹੈ ਕਿ ਚਾਰੇ ਪਾਸੋ ਤੋਂ ਆ ਰਹੇ ਵਿਅਕਤੀ ਤੁਹਾਨੂੰ ਮਾਰਨ ਆ ਰਹੇ ਹਨ ਤੇ ਤੁਸੀਂ ਖ਼ੁਦ ਵੀ ਉਨ੍ਹਾਂ ਕੋਲੋਂ ਬਚਣਾ ਹੈ ਅਤੇ ਬਾਕੀਆਂ ਨੂੰ ਵੀ ਬਚਾਉਣਾ ਹੈ। ਇਹ ਚੀਜ਼ਾਂ ਬਦਲਣੀਆਂ ਪੈਣਗੀਆਂ। ਮਾਨ ਨੇ ਆਖਿਆ ਕਿ ਮੈਂ ਆਪਣੇ ਡਰਾਈਵਰ ਨੂੰ ਹਮੇਸ਼ਾ ਇਕ ਹੀ ਗੱਲ ਕਹਿੰਦਾ ਹੈ ਕਿ ਉਸਨੂੰ ਡਰਾਈਵਿੰਗ ਕਰਦੇ ਜਿੱਥੇ ਵੀ ਨੀਂਦ ਆਉਂਦੀ ਹੈ, ਗੱਡੀ ਰੋਕ ਕੇ ਇਕ ਘੰਟਾ ਸੋ ਜਾਵੇ। ਸ਼ੋਅ ਕਰਨ ਵਾਲਿਆਂ ਤੋਂ ਮੁਆਫੀ ਮੰਗ ਲਵਾਂਗੇ ਪਰ ਜ਼ਿੰਦਗੀ ਮੁੜ ਤੋਂ ਨਹੀਂ ਮਿਲਣੀ। ਇਸ ਲਈ ਨੀਂਦ ਦੌਰਾਨ ਹੋਣ ਵਾਲੀਆਂ ਘਟਨਾਵਾਂ ਲਈ ਵਿਦੇਸ਼ਾਂ ਨੇ ਵਿਸ਼ੇਸ਼ ਸਮਟਿਮ ਬਣਾ ਦਿੱਤੇ ਹਨ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News