ਹੈਰੋਇਨ ਸਮੇਤ ਨੌਜਵਾਨ ਕਾਬੂ
Thursday, Oct 09, 2025 - 05:41 PM (IST)

ਬੰਗਾ (ਰਾਕੇਸ਼ ਅਰੋੜਾ) : ਥਾਣਾ ਸਿਟੀ ਬੰਗਾ ਪੁਲਸ ਵੱਲੋਂ 2 ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਐੱਸ. ਐੱਚ. ਓ. ਐੱਸ. ਆਈ. ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਵਿਜੈ ਕੁਮਾਰ ਸਮੇਤ ਪੁਲਸ ਪਾਰਟੀ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਸਰਕਾਰੀ ਗੱਡੀ ’ਤੇ ਸਵਾਰ ਹੋ ਕੇ ਬੱਸ ਸਟੈਂਡ ਬੰਗਾ ਤੋਂ ਹੁੰਦੇ ਹੋਏ ਹੱਪੋਵਾਲ ਰੋਡ ਸਾਈਡ ਨੂੰ ਜਾ ਰਹੇ ਸਨ। ਉਨ੍ਹਾਂ ਦੱਸਿਆ ਜਦੋ ਉਨ੍ਹਾਂ ਦੀ ਪੁਲਸ ਪਾਰਟੀ ਹੱਪੋਵਾਲ ਸੂਆ ਪੁਲੀ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਦੀ ਗੱਡੀ ਨੂੰ ਆਉਂਦਾ ਵੇਖ ਘਬਰਾ ਗਿਆ ਤੇ ਉਸ ਨੇ ਇਕਦਮ ਆਪਣੇ ਹੱਥ ਵਿਚ ਫੜਿਆ ਇਕ ਲਿਫਾਫਾ ਉੱਥੇ ਨਜ਼ਦੀਕ ਉੱਘੇ ਘਾਹ ਫੂਸ ਵੱਲ ਨੂੰ ਸੁੱਟ ਦਿੱਤਾ ਅਤੇ ਆਪ ਤੇਜ਼ੀ ਨਾਲ ਪਿਛਾਂਹ ਨੂੰ ਚੱਲ ਪਿਆ।
ਇਸ ਨੂੰ ਏ. ਐੱਸ. ਆਈ. ਨੇ ਸ਼ੱਕ ਦੇ ਆਧਾਰ ’ਤੇ ਗੱਡੀ ਰੋਕ ਉਸ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਸ਼ੁਰੂਆਤੀ ਜਾਂਚ ਦੌਰਾਨ ਉਕਤ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜਗਜੀਤ ਸਿੰਘ ਨਿਵਾਸੀ ਖਮਾਚੋਂ ਵਜੋਂ ਹੋਈ। ਉਨ੍ਹਾਂ ਦੱਸਿਆ ਜਦੋ ਪੁਲਸ ਪਾਰਟੀ ਵੱਲੋਂ ਉਸ ਵੱਲੋਂ ਘਾਹ ਫੂਸ ਵੱਲ ਸੁੱਟੇ ਲਿਫਾਫੇ ਨੂੰ ਚੁੱਕ ਉਸ ਦੀ ਜਾਂਚ ਕੀਤੀ ਤਾਂ ਉਸ ਵਿਚੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੋਂ ਬਾਅਦ ਉਕਤ ਨੂੰ ਥਾਣੇ ਲਿਆਂਦਾ ਗਿਆ ਤੇ ਉਸ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੂਰੂ ਕਰ ਦਿੱਤੀ ਜਿਸ ਨੂੰ ਅੱਜ ਡਾਕਟਰੀ ਜਾਂਚ ਉਪੰਰਤ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।