ਸ਼ਰਮਨਾਕ : ਹਵਸ ਦੇ ਭੁੱਖਿਆਂ ਨੇ ਮੰਦਬੁੱਧੀ ਨੌਜਵਾਨ ਨਾਲ ਕੀਤੀ ਬਦਫੈਲੀ

Saturday, Aug 08, 2020 - 01:53 PM (IST)

ਸ਼ਰਮਨਾਕ : ਹਵਸ ਦੇ ਭੁੱਖਿਆਂ ਨੇ ਮੰਦਬੁੱਧੀ ਨੌਜਵਾਨ ਨਾਲ ਕੀਤੀ ਬਦਫੈਲੀ

ਜਗਰਾਓਂ (ਭੰਡਾਰੀ) : ਇੱਥੇ ਇਕ ਮੰਦਬੁੱਧੀ ਨੌਜਵਾਨ ਨਾਲ 2 ਨੌਜਵਾਨਾਂ ਵੱਲੋਂ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਇਸ ਮਾਮਲੇ ਸਬੰਧੀ ਥਾਣਾ ਸਿਟੀ ਜਗਰਾਓਂ ਦੀ ਪੁਲਸ ਨੇ 2 ਨੌਜਵਾਨਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਗਲੀ 'ਚ ਖੇਡਣ ਗਿਆ ਬੇਟਾ ਘਰ ਨਾ ਮੁੜਿਆ, ਪਾਣੀ ਵਾਲੀ ਹੌਦੀ 'ਚ ਨਜ਼ਰ ਮਾਰਦੇ ਹੀ ਪਿਤਾ ਦੇ ਉੱਡੇ ਹੋਸ਼

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਨਿਧਾਨ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ ਆਕਾਸ਼ਦੀਪ ਦੇ ਪਿਤਾ ਜਗਤਾਰ ਸਿੰਘ ਵਾਸੀ ਅਗਵਾੜ, ਜਗਰਾਓਂ ਨੇ ਬਿਆਨ ਦਰਜ ਕਰਾਏ ਸਨ ਕਿ ਦੋਸ਼ੀ ਬਾਰਾ ਸਿੰਘ ਅਤੇ ਬਲਰਾਜ ਸਿੰਘ ਉਰਫ਼ ਬੱਬੀ ਵਾਸੀ ਅਗਵਾੜ, ਜਗਰਾਓਂ ਉਸ ਦੇ ਮੰਦਬੁੱਧੀ ਬੇਟੇ ਨੂੰ ਬੀਤੀ 3 ਅਗਸਤ ਨੂੰ ਸ਼ਾਮ ਦੇ ਕਰੀਬ 6 ਵਜੇ ਬਹਿਲਾ-ਫੁਸਲਾ ਕੇ ਲੈ ਗਏ ਅਤੇ ਬਲਰਾਜ ਸਿੰਘ ਦੇ ਘਰ ਦੋਹਾਂ ਦੋਸ਼ੀਆਂ ਨੇ ਵਾਰੀ-ਵਾਰੀ ਉਸ ਨਾਲ ਬਦਫੈਲੀ ਕੀਤੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ ਆਫ਼ਤ' ਕਾਰਨ ਵਧੀ ਸਖ਼ਤੀ, 11 ਮਾਰਕਿਟਾਂ 'ਚ ਓਡ-ਈਵਨ ਫਾਰਮੂਲਾ ਲਾਗੂ

ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਉਸ ਦਿਨ ਤੋਂ ਹੀ ਚੁੱਪ ਰਹਿੰਦਾ ਸੀ ਅਤੇ ਉਸ ਨੇ ਦੋਸ਼ੀਆਂ ਵੱਲੋਂ ਧਮਕਾਉਣ ਕਾਰਨ ਪੂਰੀ ਗੱਲ ਨਹੀਂ ਦੱਸੀ ਸੀ। ਉਨ੍ਹਾਂ ਕਿਹਾ ਕਿ ਬਾਅਦ 'ਚ ਉਸ ਦੇ ਜਾਣਕਾਰੀ ਦੇਣ 'ਤੇ ਹੀ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ।


 


author

Babita

Content Editor

Related News