ਖ਼ੁਸ਼ੀਆਂ 'ਚ ਛਾਇਆ ਮਾਤਮ, ਇਕਲੌਤੇ ਜਵਾਨ ਪੁੱਤ ਦੀ ਮੌਤ ਨੇ ਚੀਰਿਆ ਕਾਲਜਾ, ਟੁੱਟਿਆ ਵੱਡਾ ਸੁਫ਼ਨਾ (ਤਸਵੀਰਾਂ)

Tuesday, Oct 24, 2023 - 10:55 AM (IST)

ਖ਼ੁਸ਼ੀਆਂ 'ਚ ਛਾਇਆ ਮਾਤਮ, ਇਕਲੌਤੇ ਜਵਾਨ ਪੁੱਤ ਦੀ ਮੌਤ ਨੇ ਚੀਰਿਆ ਕਾਲਜਾ, ਟੁੱਟਿਆ ਵੱਡਾ ਸੁਫ਼ਨਾ (ਤਸਵੀਰਾਂ)

ਲੁਧਿਆਣਾ (ਤਰੁਣ) : ਇੱਥੇ ਸਮਰਾਲਾ ਚੌਂਕ ਵਿਖੇ ਬੀਤੀ ਰਾਤ ਕਰੀਬ 10.30 ਵਜੇ ਤੇਜ਼ ਰਫ਼ਤਾਰ ਟਿੱਪਰ ਨੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਨੌਜਵਾਨ ਟਰੱਕ ਹੇਠਾਂ ਕੁਚਲਿਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਜੰਟ ਸਿੰਘ (23) ਵਾਸੀ ਚੰਦਰ ਲੋਕ ਕਾਲੋਨੀ, ਸੁਭਾਸ਼ ਨਗਰ ਜੋਧੇਵਾਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਹੌਲਦਾਰ ਦੇ ਕਤਲ ਮਾਮਲੇ 'ਚ CM ਮਾਨ ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ

PunjabKesari

ਮ੍ਰਿਤਕ ਰਾਤ ਨੂੰ ਚੀਮਾ ਚੌਂਕ ਤੋਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਕਿ ਸਮਰਾਲਾ ਚੌਂਕ 'ਤੇ ਉਸ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ, ਜਿਸ ਮਗਰੋਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਦੀ ਮੌਤ ਨੇ ਪਰਿਵਾਰ ਦਾ ਪੁੱਤ ਨੂੰ ਵਿਦੇਸ਼ ਭੇਜ ਕੇ ਸੈੱਟ ਕਰਨ ਦਾ ਵੱਡਾ ਸੁਫ਼ਨਾ ਟੁੱਟ ਗਿਆ।

ਇਹ ਵੀ ਪੜ੍ਹੋ : ਚਿੰਤਾ ਭਰੀ ਖ਼ਬਰ : ਲੁਧਿਆਣਾ 'ਚ ਇਸ ਬੀਮਾਰੀ ਨੇ ਵਿਗਾੜੇ ਹਾਲਾਤ, ਇਹ ਇਲਾਕੇ ਸਭ ਤੋਂ ਵੱਧ ਸੰਵੇਦਨਸ਼ੀਲ

PunjabKesari

ਇਸ ਘਟਨਾ ਦੇ ਚਸ਼ਮਦੀਦ ਲੋਕਾਂ ਦਾ ਦੋਸ਼ ਹੈ ਕਿ ਟਿੱਪਰ ਨੂੰ ਚਾਲਕ ਕਾਫੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਇਸ ਤੋਂ ਇਲਾਵਾ ਪੁਲਸ ਵੀ ਕਰੀਬ ਇਕ ਘੰਟੇ ਬਾਅਦ ਪੁੱਜੀ, ਜਦੋਂ ਕਿ ਐਂਬੂਲੈਂਸ ਸਵਾ ਘੰਟੇ ਬਾਅਦ ਪੁੱਜੀ।

PunjabKesari

ਇਸ ਘਟਨਾ ਮਗਰੋਂ ਸੜਕ 'ਤੇ ਲੋਕਾਂ ਦੀ ਭਾਰੀ ਭੀੜ ਲੱਗ ਗਈ। ਫਿਲਹਾਲ ਪੁਲਸ ਨੇ ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
PunjabKesari
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News