450 ਗਰਾਮ ਹੈਰੋਇਨ ਸਮੇਤ ਵਿਦੇਸ਼ੀ ਲੜਕੀ ਕਾਬੂ

Wednesday, Dec 19, 2018 - 05:42 PM (IST)

450 ਗਰਾਮ ਹੈਰੋਇਨ ਸਮੇਤ ਵਿਦੇਸ਼ੀ ਲੜਕੀ ਕਾਬੂ

ਜਲੰਧਰ (ਕਮਲੇਸ਼)— ਜਲੰਧਰ ਦਿਹਾਤੀ ਪੁਲਸ ਵੱਲੋਂ ਜ਼ਿੰਬਾਵੇ ਦੀ ਲੜਕੀ ਨੂੰ 450 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਲੜਕੀ ਦੀ ਪਛਾਣ ਅਲੀਸ਼ਾ ਮੋਸਾਸ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਦਿੱਲੀ ਦੇ ਇਕ ਤਸਕਰ ਤੋਂ ਹੈਰੋਇਨ ਲਿਆ ਕੇ ਫਿਲੌਰ 'ਚ ਸਪਲਾਈ ਕਰਦੀ ਸੀ, ਜਿਸ ਦੇ ਬਦਲੇ ਉਸ ਨੂੰ 10 ਹਜ਼ਾਰ ਰੁਪਏ ਪ੍ਰਤੀ ਡਿਲੀਵਰੀ ਮਿਲਦੇ ਸਨ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਸੀ.ਆਈ.ਏ. ਸਟਾਫ ਨੇ ਪੁਲਸ ਪਾਰਟੀ ਦੇ ਨਾਲ ਫਿਲੌਰ ਬੱਸ ਸਟੈਂਡ ਨੇੜੇ ਨਾਕਾਬੰਦੀ ਕੀਤੀ ਹੋਈ ਸੀ। 

ਇਸੇ ਦੌਰਾਨ ਲੁਧਿਆਣਾ ਤੋਂ ਆ ਰਹੀ ਬੱਸ ਦੀ ਤਲਾਸ਼ੀ ਲਈ ਗਈ ਤਾਂ ਇਸ ਵਿਦੇਸ਼ੀ ਲੜਕੀ ਕੋਲੋਂ 450 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਲੜਕੀ ਆਪਣੇ ਸੈਂਡਲਾਂ 'ਚ ਹੈਰੋਇਨ ਲੁਕਾ ਕੇ ਲਿਜਾ ਰਹੀ ਸੀ। ਫਿਲਹਾਲ ਕਾਬੂ ਲੜਕੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


author

shivani attri

Content Editor

Related News