ਬਾਥਰੂਮ ''ਚ ਨਹਾਉਣ ਵੜ੍ਹੇ ਨੌਜਵਾਨ ਦੀ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਮੌਤ

Thursday, Nov 19, 2020 - 09:31 AM (IST)

ਬਾਥਰੂਮ ''ਚ ਨਹਾਉਣ ਵੜ੍ਹੇ ਨੌਜਵਾਨ ਦੀ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਮੌਤ

ਬਨੂੜ (ਗੁਰਪਾਲ) : ਬਨੂੜ ਨੇੜਲੇ ਪਿੰਡ ਮਨੌਲੀ ਸੂਰਤ 'ਚ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਮਨੌਲੀ ਸੂਰਤ ਦੇ ਸੁਖਵੀਰ ਸਿੰਘ ਦਾ 21 ਸਾਲਾ ਨੌਜਵਾਨ ਪੁੱਤਰ ਸੁਖਮਨ ਸਿੰਘ ਉਰਫ਼ ਮਨੀ ਆਪਣੇ ਘਰ 'ਚ ਬਣੇ ਬਾਥਰੂਮ 'ਚ ਨਹਾਉਣ ਲਈ ਵੜਿਆ।

ਇਹ ਵੀ ਪੜ੍ਹੋ : ਪਤਨੀ ਨੇ ਤਲਾਕ ਦਿੱਤੇ ਬਿਨਾ ਕੀਤਾ ਦੂਜਾ ਵਿਆਹ, ਪਹਿਲੇ ਨੇ ਨਵੇਂ ਪਤੀ ਦਾ ਚਾੜ੍ਹਿਆ ਕੁਟਾਪਾ

ਸਰਦੀ ਦਾ ਮੌਸਮ ਹੋਣ ਕਾਰਨ ਨੌਜਵਾਨ ਨੇ ਗੀਜ਼ਰ ਗੈਸ ਨਾਲ ਪਾਣੀ ਗਰਮ ਕੀਤਾ ਤੇ ਜਦੋਂ 20 ਕੁ ਮਿੰਟ ਤੱਕ ਨੌਜਵਾਨ ਨਹਾ ਕੇ ਬਾਹਰ ਨਾ ਨਿਕਲਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਵਾਜ਼ ਮਾਰੀ।

ਇਹ ਵੀ ਪੜ੍ਹੋ : ਵਿਧਵਾ ਜਨਾਨੀ ਵੱਲੋਂ 'ਵਿਧਾਇਕ ਬੈਂਸ' 'ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ ਸਬੰਧੀ ਆਇਆ ਨਵਾਂ ਮੋੜ

ਜਦੋਂ ਉਨ੍ਹਾਂ ਦੀ ਆਵਾਜ਼ ਦਾ ਕੋਈ ਜਵਾਬ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਨੌਜਵਾਨ ਬੇਹੋਸ਼ ਹੋ ਕੇ ਡਿੱਗਾ ਪਿਆ ਸੀ। ਇਸ ਉਪਰੰਤ ਪਰਿਵਾਰਕ ਮੈਂਬਰ ਉਸ ਨੂੰ ਚੁੱਕ ਕੇ ਡਾਕਟਰ ਕੋਲ ਲੈ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਜੇ. ਪੀ. ਨੱਡਾ ਵੱਲੋਂ ਪੰਜਾਬ 'ਚ ਭਾਜਪਾ ਦਫ਼ਤਰਾਂ ਦੇ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਮੁਲਤਵੀ
ਮ੍ਰਿਤਕ ਨੌਜਵਾਨ ਦਸਮੇਸ਼ ਕਾਲਜ ਨਾਭਾ ਸਾਹਿਬ ਵਿਖੇ ਬੀ. ਏ. ਪਹਿਲੇ ਸਾਲ ਦਾ ਵਿਦਿਆਰਥੀ ਸੀ ਤੇ ਬੜੇ ਹਸਮੁੱਖ ਸੁਭਾਅ ਦਾ ਮਾਲਕ ਸੀ। ਇਸ ਘਟਨਾ ਬਾਰੇ ਜਦੋਂ ਪਿੰਡ ਵਾਸੀਆਂ ਪਤਾ ਲੱਗਿਆ ਤਾਂ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।


 


author

Babita

Content Editor

Related News