ਜ਼ਮਾਨਤ ''ਤੇ ਆਏ ਨੌਜਵਾਨ ਦੀ ਅੱਧ ਸੜੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Saturday, Oct 24, 2020 - 06:10 PM (IST)

ਜ਼ਮਾਨਤ ''ਤੇ ਆਏ ਨੌਜਵਾਨ ਦੀ ਅੱਧ ਸੜੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਭਗਤਾ ਭਾਈ (ਪਰਮਜੀਤ ਢਿੱਲੋਂ): ਸਥਾਨਕ ਸ਼ਹਿਰ ਤੋਂ ਨੇੜੇ ਪਿੰਡ ਮਲੂਕਾ ਵਿਖੇ ਇਕ ਕਰੀਬ 24 ਸਾਲਾ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲੂਕਾ ਦੇ ਖੇਤਾਂ 'ਚ ਝੋਨੇ ਦੇ ਵਾਹਨ 'ਚ ਇੱਥੇ ਕਰੀਬ 24 ਸਾਲਾ ਨੌਜਵਾਨ ਨਛੱਤਰ ਸਿੰਘ ਪੁੱਤਰ ਮੱਸਾ ਸਿੰਘ ਦੀ ਨਗਨ ਹਾਲਤ ਤੇ ਅੱਧ ਸੜੀ ਲਾਸ਼ ਮਿਲੀ। ਘਟਨਾ ਸਥਾਨ ਤੇ ਪੁਲਸ ਵਿਭਾਗ ਤੋਂ ਐੱਸ.ਪੀ.ਡੀ.ਜੀ. ਐੱਸ. ਸੰਘਾ, ਡੀ.ਐੱਸ.ਪੀ. ਫੂਲ ਜਸਵੀਰ ਸਿੰਘ, ਸੀ.ਆਈ. ਸਟਾਫ਼ ਬਠਿੰਡਾ ਦੇ ਇੰਚਾਰਜ ਰਾਜਿੰਦਰ ਕੁਮਾਰ ਅਜੇ ਐੱਸ.ਐੱਚ.ਓ. ਭਗਤਾ ਅਮਨਪਾਲ ਸਿੰਘ ਵਿਰਕ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ।

ਇਹ ਵੀ ਪੜ੍ਹੋ: ਵਿਆਹ ਤੋਂ ਇੱਕ ਦਿਨ ਪਹਿਲਾਂ ਰਿਸ਼ਤੇਦਾਰਾਂ ਦੇ ਘਰ ਵਿਛੇ ਸੱਥਰ, ਕਾਰ ਹਾਦਸੇ 'ਚ ਪਿਓ-ਪੁੱਤ ਦੀ ਮੌਤ

PunjabKesari

ਇਸ ਸਮੇ ਐੱਸ.ਪੀ.ਜੀ.ਐੱਸ.ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਛੱਤਰ ਸਿੰਘ ਜੋ ਮਲੂਕਾ ਪਿੰਡ ਦਾ ਰਹਿਣ ਵਾਲਾ ਹੈ ਤੇ ਤਿਨ ਚਾਰ ਦਿਨ ਪਹਿਲਾਂ ਹੀ ਜੇਲ੍ਹ 'ਚੋਂ ਜ਼ਮਾਨਤ ਤੇ ਆਇਆ ਸੀ, ਜਿਸ ਦੀ ਅੱਜ ਅੱਧ ਸੜੀ ਲਾਸ਼ ਨਗਨ ਹਾਲਤ ਵਿੱਚ ਮਿਲੀ ਹੈ। ਉਨ੍ਹਾਂ ਕਿਹਾ ਕਿ ਨਛੱਤਰ ਸਿੰਘ ਦੇ ਘਰ ਵਾਲਿਆਂ ਦੇ ਦੱਸਣ ਅਨੁਸਾਰ ਉਹ ਆਪਣੇ ਸਾਥੀਆਂ ਨਾਲ ਗਿਆ ਤੇ ਘਰ ਵਾਪਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੁਲਸ ਘਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਜਲਦੀ ਕਾਰਵਾਈ ਕਰ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਉਨ੍ਹਾਂ ਕਿਹਾ ਕਿ ਨਛੱਤਰ ਸਿੰਘ ਘਰਦਿਆਂ ਅਨੁਸਾਰ ਪਿਛਲੇ 3 ਸਾਲ ਤੋਂ ਨਸ਼ੇ ਦੀ ਆਦੀ ਸੀ ਅਤੇ ਕਿਸ ਨਾਲ ਪ੍ਰਾਪਰਟੀ ਦਾ ਚੱਕਰ ਵੀ ਚੱਲ ਰਿਹਾ ਸੀ। ਇਸ ਸਮੇਂ ਪੁਲਸ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਰੀਕੀ ਨਾਲ ਜਾਂਚ ਕਰਦੇ ਹੋਏ ਕਾਰਵਾਈ ਕਰੇਗੀ। 

ਇਹ ਵੀ ਪੜ੍ਹੋ: ਬਠਿੰਡਾ ਖ਼ੁਦਕੁਸ਼ੀ ਮਾਮਲੇ 'ਚ ਖੁੱਲ੍ਹਣ ਲੱਗੇ ਭੇਤ, ਵੱਡੇ ਰਾਜਨੀਤੀਕ ਆਗੂਆਂ ਨਾਲ ਜੁੜੀਆਂ ਤਾਰਾਂ


author

Shyna

Content Editor

Related News