ਤੇਜ਼ ਰਫ਼ਤਾਰ ਟੈਕਸੀ ਚਾਲਕ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਹੋਈ ਦਰਦਨਾਕ ਮੌਤ
Wednesday, Jun 21, 2023 - 12:56 AM (IST)
ਮੋਹਾਲੀ (ਸੰਦੀਪ/ਪਰਦੀਪ)- ਵਾਈ. ਪੀ. ਐੱਸ. ਚੌਕ ਦੇ ਨੇੜੇ ਤੇਜ਼ ਰਫ਼ਤਾਰ ਟੈਕਸੀ ਨੇ ਬਾਈਕ ਸਵਾਰ ਨੂੰ ਚਪੇਟ ਵਿਚ ਲੈ ਲਿਆ। ਹਾਦਸੇ ਵਿਚ ਬਾਈਕ ਚਾਲਕ ਦੇ ਸਿਰ ’ਤੇ ਗੰਭੀਰ ਸੱਟਾਂ ਲੱਗਣ ਦੇ ਚਲਦੇ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੰਡੀਗੜ੍ਹ ਸੈਕਟਰ-45 ਨਿਵਾਸੀ ਰਾਮ ਕਪੂਰ (48) ਦੇ ਤੌਰ ’ਤੇ ਹੋਈ। ਪੁਲਸ ਨੂੰ ਮੌਕੇ ਤੋਂ ਫਰਾਰ ਹੋਣ ਵਾਲੇ ਟੈਕਸੀ ਚਾਲਕ ਦੀ ਟੁੱਟੀ ਹੋਈ ਨੰਬਰ ਪਲੇਟ ਬਰਾਮਦ ਹੋਈ ਹੈ। ਪੁਲਸ ਨੇ ਜਾਂਚ ਦੇ ਆਧਾਰ ’ਤੇ ਅਣਪਛਾਤੇ ਟੈਕਸੀ ਚਾਲਕ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਭੇਤਭਰੇ ਹਾਲਾਤ 'ਚ 5 ਸਾਲਾ ਬੱਚੀ ਦੀ ਹੋਈ ਮੌਤ, ਪੋਸਟਮਾਰਟਮ ਰਿਪੋਰਟ ਵੇਖ ਸਭ ਰਹਿ ਗਏ ਹੈਰਾਨ
ਜਾਣਕਾਰੀ ਅਨੁਸਾਰ ਰਾਮ ਕਪੂਰ ਸਵੇਰੇ ਕਰੀਬ 9:30 ਵਜੇ ਘਰ ਤੋਂ ਬਾਈਕ ’ਤੇ ਸਵਾਰ ਹੋ ਕੇ ਮੋਹਾਲੀ ਫੇਜ਼-3ਬੀ2 ਜਾਣ ਲਈ ਨਿਕਲੇ ਸਨ। ਜਿਉਂ ਹੀ ਉਹ ਵਾਈ. ਪੀ. ਐੱਸ. ਚੌਕ ਦੇ ਨੇੜੇ ਪਹੁੰਚੇ ਤਾਂ ਇੱਥੇ ਇਕ ਤੇਜ਼ ਰਫ਼ਤਾਰ ਟੈਕਸੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੈਕਸੀ ਦੀ ਚਪੇਟ ਵਿਚ ਆਉਣ ਕਾਰਣ ਰਾਮ ਕਪੂਰ ਜ਼ਖਮੀ ਹੋ ਕੇ ਸੜਕ ’ਤੇ ਡਿੱਗ ਗਏ। ਉੱਥੇ ਹੀ ਦੂਜੇ ਪਾਸੇ ਮੌਕਾ ਵੇਖ ਟੈਕਸੀ ਚਾਲਕ ਫਰਾਰ ਹੋ ਗਿਆ। ਆਸਪਾਸ ਦੇ ਲੋਕਾਂ ਨੇ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ। ਰਾਮ ਕਪੂਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੇ ਸਿਰ ਵਿਚ ਗੰਭੀਰ ਸੱਟਾਂ ਲੱਗਣ ਦੇ ਚਲਦੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ਦੀ ਜਾਂਚ ਕੀਤੀ ਅਤੇ ਸ਼ਿਕਾਇਤ ਦੇ ਆਧਾਰ ’ਤੇ ਫਰਾਰ ਟੈਕਸੀ ਚਾਲਕ ਖਿਲਾਫ ਕੇਸ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਕਲਜੁਗੀ ਭਰਾ ਨੇ ਇਨਸਾਨੀਅਤ ਮੱਥੇ ਲਾਇਆ ਕਲੰਕ; ਅਦਾਲਤ ਨੇ ਸੁਣਾਈ 135 ਸਾਲਾਂ ਦੀ ਸਜ਼ਾ
ਮੌਕੇ ਤੋਂ ਬਰਾਮਦ ਹੋਈ ਕਾਰ ਦੀ ਨੰਬਰ ਪਲੇਟ
ਜਾਣਕਾਰੀ ਅਨੁਸਾਰ ਜਦੋਂ ਟੈਕਸੀ ਚਾਲਕ ਬਾਈਕ ਨੂੰ ਟੱਕਰ ਮਾਰ ਕੇ ਫਰਾਰ ਹੋਇਆ ਤਾਂ ਉਸ ਸਮੇਂ ਟੈਕਸੀ ਵੀ ਨੁਕਸਾਨੀ ਗਈ ਨੰਬਰ ਪਲੇਟ ਟੁੱਟ ਕੇ ਉੱਥੇ ਹੀ ਡਿੱਗ ਗਈ। ਜਿਸਦੇ ਆਧਾਰ ’ਤੇ ਹੀ ਪੁਲਸ ਨੇ ਮੁਲਜ਼ਮ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।