ਸ੍ਰੀ ਆਨੰਦਪੁਰ ਸਾਹਿਬ ''ਚ ਹੋਈ ਦਿਲ ਦਹਿਲਾਉਣ ਵਾਲੀ ਵਾਰਦਾਤ, ਪੂਰੇ ਪਿੰਡ ''ਚ ਛਾਇਆ ਮਾਤਮ (ਵੀਡੀਓ)

08/21/2016 4:59:49 PM

ਸ੍ਰੀ ਆਨੰਦਪੁਰ ਸਾਹਿਬ : ਘਰੋਂ ਮੰਦਰ ਜਾਣ ਦਾ ਕਹਿ ਕੇ ਗਏ ਇਕ ਨੌਜਵਾਨ ਨੇ ਖੂਹ ''ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਦਬਕੇੜਾ ਦੀ ਹੈ, ਜਿਥੇ ਰਾਣੂੰ ਨਾਂ ਦੇ ਨੌਜਵਾਨ ਨੇ ਆਪਣੇ ਗਲੇ ਵਿਚ ਰੱਸੀ ਬੰਨ੍ਹ ਕੇ 150 ਫੁੱਟ ਡੂੰਘੇ ਖੂਹ ਵਿਚ ਛਾਲ ਮਾਰ ਦਿੱਤੀ। ਇਸ ਖਬਰ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ''ਚ ਮਾਤਮ ਛਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ''ਤੇ ਪਹੁੰਚੀ ਪੁਲਸ ਅਤੇ ਰੈਸਕਿਊ ਟੀਮ ਨੇ ਲਾਸ਼ ਨੂੰ ਖੂਹ ''ਚੋਂ ਬਾਹਰ ਕੱਢਿਆ।
ਉਕਤ ਨੌਜਵਾਨ ਵਲੋਂ ਇਹ ਕਦਮ ਕਿਉਂ ਚੱਕਿਆ ਗਿਆ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ ''ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ। ਪੁਲਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News