ਕਿਸੇ ਅਜਨਬੀ ਨੂੰ ਆਪਣਾ ਫੋਨ ਡਾਇਲ ਕਰਨ ਲਈ ਨਾ ਦਿਓ, ਨਹੀਂ ਤਾਂ ਪਵੇਗਾ ਪਛਤਾਉਣਾ

Sunday, Mar 05, 2023 - 02:18 AM (IST)

ਮੁੱਲਾਂਪੁਰ ਦਾਖਾ (ਕਾਲੀਆ)-ਸ਼ਾਤਿਰ ਦਿਮਾਗ ਦੇ ਨੌਸਰਬਾਜ਼ ਹੁਣ ਨਵੇਂ ਡਿਜੀਟਲ ਢੰਗ-ਤਰੀਕੇ ਨਾਲ ਤੁਹਾਡਾ ਖਾਤਾ ਖਾਲੀ ਕਰ ਦੇਣਗੇ । ਇਸ ਲਈ ਹੁਣ ਜੇ ਕਿਸੇ ਅਜਨਬੀ ਨੂੰ ਆਪਣਾ ਫੋਨ ਡਾਇਲ ਕਰਨ ਲਈ ਦੇ ਦਿੰਦੇ ਹੋ ਤਾਂ ਹੋ ਜਾਓ ਸਾਵਧਾਨ ! ਕਿਤੇ ਤੁਹਾਡੇ ਨਾਲ ਵੀ ਅਜਿਹਾ ਨਾ ਹੋ ਜਾਵੇ ? ਸੋਸ਼ਲ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਨੌਸਰਬਾਜ਼ ਤੁਹਾਡੇ ਤੋਂ ਕੋਈ ਵੀ ਬਹਾਨਾ ਬਣਾ ਕੇ ਫੋਨਕਾਲ ਕਰਨ ਲਈ ਮੋਬਾਇਲ ਮੰਗਦਾ ਹੈ ਤਾਂ ਤੁਸੀਂ ਤਰਸ ਦੇ ਪਾਤਰ ਬਣ ਕੇ ਉਸ ਨੂੰ ਡਾਇਲ ਕਰਨ ਲਈ ਮੋਬਾਇਲ ਕਦੇ ਨਾ ਦਿਓ । ਜੇਕਰ ਤੁਹਾਨੂੰ ਵਿਅਕਤੀ ਵਾਕਿਆ ਹੀ ਮਜਬੂਰ ਲੱਗਦਾ ਹੈ ਤਾਂ ਉਸ ਨੂੰ ਮੋਬਾਇਲ ਨੰਬਰ ਪੁੱਛ ਕੇ ਨੰਬਰ ਡਾਇਲ ਕਰਕੇ ਖੁਦ ਦਿਓ, ਨਹੀਂ ਤਾਂ ਕਾਲ ਫਾਰਵਾਰਡਿੰਗ ਸਕੈਮ ਰਾਹੀਂ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਜਾਵੇਗਾ ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਸਰਬਾਜ਼ ਆਪਣੀ ਬਹੁਤ ਵੱਡੀ ਮਜਬੂਰੀ ਦੱਸ ਕੇ ਇਕ ਫੋਨਕਾਲ ਕਰਨ ਲਈ ਤੁਹਾਡੇ ਤੋਂ ਮੋਬਾਇਲ ਲੈ ਲੈਂਦੇ ਹਨ। ਫਿਰ 21 ਅਤੇ 401 'ਤੇ ਡਾਇਲ ਕਰਕੇ ਸਕੈਮ ਰਾਹੀਂ ਆਪਣੇ ਮੋਬਾਇਲ 'ਤੇ ਕਾਲ ਫਾਰਵਾਰਡਿੰਗ ਲਗਾ ਲੈਂਦਾ ਹੈ । ਹੁਣ ਜਿੰਨੇ ਵੀ ਓ. ਟੀ. ਪੀ. ਆਉਣਗੇ ਸਕੈਮਰ ਕੋਲ ਆਉਣਗੇ ਅਤੇ ਤੁਹਾਡੇ ਬੈਂਕ ਅਕਾਊਂਟ ’ਚ ਜਿੰਨੇ ਪੈਸੇ ਪਏ ਹਨ, ਉਨ੍ਹਾਂ ਨੂੰ ਉਡਾ ਲਵੇਗਾ ਅਤੇ ਤੁਸੀਂ ਹੱਥ ਮਲ਼ਦੇ ਰਹਿ ਜਾਓਗੇ। ਇਸ ਲਈ ਕਦੇ ਵੀ ਕਿਸੇ ਨੂੰ ਆਪਣਾ ਮੋਬਾਇਲ ਡਾਇਲ ਕਰਨ ਲਈ ਨਾ ਦਿਓ ਤਾਂ ਕਿ ਤੁਹਾਡੇ ਨਾਲ ਅਜਿਹਾ ਨਾ ਵਾਪਰ ਜਾਵੇ । ਅਦਾਰਾ ਜਗ ਬਾਣੀ/ਪੰਜਾਬ ਕੇਸਰੀ ਹਮੇਸ਼ਾ ਆਪਣੇ ਪਾਠਕਾਂ ਨੂੰ ਇਨ੍ਹਾਂ ਨੌਸਰਬਾਜ਼ਾਂ ਦੀਆਂ ਚਾਲਾਂ ਬੇਨਕਾਬ ਕਰਕੇ ਖ਼ਬਰਾਂ ਰਾਹੀਂ ਜਾਗਰੂਕ ਕਰਦਾ ਰਹਿੰਦਾ ਹੈ ਤਾਂ ਜੋ ਭੋਲੇ-ਭਾਲੇ ਲੋਕ ਇਨ੍ਹਾਂ ਠੱਗਾਂ ਤੋਂ ਬਚ ਸਕਣ ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ ’ਚ ਬੈਠੇ ਅੱਤਵਾਦੀ ਪੰਨੂ ਨੇ ਗ੍ਰਹਿ ਮੰਤਰੀ ਸ਼ਾਹ ਅਤੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਧਮਕੀ


Manoj

Content Editor

Related News