ਨਵੇਂ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਭੂਪਾਲ ਨੇ ਵੱਡੇ ਫਰਕ ਨਾਲ ਜਿੱਤੀ ਚੋਣ

12/08/2019 7:44:07 PM

ਮਾਨਸਾ,(ਮਿੱਤਲ)- ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਵਿੱਚ ਕੈਪਟਨ ਧੜਾ ਵੱਡੀ ਜਿੱਤ ਹਾਸਿਲ ਕਰ ਗਿਆ ਹੈ। ਹਾਲਾਂਕਿ ਇਹ ਚੋਣਾਂ ਨਿਰਪੱਖ ਤੌਰ ਤੇ ਧੜੇਬੰਦੀ ਨੂੰ ਦੂਰ ਕਰਨ ਲਈ ਕਰਵਾਈਆਂ ਗਈਆਂ ਸਨ। ਪਰ ਚੋਣਾਂ ਦੌਰਾਨ ਯੂਥ ਕਾਂਗਰਸੀਆਂ ਦੀ ਗੁੱਟਬਾਜੀ ਵੀ ਦੇਖਣ ਨੂੰ ਮਿਲੀ। ਜ਼ਿਲ੍ਹਾ ਮਾਨਸਾ ਯੂਥ ਕਾਂਗਰਸ ਪ੍ਰਧਾਨ ਦੀ ਚੋਣ ਚੁਸ਼ਪਿੰਦਰਬੀਰ ਸਿੰਘ ਚਹਿਲ ਭੂਪਾਲ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦੇ ਨੇੜਲੇ ਨੇ 1170 ਵੋਟਾਂ ਲੈ ਕੇ ਜਿੱਤ ਲਈ। ਉਨ੍ਹਾਂ ਤੋਂ ਘੱਟ ਵੋਟਾਂ ਲੈਣ ਵਾਲੇ ਸੁਲੱਖਣ ਸਿੰਘ ਅਤੇ ਧਰਮ ਸਿੰਘ ਨੇ ਜਿਲ੍ਹਾ ਯੂਥ ਕਾਂਗਰਸ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਹ ਜਾਣਕਾਰੀ ਉਤਰਾਖੰਡ ਵਾਸੀ ਅਤੇ ਮਾਨਸਾ ਜ਼ਿਲ੍ਹੇ ਦੇ ਡੀ.ਆਰ.ਓ ਰਾਕੇਸ਼ ਨੇਗੀ ਨੇ ਦਿੰਦਿਆ ਦੱਸਿਆ ਕਿ ਯੂਥ ਜ਼ਿਲ੍ਹਾ ਕਾਂਗਰਸ ਵੋਟਾਂ ਵਿੱਚ ਚੁਸ਼ਪਿੰਦਰਬੀਰ ਸਿੰਘ ਚਹਿਲ ਭੂਪਾਲ ਨੇ 1170 ਜ਼ਿਲ੍ਹਾ ਯੂਥ ਪ੍ਰਧਾਨ ਅਤੇ ਜਿਲ੍ਹਾ ਯੂਥ ਉਪ ਪ੍ਰਧਾਨ ਮਾਨਸਾ ਲਈ ਸੁਲੱਖਣ ਸਿੰਘ ਨੇ 472 ਅਤੇ ਧਰਮ ਸਿੰਘ ਪੰਨੂੰ  ਨੇ 79 ਵੋਟਾਂ ਹਾਸਿਲ ਕੀਤੀਆਂ।  ਇਸ ਤੋਂ ਇਲਾਵਾ ਜਿਲ੍ਹਾ ਜਰਨਲ ਸੈਕਟਰੀ ਵਿੱਚ ਰੁਪਿੰਦਰ ਸਿੰਘ ਨੇ 918, ਰਾਘਵ ਨੇ 595 ਅਤੇ ਕਮਲ ਚੂਨੀਆ ਨੇ 236 ਵੋਟਾਂ ਪ੍ਰਾਪਤ ਕੀਤੀਆਂ, ਜਿਨ੍ਹਾਂ ਨੂੰ ਜ਼ਿਲ੍ਹਾ ਜਰਨਲ ਸੈਕਟਰੀ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਹਲਕਾ ਬੁਢਲਾਡਾ ਤੋਂ ਪ੍ਰਧਾਨ ਕੁਲਦੀਪ ਸਿੰਘ ਨੂੰ 246 ਵੋਟਾਂ ਨੂੰ ਅਤੇ ਹਰਜੀਤ ਸਿੰਘ ਨੂੰ 148 ਵੋਟਾਂ ਨੂੰ ਵਾਈਸ ਪ੍ਰਧਾਨ ਬੁਢਲਾਡਾ,  ਸਰਦੂਲਗੜ੍ਹ ਹਲਕੇ ਦੇ ਪ੍ਰਧਾਨ ਜਗਸੀਰ ਸਿੰਘ ਮੀਰਪੁਰ ਨੂੰ 354, ਹਲਕਾ ਸਰਦੂਲਗੜ੍ਹ ਦੇ ਉਪ ਪ੍ਰਧਾਨ ਅਮਨ ਵਰਮਾ ਨੂੰ 58 ਅਤੇ ਹਲਕਾ ਸਰਦੂਲਗੜ੍ਹ ਦੇ ਉਪ ਪ੍ਰਧਾਨ ਮਨਪ੍ਰੀਤ ਕੌਰ ਨੂੰ 43 ਵੋਟਾਂ ਪਈਆਂ। ਹਲਕਾ ਮਾਨਸਾ ਦੇ ਪ੍ਰਧਾਨ ਰਤਨਵੀਰ ਸਿੰਘ ਨੂੰ 713 ਅਤੇ ਹਲਕਾ ਮਾਨਸਾ ਦੇ ਉਪ ਪ੍ਰਧਾਨ ਗੁਲਾਬ ਸਿੰਘ ਨੂੰ 173 ਵੋਟਾਂ ਪਈਆਂ ਵਾਲਿਆਂ ਨੂੰ ਵੱਖ-ਵੱਖ ਅਹੁਦੇ ਦੇ ਕੇ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਚੁਸ਼ਪਿੰਦਰਬੀਰ ਸਿੰਘ ਭੂਪਾਲ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਯੂਥ ਕਾਂਗਰਸ ਦੀ ਟੀਮ ਨਾਲ ਡੇਰਾ ਬਾਬਾ ਭਾਈ ਗੁਰਦਾਸ ਦੀ ਸਮਾਧ ਤੇ ਮੱਥਾ ਟੇਕਿਆ ਅਤੇ ਡੇਰੇ ਦੇ ਗੱਦੀਨਸੀਨ ਮਹੰਤ ਅਮ੍ਰਿਤ ਮੁਨੀ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਚੁਸ਼ਪਿੰਦਰਬੀਰ ਸਿੰਘ ਭੂਪਾਲ ਨੇ ਕਿਹਾ ਕਿ ਚੋਣਾਂ ਵਿੱਚ ਬੇਸ਼ੱਕ ਵੱਖ-ਵੱਖ ਉਮੀਦਵਾਰ ਚੋਣ ਮੈਦਾਨ ਵਿੱਚ ਆਏ। ਪਰ ਯੂਥ ਕਾਂਗਰਸ ਵਿੱਚ ਸਾਰੇ ਵਰਕਰਾਂ ਦਰਮਿਆਨ ਏਕਤਾ ਬਣੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨਹੀਂ ਰਹਿਣ ਦਿੱਤੀ ਜਾਵੇਗੀ। ਭੂਪਾਲ ਨੇ ਧੰਨਵਾਦ ਕੀਤਾ ਕਿ ਮਾਨਸਾ ਦੇ ਸਾਰੇ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੇ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਨਾਲ ਜਿੱਤ ਦਿਵਾਈ ਹੈ। ਜਿਸ ਦੇ ਉਹ ਹਮੇਸ਼ਾ ਰਿਣੀ ਰਹਿਣਗੇ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਚੁਸ਼ਪਿੰਦਰਬੀਰ ਸਿੰਘ ਭੂਪਾਲ ਪਰਿਵਾਰ ਦੀ ਤੀਜੀ ਪੀੜ੍ਹੀ ਤੋਂ ਪਾਰਟੀ ਪ੍ਰਤੀ ਕੰਮ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਜੁੜ ਕੇ ਇਸ ਜ਼ਿਲ੍ਹੇ ਨੂੰ ਅੱਗੇ ਲੈ ਕੇ ਜਾਣਗੇ।  ਇਸ ਮੌਕੇ ਮਹੰਤ ਅਮ੍ਰਿਤ ਮੁਨੀ ਜੀ ਨੇ ਡੇਰੇ ਵਿਖੇ ਉਨ੍ਹਾਂ ਦਾ ਪਹੁੰਚਣ ਤੇ ਸਨਮਾਨ ਵੀ ਕੀਤਾ। ਇਸ ਮੌਕੇ ਕਾਲਾ ਰੋੜੀ, ਸੰਦੀਪ ਸਿੰਘ ਭੰਗੂ, ਦੀਪਾ ਰਾਏਕੋਟੀਆ, ਅੱਪੀ ਝੱਬਰ, ਗਗਨਦੀਪ ਸਿੱਧੂ, ਮਨਜੀਤ ਸਿੰਘ ਭੂਪਾਲ, ਸਰਪੰਚ ਅਮਰੀਕ ਸਿੰਘ ਭੂਪਾਲ, ਅਮਨ ਗੁਰਵੀਰ ਸਿੰਘ ਸਰਪੰਚ ਝੁਨੀਰ, ਗੁਰਦੀਪ ਸਿੰਘ ਲਖਮੀਰਵਾਲਾ, ਰਣਵੀਰ ਸਿੰਘ ਗੋਬਿੰਦਪੁਰਾ, ਗੁਰਜੰਟ ਸਿੰਘ ਅਤਲਾ, ਕੇਵਲ ਅਕਲੀਆ, ਸਰਪੰਚ ਜਗਦੇਵ ਸਿੰਘ ਘੋਗਾ, ਸਰਪੰਚ ਰਾਜੂ ਅੱਕਾਂਵਾਲੀ, ਕੇ.ਸੀ ਬਾਵਾ ਬੱਛੌਆਣਾ, ਸੁੱਖਾ ਭਾਊ ਸਰਦੂਲਗੜ੍ਹ, ਜਗਰੂਪ ਮੰਢਾਲੀ, ਦਰਸ਼ਨ ਟਾਹਲੀਆਂ, ਜਗਦੀਪ ਬੁਰਜ ਢਿੱਲਵਾਂ, ਸੁੱਖੀ ਭੰਮੇ ਤੋਂ ਇਲਾਵਾ ਹੋਰ ਵੀ ਮੋਹਤਬਰ ਵਿਅਕਤੀ ਮੌਜੂਦ ਸਨ।


Bharat Thapa

Content Editor

Related News