ਟਾਂਡਾ 'ਚ ਚਿੱਟੇ ਨੇ ਰੋਲ੍ਹ ਦਿੱਤੀ ਜਵਾਨੀ, ਹੁਣ ਇਕ ਹੋਰ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ
Tuesday, Nov 29, 2022 - 11:57 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ) : ਨਸ਼ੇ ਦੇ ਸੌਦਾਗਰਾਂ ਦਾ ਪੱਕਾ ਅੱਡਾ ਬਣੇ ਚੰਡੀਗੜ੍ਹ ਕਾਲੋਨੀ ਇਲਾਕੇ 'ਚ ਇਕ ਹੋਰ ਨੌਜਵਾਨ ਦੀ ਚਿੱਟੇ (ਨਸ਼ੀਲਾ ਪਾਊਡਰ) ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਕੁੱਝ ਦਿਨ ਪਹਿਲਾ ਵੀ ਇਸੇ ਇਲਾਕੇ 'ਚ ਕਲੋਟੀ ਨਗਰ ਵਾਸੀ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੇ ਮਾਮਲੇ 'ਤੇ ਅਜੇ ਪੁਲਸ ਕਾਰਵਾਈ ਕਰ ਹੀ ਰਹੀ ਸੀ ਕਿ ਇਕ ਹੋਰ ਮੌਤ ਨੇ ਹਾਲਾਤ ਬੇਹੱਦ ਗੰਭੀਰ ਹੋਣ ਦੇ ਸਬੂਤ ਦੇ ਦਿੱਤੇ ਹਨ।
ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਮੁੜ ਪਾਕਿਸਤਾਨੀ ਡਰੋਨ ਦੀ ਦਸਤਕ, ਫਾਇਰਿੰਗ ਮਗਰੋਂ ਨਹੀਂ ਸੁਣੀ ਵਾਪਸ ਪਰਤਣ ਦੀ ਆਵਾਜ਼
ਹੁਣ ਨਸ਼ੇ ਦੀ ਭੇਟ ਚੜ੍ਹੇ ਨੌਵਜਾਨ ਦੀ ਪਛਾਣ ਹਰਜੀਤ ਸਿੰਘ (37) ਪੁੱਤਰ ਕਾਬਲ ਰਾਮ ਵਾਸੀ ਢਡਿਆਲਾ ਦੇ ਰੂਪ 'ਚ ਹੋਈ ਹੈ। ਉਸ ਦੀ ਲਾਸ਼ ਚੰਡੀਗੜ੍ਹ ਕਾਲੋਨੀ ਰੇਲਵੇ ਲਾਈਨ ਦੇ ਨਜ਼ਦੀਕ ਮਿਲੀ। ਇਸ ਤੋਂ ਬਾਅਦ ਟਾਂਡਾ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਸ਼ਰੀਕੇ 'ਚ ਲੱਗਦੇ ਭਤੀਜੇ ਇੰਦਰ ਗੋਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਨਸ਼ਾ ਵੇਚਣ ਵਾਲੇ ਅਤੇ ਉਸ ਦੇ ਚਾਚੇ ਦੀ ਮੌਤ ਦਾ ਕਾਰਨ ਬਣਨ ਵਾਲੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਨ੍ਹਾਂ ਦੀ ਪਛਾਣ ਪੁਸ਼ਪਾ ਦੀ ਨੂੰਹ ਵਾਸੀ ਚੰਡੀਗੜ੍ਹ ਕਾਲੋਨੀ, ਰਾਣੀ ਪਤਨੀ ਸੰਨੀ ਵਾਸੀ ਬਸਤੀ ਸਾਂਸੀਆਂ, ਰਾਣੋ ਪਤਨੀ ਰਾਜਾ, ਸੰਨੀ ਪੁੱਤਰ ਰਾਜਾ, ਨਿੱਕੀ ਪਤਨੀ ਲਾਲ ਅਤੇ ਸੰਨੀ ਪੁੱਤਰ ਮੰਗਤ ਰਾਮ ਵਾਸੀ ਚੰਡੀਗੜ੍ਹ ਕਾਲੋਨੀ ਟਾਂਡਾ ਦੇ ਰੂਪ 'ਚ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ