ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਏ ਨੌਜਵਾਨ ਦੀ ਮੌਤ

Friday, Mar 31, 2023 - 01:21 PM (IST)

ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਏ ਨੌਜਵਾਨ ਦੀ ਮੌਤ

ਡੇਰਾਬੱਸੀ (ਅਨਿਲ) : ਡੇਰਾਬੱਸੀ ਨੇੜਲੇ ਬੀਤੇ ਦਿਨ ਪਿੰਡ ਪੰਡਵਾਲਾ ਵਿਖੇ ਇਕ ਟਰਾਲੀ 'ਚ ਟੈਂਟ ਦਾ ਸਮਾਨ ਲੋਡ ਕਰਦੇ ਸਮੇਂ ਇਕ ਨੌਜਵਾਨ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਕੇ ਬੇਹੋਸ਼ ਹੋ ਗਿਆ। ਉਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 27 ਸਾਲਾ ਅਨੁਜ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਸੂਦਾਬਾਦ ਮੁਜ਼ੱਫਰਨਗਰ ਯੂ. ਪੀ. ਵਜੋਂ ਹੋਈ ਹੈ, ਜੋ ਕਿ ਜਿੰਦਲ ਇੱਟ ਭੱਠਾ ਪਿੰਡ ਸੁੰਦਰ ਡੇਰਾਬੱਸੀ ਵਿਖੇ ਕੰਮ ਕਰਦਾ ਸੀ।

ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਕਪਿਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦੋ ਭਰਾਵਾਂ ਅਨੁਜ ਕੁਮਾਰ ਅਤੇ ਅਰੁਣ ਕੁਮਾਰ ਜਿੰਦਲ ਭੱਠਾ ਪਿੰਡ ਪੰਡਵਾਲਾ ਵਿਖੇ ਟਰੈਕਟਰ ਟਰਾਲੀ ਚਲਾਉਂਦੇ ਹਨ। ਕਪਿਲ ਆਪਣੇ ਭਰਾਵਾਂ ਅਤੇ ਕਈ ਹੋਰ ਸਾਥੀਆਂ ਨਾਲ ਟੈਂਟ ਹਾਊਸ ਤੋਂ ਸਾਮਾਨ ਲੈਣ ਲਈ ਪਿੰਡ ਪੰਡਵਾਲਾ ਗਿਆ ਸੀ, ਜਿੱਥੇ ਉਸ ਦੇ ਭਰਾ ਅਨੁਜ ਨੇ ਟੈਂਟ ਦਾ ਸਾਮਾਨ ਲੋਡ ਕਰਦੇ ਸਮੇਂ ਗਲੀ ’ਚ ਪਈ ਲੋਹੇ ਦੀ ਪਾਈਪ ਨੂੰ ਫੜ੍ਹ ਲਿਆ ਅਤੇ ਪਾਈਪ ਉੱਪਰ ਜਾ ਰਹੀ ਬਿਜਲੀ ਦੀ ਤਾਰ ਦੀ ਲਪੇਟ 'ਚ ਆ ਗਿਆ। ਕਰੰਟ ਲੱਗਣ ਕਾਰਨ ਅਨੁਜ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।


author

Babita

Content Editor

Related News