ਨਿੱਕੀ ਜਿਹੀ ਬਾਤ ਦਾ ਬਣਿਆ ਬਤੰਗੜ, XUV ’ਚ ਆਏ ਵਿਅਕਤੀ ਨੇ ਰਿਕਸ਼ਾ ਵਾਲੇ ਨੂੰ ਮਾਰ ’ਤੀ ਗੋਲ਼ੀ

Tuesday, Sep 06, 2022 - 06:26 PM (IST)

ਨਿੱਕੀ ਜਿਹੀ ਬਾਤ ਦਾ ਬਣਿਆ ਬਤੰਗੜ, XUV ’ਚ ਆਏ ਵਿਅਕਤੀ ਨੇ ਰਿਕਸ਼ਾ ਵਾਲੇ ਨੂੰ ਮਾਰ ’ਤੀ ਗੋਲ਼ੀ

ਅੰਮ੍ਰਿਤਸਰ (ਹਰਮੀਤ) : ਥਾਣਾ ਡੀ-ਡਵੀਜ਼ਨ ਨੇੜੇ ਕਾਰ ਸਵਾਰ ਅਤੇ ਰਿਕਸ਼ਾ ਚਾਲਕ ਦਰਮਿਆਨ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕਾਰ ਸਵਾਰਾਂ ਨੇ ਰਿਕਸ਼ਾ ਚਾਲਕ ਨੂੰ ਗੋਲ਼ੀ ਮਾਰ ਦਿੱਤੀ। ਘਟਨਾ ਬੇਰੀ ਗੇਟ ਚੌਕ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਸਾਹਿਲ ਨਾਮ ਦਾ ਸ਼ਖਸ ਜੋ ਕਿ ਈ-ਰਿਕਸ਼ਾ ਚਲਾਉਂਦਾ ਸੀ, ਉਹ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਅਚਾਨਕ ਐਕਸ. ਯੂ. ਵੀ ਗੱਡੀ ’ਤੇ ਸਵਾਰ ਇਕ ਸ਼ਖਸ ਜਿਸ ਨੇ ਅਚਾਨਕ ਹੀ ਉਸ ਦੇ ਅੱਗੋਂ ਆਪਣੀ ਕਾਰ ਨੂੰ ਬਿਨਾਂ ਇੰਡੀਕੇਟਰ ਦਿੱਤਿਆਂ ਮੋੜਿਆ ਤਦ ਉਸ ਨੇ ਇਸ ਗੱਲ ਨੂੰ ਲੈ ਕੇ ਕਾਰ ਚਾਲਕ ਨੂੰ ਇੰਡੀਕੇਟਰ ਨਾ ਦੇਣ ਬਾਰੇ ਪੁੱਛਿਆ ਤਾਂ ਕਾਰ ਚਾਲਕ ਨਸ਼ੇ ’ਚ ਧੁੱਤ ਸੀ, ਉਸ ਵੱਲੋਂ ਗਾਲੀ ਗਲੋਚ ਕੀਤਾ ਗਿਆ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਦੀ ਨਵੀਂ ਟਰਾਂਸਪੋਰਟ ਨੀਤੀ ’ਤੇ ਕਲੇਸ਼, ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤੇ ਇਹ ਹੁਕਮ

ਪੀੜਤ ਮੁਤਾਬਕ ਜਦੋਂ ਉਹ ਥਾਣੇ ਵੱਲ ਨੂੰ ਜਾਣ ਲੱਗਾ ਤਾਂ ਕਾਰ ਚਾਲਕ ਵੱਲੋਂ ਆਪਣੀ ਪਿਸਤੌਲ ਕੱਢ ਕੇ ਉਸ ’ਤੇ ਗੋਲ਼ੀ ਚਲਾ ਦਿੱਤੀ ਗਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਜਗ੍ਹਾ ਇਹ ਘਟਨਾ ਹੋਈ, ਉਸ ਤੋਂ ਸਿਰਫ਼ ਸੌ ਮੀਟਰ ਦੀ ਦੂਰੀ ’ਤੇ ਥਾਣਾ ਸੀ। ਪੀੜਤ ਨੇ ਦੱਸਿਆ ਕਿ ਕਾਰ ਚਾਲਕ ਵੱਲੋਂ ਉਸ ਨੂੰ ਕਿਹਾ ਗਿਆ ਕਿ ਉਹ ਬਹੁਤ ਪਾਵਰਫੁੱਲ ਹੈ, ਇੱਥੇ ਕੁਝ ਵੀ ਕਰ ਸਕਦਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਹਿਲ ਨਾਮ ਦੇ ਸ਼ਖਸ ’ਤੇ ਇਕ ਕਾਰ ਚਾਲਕ ਵੱਲੋਂ ਗੋਲੀ ਚਲਾਈ ਗਈ ਹੈ, ਜਿਸ ਨਾਲ ਸਾਹਿਲ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਸਾਹਿਲ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਲਿਆਂਦਾ ਗਿਆ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਫਿਲਹਾਲ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

ਇਹ ਵੀ ਪੜ੍ਹੋ : PGI ਦੇ ਹੈਰਾਨ ਕਰਨ ਵਾਲੇ ਤੱਥ, ਪੰਜਾਬ-ਹਰਿਆਣਾ ਦੇ ਗੱਭਰੂਆਂ ’ਚ ਵਧੀ ਨਾਮਰਦੀ, ਬਜ਼ੁਰਗਾਂ ਦੀ ਸੈਕਸ ਪ੍ਰਤੀ ਰੁਚੀ ਵਧੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News