ਤਲਵਾਰਾਂ, ਗੰਡਾਸਿਆਂ ਨਾਲ ਇਕੱਲਾ ਭਿੜ ਗਿਆ ਮੁੰਡਾ, ਲੜਾਈ ਦੀ ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ
Friday, Sep 20, 2024 - 06:11 PM (IST)
ਮੋਗਾ (ਕਸ਼ਿਸ਼) : ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਵਿਖੇ ਇਕ ਮੈਡੀਕਲ ਦੀ ਦੁਕਾਨ ਨੂੰ ਚਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਥੇ ਹੀ ਬਸ ਨਹੀਂ ਕਾਊਂਟਰ ਤੇ ਬੈਠੇ ਵਿਅਕਤੀ ਉੱਪਰ ਲੁਟੇਰਿਆਂ ਨੇ ਤਲਵਾਰਾਂ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ ਅਤੇ ਦੁਕਾਨ ਦੇ ਗੱਲੇ ਵਿਚ ਪਈ ਨਗਦੀ ਅਤੇ ਆਈਫੋਨ ਲੈ ਕੇ ਹੋਏ ਫਰਾਰ ਹੋ ਗਏ। ਲੁੱਟ ਦੀ ਇਹ ਘਟਨਾ ਸੀ. ਸੀ. ਟੀ. ਵੀ ਵਿਚ ਕੈਦ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਵਾਹਨ ਚਾਲਕ ਭੁੱਲ ਨਾ ਕਰਨ ਇਹ ਵੱਡੀ ਗ਼ਲਤੀ, 5000 ਜੁਰਮਾਨਾ ਤੇ ਰੱਦ ਹੋਵੇਗਾ ਲਾਇਸੈਂਸ
ਜਾਣਕਾਰੀ ਦਿੰਦੇ ਹੋਏ ਮੈਡੀਕਲ ਦੀ ਦੁਕਾਨ 'ਤੇ ਬੈਠੇ ਵਿਅਕਤੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸਦੇ ਦੋਸਤ ਜਮਸ਼ੇਰ ਖਾਨ ਨੇ ਹਫਤਾ ਪਹਿਲਾਂ ਹੀ ਦੁਨੇਕੇ ਵਿਖੇ ਨਵੀਂ ਮੈਡੀਕਲ ਦੀ ਦੁਕਾਨ ਸ਼ੁਰੂ ਕੀਤੀ ਸੀ ਅਤੇ ਉਹ ਆਪਣੇ ਦੋਸਤ ਨੂੰ ਮਿਲਣ ਲਈ ਗਿਆ ਸੀ ਉਸਦਾ ਦੋਸਤ ਉਸ ਨੂੰ ਬਿਠਾ ਕੇ ਆਪਣੇ ਘਰ ਸਮਾਨ ਫੜਾਉਣ ਲਈ ਚਲਾ ਗਿਆ ਤਾਂ ਥੋੜੀ ਦੇਰ ਬਾਅਦ ਦੁਕਾਨ ਉੱਪਰ ਚਾਰ ਵਿਅਕਤੀਆਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਮੇਰੇ ਸਿਰ ਵਿਚ ਅਤੇ ਬਾਹਾਂ 'ਤੇ ਗੰਭੀਰ ਸੱਟਾਂ ਲੱਗੀਆਂ ਤੇ ਮੈਂ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਲੁਟੇਰਿਆਂ ਵੱਲੋਂ ਗੱਲੇ ਵਿਚ ਪਏ ਪੈਸੇ ਅਤੇ ਮੇਰਾ ਆਈਫੋਨ ਚੁੱਕ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਸਾਰੀ ਘਟਨਾ ਸੀਸੀਟੀਵ ਵਿਚ ਕੈਦ ਹੋ ਗਈ।
ਇਹ ਵੀ ਪੜ੍ਹੋ : ਐਕਸ਼ਨ 'ਚ ਪੰਜਾਬ ਸਰਕਾਰ, ਬਾਦਲ ਪਰਿਵਾਰ ਦੀਆਂ ਬੱਸਾਂ 'ਤੇ ਹੋ ਗਈ ਵੱਡੀ ਕਾਰਵਾਈ
ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਜਮਸ਼ੇਰ ਖਾਨ ਨੇ ਕਿਹਾ ਕਿ ਉਸਨੇ ਹਫਤਾ ਪਹਿਲਾਂ ਹੀ ਦੁਨੇਕੇ ਪਿੰਡ ਵਿਖੇ ਨਵੀਂ ਦੁਕਾਨ ਸ਼ੁਰੂ ਕੀਤੀ ਹੈ ਅਤੇ ਉਸਦਾ ਦੋਸਤ ਰਾਜੇਸ਼ ਉਸਨੂੰ ਮਿਲਣ ਆਇਆ ਸੀ ਅਤੇ ਮੈਂ ਉਸ ਨੂੰ ਬਿਠਾ ਕੇ ਘਰ ਸਮਾਨ ਦੇਣ ਗਿਆ ਤਾਂ ਮੈਨੂੰ ਪਿੰਡ 'ਚੋਂ ਕਿਸੇ ਦਾ ਫੋਨ ਆਇਆ ਕਿ ਤੇਰੀ ਦੁਕਾਨ ਉਪਰ ਚਾਰ ਲੁਟੇਰਿਆ ਵੱਲੋਂ ਲੁੱਟ-ਖੋਹ ਕੀਤੀ ਗਈ ਅਤੇ ਮੇਰੇ ਦੋਸਤ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਹੈ। ਮੈਂ ਮੌਕੇ 'ਤੇ ਪਹੁੰਚਿਆ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਸਖ਼ਤ ਹੁਕਮ ਹੋਏ ਜਾਰੀ, ਇਨ੍ਹਾਂ ਵਾਹਨਾਂ 'ਤੇ ਹੋਵੇਗੀ ਵੱਡੀ ਕਾਰਵਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8