ਲਾਪਤਾ ਹੋਏ ਨੌਜਵਾਨ ਦਾ ਹਫਤੇ ਮਗਰੋਂ ਵੀ ਨਾ ਲੱਗਾ ਕੋਈ ਥਹੁ-ਪਤਾ
Saturday, Aug 17, 2024 - 05:12 PM (IST)
ਰੂਪਨਗਰ (ਵਿਜੇ ਸ਼ਰਮਾ) : ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਨੌਜਵਾਨ ਘਰ ਨਹੀਂ ਪਹੁੰਚਿਆ ਅਤੇ ਇਕ ਹਫਤੇ ਤੋਂ ਬਾਅਦ ਵੀ ਉਸਦਾ ਕੋਈ ਸੁਰਾਗ ਨਹੀਂ ਲੱਗਿਆ ਜਿਸ ਕਾਰਨ ਪਰਿਵਾਰਕ ਮੈਬਰਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਪਰਿਵਾਰ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ। ਇਸ ਸਬੰਧ ਵਿਚ ਡੀ.ਐੱਸ.ਪੀ. ਰੂਪਨਗਰ ਹਰਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਜਸਮੀਤ ਸਿੰਘ 11 ਅਗਸਤ 2024 ਨੂੰ ਰਾਤ 9:30 ਵਜੇ ਸਗੁਨ ਢਾਬਾ ਰੂਪਨਗਰ ਨੇੜੇ ਸਥਿਤ ਆਪਣੀ ਦੁਕਾਨ ਬੰਦ ਕਰਕੇ ਵਾਪਸ ਨਹੀਂ ਆਇਆ ਜਿਸ ਕਾਰਨ ਜਸਮੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਜਸਮੀਤ ਸਿੰਘ ਨੂੰ ਲੱਭਣ ਲਈ ਪੁਲਸ ਟੀਮ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜਿਆਂ ਜ਼ਿਲ੍ਹਿਆਂ ਦੀ ਪੁਲਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਡੀ.ਐੱਸ.ਪੀ. ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਜਸਮੀਤ ਸਿੰਘ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਇਸਦੀ ਸੂਚਨਾ ਪੁਲਸ ਨੂੰ ਤੁਰੰਤ ਦਿੱਤੀ ਜਾਵੇ।